ਕੋਵਿਡ-19 ਦੀ ਮਾਰ:-ਜਾਣੋ ਬੀਸੀ, ਓਨਟਾਰੀਓ ਅਤੇ ਟੋਰਾਂਟੋ ਦੀ ਸਥਿਤੀ

TeamGlobalPunjab
1 Min Read

ਬੀਸੀ ਦੀ ਚੀਫ ਮੈਡੀਕਲ ਅਧਿਕਾਰੀ ਡਾ: ਹੈਨਰੀ ਨੇ ਦੱਸਿਆ ਕਿ ਪਰੋਵਿੰਸ ਵਿੱਚ 44 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰਾਂ ਕੁੱਲ ਕੇਸਾਂ ਦੀ ਗਿਣਤੀ 1561 ਹੋ ਗਈ ਹੈ। ਜਾਣਕਾਰੀ ਮੁਤਾਬਿਕ ਪੀਸੀ ਕਰਦੇ ਸਮੇਂ ਤੱਕ 131 ਮਰੀਜ਼ ਹਸਪਤਾਲ ਵਿੱਚ ਦਾਖਲ ਸਨ ਜਿਸ ਵਿੱਚੋਂ 59 ਆਈਸੀਯੂ ਵਿੱਚ ਭਰਤੀ ਸੀ। ਇਸਤੋਂ ਇਲਾਵਾ ਜੇਕਰ ਓਨਟਾਰੀਓ ਦੀ ਗੱਲ ਕਰੀਏ ਤਾਂ ਚੀਫ ਮੈਡੀਕਲ ਅਧਿਕਾਰੀ ਡਾ: ਵਿਲੀਅਮਸ ਨੇ ਦੱਸਿਆ ਪਰਵਿੰਸ ਵਿੱਚ 494 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 8447 ਹੋ ਗਈ ਹੈ। ਉਹਨਾਂ ਦੱਸਿਆ ਕਿ ਪਿਛਲੇ ਦਿਨ ਓਨਟਾਰੀਓ ਵਿੱਚ 51 ਹੋਰ ਮੌਤਾਂ ਹੋਈਆਂ ਹਨ ਅਤੇ ਕੁੱਲ ਮੌਤਾਂ ਦੀ ਗਿਣਤੀ 385 ਹੋ ਗਈ ਹੈ। ਹੁਣ ਤੱਕ 3902 ਮਰੀਜ਼ ਠੀਕ ਹੋਏ ਹਨ ਜਿੰਨਾਂ ਦੀ ਗਿਣਤੀ 46 ਫੀਸਦੀ ਬਣਦੀ ਹੈ। ਟੋਰਾਂਟੋ ਦੀ ਹੈਲਥ ਅਧਿਕਾਰੀ ਵੱਲੋਂ ਵੀ ਨਵੇਂ ਅੰਕੜੇ ਜਾਰੀ ਕੀਤੇ ਗਏ ਹਨ ਜਿਸ ਵਿਚ ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਹੁਣ ਤੱਕ 2369 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਵਿੱਚੋਂ 301 ਸੰਭਾਵੀ ਮਰੀਜ਼ ਹਨ। ਟੋਰਾਂਟੋ ਦੇ 41 ਲੌਂਗ ਟਰਮ ਕੇਅਰ ਸੈਂਟਰਾਂ ਵਿੱਚ ਆਊਟਬ੍ਰੇਕ ਹੋ ਚੁੱਕੀ ਹੈ। ਜਿਹਨਾਂ ਲੌਂਗ ਟਰਮ ਕੇਅਰ ਸੈਂਟਰਾਂ ਦੇ ਅੰਕੜੇ ਵੀ ਸਭ ਨਾਲ ਸਾਂਝੇ ਕੀਤੇ ਅਤੇ ਦੱਸਿਆ ਕਿ ਸ਼ਹਿਰ ਵਿੱਚ 121 ਲੋਕਾਂ ਦੀ ਕੋਵਿਡ-19 ਕਾਰਨ ਮੌਤ ਹੋ ਗਈ ਹੈ।

Share this Article
Leave a comment