MC Shimla Election: ਸ਼ਿਮਲਾ ਨਗਰ ਨਿਗਮ ਚੋਣਾਂ ਦੇ ਨਤੀਜੇ ਅੱਜ, ਸਵੇਰੇ 10 ਵਜੇ ਤੋਂ ਵੋਟਾਂ ਦੀ ਗਿਣਤੀ ਹੋਵੇਗੀ ਸ਼ੁਰੂ

Rajneet Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ ਨਗਰ ਨਿਗਮ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੋਟਾ ਸ਼ਿਮਲਾ ਵਿਖੇ ਸਵੇਰੇ 10 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਦੁਪਹਿਰ ਤੱਕ ਇਹ ਸਾਹਮਣੇ ਆ ਜਾਵੇਗਾ ਕਿ ਨਗਰ ਨਿਗਮ ਦਾ ਅਹੁਦਾ ਕਿਸਦੇ ਹਥ ਆਵੇਗਾ।

ਕਰਮਚਾਰੀ ਸਵੇਰੇ 9:00 ਵਜੇ ਗਿਣਤੀ ਕੇਂਦਰ ਵਿੱਚ ਪਹੁੰਚ ਜਾਣਗੇ। ਦਸ ਦਈਏ ਕਿ  ਸ਼ਹਿਰ ਦੇ 34 ਵਾਰਡਾਂ ਲਈ ਵੋਟਾਂ ਪਈਆਂ ਹਨ ਅਤੇ 102 ਉਮੀਦਵਾਰ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਪਾਲਮਪੁਰ ਨਗਰ ਨਿਗਮ ਦੇ ਵਾਰਡ-2 ਅਤੇ ਨਗਰ ਪੰਚਾਇਤ ਜਵਾਲੀ ਦੇ ਵਾਰਡ-6 ਅਤੇ ਨਗਰ ਪੰਚਾਇਤ ਰਾਜਗੜ੍ਹ ਦੇ ਵਾਰਡ-6 ਦੀਆਂ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਅੱਜ ਐਲਾਨੇ ਜਾਣਗੇ।

ਨਗਰ ਨਿਗਮ ਸ਼ਿਮਲਾ ਦੇ 34 ਵਾਰਡਾਂ ਲਈ ਵੋਟਾਂ ਦੀ ਗਿਣਤੀ ਪੰਜ ਗੇੜਾਂ ਵਿੱਚ ਮੁਕੰਮਲ ਹੋਵੇਗੀ। ਪਹਿਲੇ ਗੇੜ ਵਿੱਚ ਵਾਰਡ ਨੰਬਰ 1 ਤੋਂ 7, ਦੂਜੇ ਗੇੜ ਵਿੱਚ 8 ਤੋਂ 14, ਤੀਜੇ ਗੇੜ ਵਿੱਚ 15 ਤੋਂ 21, ਚੌਥੇ ਗੇੜ ਵਿੱਚ 22 ਤੋਂ 28 ਅਤੇ ਪੰਜਵੇਂ ਅਤੇ ਅੰਤਿਮ ਗੇੜ ਵਿੱਚ 29 ਤੋਂ 34 ਤੱਕ ਦੀ ਗਿਣਤੀ ਕੀਤੀ ਜਾਵੇਗੀ। ਇਨ੍ਹਾਂ 34 ਵਾਰਡਾਂ ਦੇ ਕਰੀਬ 149 ਬੂਥਾਂ ਵਿੱਚ ਕਰੀਬ 55,662 ਵੋਟਾਂ ਦੀ ਗਿਣਤੀ ਹੋਵੇਗੀ। ਨਗਰ ਨਿਗਮ ਸ਼ਿਮਲਾ ਦੀਆਂ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ 4 ਮਈ ਨੂੰ ਬਰੋਕਹੋਸਟ ਤੋਂ ਕਸੁੰਮਤੀ ਬਾਜ਼ਾਰ ਸੜਕ ‘ਤੇ ਵਾਹਨਾਂ ਦੀ ਆਵਾਜਾਈ ‘ਤੇ ਮੁਕੰਮਲ ਪਾਬੰਦੀ ਰਹੇਗੀ। ਜ਼ਿਲ੍ਹਾ ਮੈਜਿਸਟਰੇਟ ਆਦਿਤਿਆ ਨੇਗੀ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment