ਕੈਨੇਡਾ ਦੇ 6 ਸੂਬਿਆਂ ‘ਚ ਘੱਟੋ-ਘੱਟ ਉਜਰਤ ਦਰ ਵਧੀ ਪਰ ਕਾਮੇ ਨਿਰਾਸ਼

Prabhjot Kaur
2 Min Read

ਐਡਮਿੰਟਨ: ਕੈਨੇਡਾ ਦੇ 6 ਸੂਬਿਆਂ ‘ਚ ਘੱਟੋ-ਘੱਟ ਉਜਰਤ ਦਰ ‘ਚ ਵਾਧਾ ਚੁੱਕਿਆ ਹੈ, ਪਰ ਕਾਮੇ ਹੋਰ ਮਿਹਨਤਾਨੇ ਦੀ ਮੰਗ ਕਰ ਰਹੇ ਹਨ। ਕੈਨੇਡੀਅਨ ਲੇਬਰ ਕਾਂਗਰਸ ਦੇ ਮੁਖੀ ਨੇ ਕਿਹਾ ਕਿ 15 ਡਾਲਰ ਪ੍ਰਤੀ ਘੰਟਾ ਦਾ ਟੀਚਾ ਅਜੋਕੇ ਸਮੇਂ ‘ਚ ਕਾਫੀ ਨਹੀਂ ਲਗਦਾ ਜਦੋਂ ਮਹਿਗਾਈ ਅਸਮਾਨ ਛੂਹ ਰਹੀ ਹੈ।

ਓਨਟਾਰੀਓ ‘ਚ ਘੱਟੋ-ਘੱਟ ਉਜਰਤ ਦਰ 15.50 ਡਾਲਰ ਹੋ ਚੁੱਕੀ ਹੈ, ਜਦਕਿ ਸਸਕੈਚਵਨ ਵਿੱਚ 13 ਡਾਲਰ, ਮੈਨੀਟੋਬਾ ਵਿੱਚ 13.50 ਡਾਲਰ, ਨੋਵਾ ਸਕੋਸ਼ੀਆ ਵਿੱਚ 13.60 ਡਾਲਰ ਅਤੇ ਨਿਊ ਬ੍ਰਨਜ਼ਵਿਕ ਵਿੱਚ 13.75 ਡਾਲਰ ਪ੍ਰਤੀ ਘੰਟਾ ਹੋ ਚੁੱਕੀ ਹੈ।

ਉੱਥੇ ਹੀ ਦੂਜੇ ਪਾਸੇ ਕੈਨੇਡੀਅਨ ਲੇਬਰ ਕਾਂਗਰਸ ਦੇ ਪ੍ਰਧਾਨ ਬੀਅ ਬਰੂਸਕੇ ਨੇ ਕਿਹਾ ਕਿ ਜਥੇਬੰਦੀ ਤਾਂ ਕਈ ਸਾਲ ਤੋਂ ਕਹਿ ਰਹੀ ਹੈ ਕਿ 15 ਡਾਲਰ ਵਾਲਾ ਹਿਸਾਬ ਲੰਮਾ ਸਮਾਂ ਨਹੀਂ ਚੱਲ ਸਕਦਾ। ਇਸ ਵੇਲੇ ਖਾਣ-ਪੀਣ ਅਤੇ ਰਹਿਣ ਸਹਿਣ ਦੇ ਖਰਚਿਆਂ ਨੂੰ ਦੇਖਦਿਆਂ 20 ਡਾਲਰ ਪ੍ਰਤੀ ਘੰਟਾ ਉਜਰਤ ਦਰ ਤੈਅ ਕੀਤੀ ਜਾਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਨੋਵਾ ਸਕੋਸ਼ੀਆ ਨਾਲ ਸਬੰਧਤ ਜਸਟਿਸ ਫੋਰ ਵਰਕਰਜ਼ ਦੀ ਆਰਗੇਨਾਈਜ਼ਰ ਹੈਲੀ ਟੈਟਰੀ ਨੇ ਕਿਹਾ ਕਿ ਬਗੈਰ ਸ਼ੱਕ ਉਜਰਤ ਦਰਾਂ ਵਿੱਚ ਮਾਮੂਲੀ ਵਾਧਾ ਹੋਇਆ ਹੈ ਪਰ ਇਹ ਕਾਫ਼ੀ ਨਹੀਂ। ਮਜ਼ਦੂਰ ਜਥੇਬੰਦੀਆਂ ਦੇ ਉਲਟ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਜਰਤ ਦਰਾਂ ਵਿੱਚ ਵਾਧਾ ਮੁਸ਼ਕਿਲ ਸਮੇਂ ਕੀਤਾ ਗਿਆ ਹੈ, ਜਦੋਂ ਉਹ ਮਹਾਂਮਾਰੀ ਦੇ ਝਟਕਿਆਂ ‘ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment