Breaking News

ਕੈਨੇਡਾ ਦੀ ਸਾਬਕਾ ਸਰਕਾਰ ‘ਚ ਮੰਤਰੀ ਰਹੇ ਭਾਰਤੀ ਮੂਲ ਦੇ ਸਿੱਖ ਸਾਂਸਦ ਨੇ ਇਕ ਬਿੱਲ ਨੂੰ ਲੈ ਕੇ ਜਨਤਕ ਤੌਰ ਤੇ ਮੰਗੀ ਮੁਆਫ਼ੀ

ਕੈਨੇਡਾ ਦੀ ਸਾਬਕਾ ਸਰਕਾਰ ਵਿਚ ਮੰਤਰੀ ਰਹੇ ਭਾਰਤੀ ਮੂਲ ਦੇ ਸਿੱਖ ਸਾਂਸਦ ਨੇ 5 ਸਾਲ ਪੁਰਾਣੇ ਇਕ ਬਿੱਲ ਨੂੰ ਲੈ ਕੇ ਜਨਤਕ ਤੌਰ ਤੇ ਮੁਆਫ਼ੀ ਮੰਗੀ ਹੈ।ਇਸ ਬਿੱਲ ਵਿਚ ਕਿਹਾ ਗਿਆ ਸੀਕਿ ਦੇਸ਼ ਵਿਚ ਮੁਸਲਿਮ ਔਰਤਾਂ ਨਾਗਰਿਕਤਾ ਦੀ ਸਹੁੰ ਚੁੱਕਣ ਵੇਲੇ ਨਕਾਬ ਨਹੀਂ ਪਾ ਸਕਣਗੀਆਂ। ਉਸ ਦੌਰਾਨ ਇਹ ਬਿੱਲ ਕਾਫੀ ਵਿਵਾਦਿਤ ਵੀ ਰਿਹਾ ਸੀ। ਹਾਲ ਹੀ ਵਿਚ ਇਸਲਾਮੋਫੋਬੀਆ ਨਾਲ ਜੁੜਿਆ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ ਮੁਸਲਿਮ ਪਰਿਵਾਰ ‘ਤੇ ਟਰੱਕ ਚੜ੍ਹਾ ਕੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਸੀ।
ਕੰਜ਼ਰਵੇਟਿਵ ਪਾਰਟੀ ਦੇ ਸਾਂਸਦ ਟਿਮ ਉੱਪਲ 2015 ਵਿਚ ਪ੍ਰਧਾਨ ਮੰਤਰੀ ਰਹੇ ਸਟੀਫਨ ਹਾਰਪਰ ਦੀ ਸਰਕਾਰ ਵਿਚ ਮੰਤਰੀ ਸਨ।ਉਸ ਦੌਰਾਨ ਉਹਨਾਂ ਨੇ ਇਸ ਬਿੱਲ ਦਾ ਸਮਰਥਨ ਕੀਤਾ ਸੀ।

ਉੱਪਲ ਫਿਲਹਾਲ ਐਡਮਿੰਟਨ ਮਿਲ ਵੁੱਡਜ਼ ਤੋਂ ਸਾਂਸਦ ਹਨ। ਇਕ ਫੇਸਬੁੱਕ ਪੋਸਟ ਵਿਚ ਉਹਨਾਂ ਨੇ ਲਿਖਿਆ ਕਿ ਉਹ 2015 ਵਿਚ ਪ੍ਰਸਤਾਵਿਤ ਬਿੱਲ ਦੇ ਬੁਲਾਰੇ ਸਨ ਪਰ ਉਸ ਸਾਲ ਆਮ ਚੋਣਾਂ ਵਿਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਹੱਥੋਂ ਹਾਰਨ ਮਗਰੋਂ ਉਹਨਾਂ ਨੇ ਕੈਨੇਡਾ ਦੇ ਲੋਕਾਂ ਨਾਲ ਗੱਲ ਕੀਤੀ।ਇਸ ਦੌਰਾਨ ਉਹਨਾਂ ਨੂੰ ਅੰਦਾਜ਼ਾ ਹੋਇਆ ਕਿ ਕਿਵੇਂ ਇਸ ਪਾਬੰਦੀ ਅਤੇ 2015 ਦੀਆਂ ਚੋਣਾਂ ਦੌਰਾਨ ਦੂਜੀਆਂ ਮੁਹਿੰਮਾਂ ਦੀ ਘੋਸ਼ਣਾ ਨੇ ਕੈਨੇਡਾ ਦੇ ਮੁਸਲਿਮਾਂ ਨੂੰ ਅਲੱਗ-ਥਲੱਗ ਕਰ ਦਿੱਤਾ ਸੀ ਅਤੇ ਇਸਲਾਮੋਫੋਬੀਆ ਦੀ ਵੱਧਦੀ ਪਰੇਸ਼ਾਨੀ ਵਿਚ ਯੋਗਦਾਨ ਦਿੱਤਾ ਸੀ।

ਉਹਨਾਂ ਨੇ ਲਿਖਿਆ,”ਜਦੋਂ ਇਹਨਾਂ ਨੀਤੀਆਂ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਆਪਣੀ ਕੁਰਸੀ ਦੀ ਵਰਤੋਂ ਉਸ ਵੰਡ ਖ਼ਿਲਾਫ਼ ਜ਼ੋਰ ਦੇਣ ਲਈ ਕਰਨੀ ਚਾਹੀਦੀ ਸੀ ਜੋ ਦੂਜਿਆਂ ਦੀ ਧਾਰਨਾ ਨੂੰ ਵਧਾਵਾ ਦਿੰਦੇ ਹਨ। ਮੈਨੂੰ ਮਜ਼ਬੂਤ ਆਵਾਜ਼ ਨਾ ਬਣ ਪਾਉਣ ਦਾ ਦੁੱਖ ਹੈ ਅਤੇ ਆਪਣੀ ਭੂਮਿਕਾ ਲਈ ਮੁਆਫ਼ੀ ਚਾਹੁੰਦਾ ਹਾਂ।” 6 ਜੂਨ, ਨੂੰ 20 ਸਾਲ ਦੇ ਇਕ ਮੁੰਡੇ ਨਥੇਨਿਅਲ ਬੈਲਟਮੈਨ ਨੇ ਓਂਟਾਰੀਓ ਦੇ ਹੈਮਿਲਟਨ ਵਿਚ ਇਕ ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਟਰੱਕ ਹੇਠਾਂ ਦੇ ਕੇ ਮਾਰ ਦਿੱਤਾ ਸੀ। ਇਸ ਘਟਨਾ ਬਾਰੇ ਟਿਮ ਨੇ ਕਿਹਾ,”ਕਈ ਲੋਕਾਂ ਲਈ ਇਹ ਇਕ ਵਿਨਾਸ਼ਕਾਰੀ ਹਫ਼ਤਾ ਸੀ। ਇਕ ਰਾਸ਼ਟਰ ਦੇ ਤੌਰ ‘ਤੇ ਅਸੀਂ ਇਕ ਪਰਿਵਾਰ ਲਈ ਦੁੱਖ ਮਨਾ ਰਹੇ ਹਾਂ ਜਿਸ ‘ਤੇ ਇਕ ਅੱਤਵਾਦੀ ਨੇ ਹਮਲਾ ਕੀਤਾ ਅਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ।”

Check Also

ਆਸਾਰਾਮ ਨੂੰ ਲੱਗਿਆ ਝਟਕਾ, ਰਾਜਸਥਾਨ ਹਾਈ ਕੋਰਟ ਨੇ ਫਿਲਮ’ਸਿਰਫ ਏਕ ਬੰਦਾ ਹੀ ਕਾਫੀ ਹੈ’  ‘ਤੇ ਪਾਬੰਦੀ ਲਗਾਉਣ ਤੋਂ ਕੀਤਾ ਇਨਕਾਰ

ਨਿਊਜ਼ ਡੈਸਕ: ਜਿਨਸੀ ਸ਼ੋਸ਼ਣ ਮਾਮਲੇ ਦੇ ਦੋਸ਼ੀ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ‘ ਸੁਣਾਈ …

Leave a Reply

Your email address will not be published. Required fields are marked *