CM ਕੇਜਰੀਵਾਲ ਦਾ ਵੱਡਾ ਐਲਾਨ, ਹਰ ਵਿਅਕਤੀ ਨੂੰ ਰੋਜ਼ਾਨਾ ਮਿਲੇਗਾ 20 ਲੀਟਰ RO ਪਾਣੀ

Rajneet Kaur
2 Min Read

ਨਵੀਂ ਦਿੱਲੀ:: ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਵੱਡਾ ਐਲਾਨ ਕੀਤਾ ਹੈ।ਉਨ੍ਹਾਂ ਕਿਹਾ ਕਿ  ਹਰ ਵਿਅਕਤੀ ਨੂੰ ਰੋਜ਼ਾਨਾ 20 ਲੀਟਰ ਮੁਫ਼ਤ RO ਪਾਣੀ ਮਿਲੇਗਾ। ਇਸਦੇ ਲਈ, ਦਿੱਲੀ ਸਰਕਾਰ ਝੁੱਗੀਆਂ ਅਤੇ ਹੋਰ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ 500 ਵਾਟਰ ਏਟੀਐਮ ਲਗਾਏਗੀ। ਇਸ ਦੇ ਤਹਿਤ CM ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਮਾਇਆਪੁਰੀ ਦੀ ਖਜਾਨ ਬਸਤੀ ਵਿੱਚ ਇੱਕ ਆਰਓ ਪਲਾਂਟ ਦਾ ਨਿਰੀਖਣ ਕੀਤਾ ਅਤੇ ਇੱਕ ਵਾਟਰ ਏਟੀਐਮ ਦਾ ਉਦਘਾਟਨ ਕੀਤਾ ਹੈ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ  ਕਿਹਾ ਕਿ ਦਿੱਲੀ ਸਰਕਾਰ ਝੁੱਗੀ-ਝੌਂਪੜੀਆਂ ਅਤੇ ਹੋਰ ਸੰਘਣੀ ਆਬਾਦੀ ਵਾਲੇ ਖੇਤਰਾਂ ਦੇ ਲੋਕਾਂ ਨੂੰ ‘ਰਿਵਰਸ ਓਸਮੋਸਿਸ’ (ਆਰਓ) ਪ੍ਰਕਿਰਿਆ ਦੁਆਰਾ ਸ਼ੁੱਧ ਪੀਣ ਵਾਲਾ ਪਾਣੀ ਪ੍ਰਦਾਨ ਕਰਨ ਲਈ 500 ਵਾਟਰ ਏਟੀਐਮ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਚਾਰ ਏ.ਟੀ.ਐਮ ਲਗਾਏ ਗਏ ਹਨ ਅਤੇ ਪਹਿਲੇ ਪੜਾਅ ਵਿੱਚ ਕੁੱਲ 500 ਏ.ਟੀ.ਐਮ ਲਗਾਉਣ ਦੀ ਯੋਜਨਾ ਹੈ।

ਦਿੱਲੀ ਸਰਕਾਰ ਦੀ ਇਸ ਯੋਜਨਾ ਤਹਿਤ ਹਰ ਵਿਅਕਤੀ ਨੂੰ ਰੋਜ਼ਾਨਾ 20 ਲੀਟਰ ਮੁਫ਼ਤ ਆਰ.ਓ ਪਾਣੀ ਦਿੱਤਾ ਜਾਵੇਗਾ। ਸੀਐਮ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਜਲ ਬੋਰਡ ਵੱਲੋਂ ਹਰ ਵਿਅਕਤੀ ਨੂੰ ਇੱਕ ਆਰਐਫਆਈਡੀ (ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ) ਕਾਰਡ ਮੁਹੱਈਆ ਕਰਵਾਇਆ ਜਾਵੇਗਾ, ਜਿਸ ਰਾਹੀਂ ਉਹ ਏਟੀਐਮ ਤੋਂ ਰੋਜ਼ਾਨਾ 20 ਲੀਟਰ ਪਾਣੀ ਲੈ ਸਕੇਗਾ।

CM ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 20 ਲੀਟਰ ਦੇ ਨਿਰਧਾਰਿਤ ਕੋਟੇ ਤੋਂ ਵੱਧ ਪਾਣੀ ਲੈਣ ‘ਤੇ 1.60 ਰੁਪਏ ਪ੍ਰਤੀ 20 ਲੀਟਰ ਦੀ ਫੀਸ ਲਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਏਟੀਐਮ ਉਨ੍ਹਾਂ ਝੁੱਗੀਆਂ ਦੇ ਨੇੜੇ ਲਗਾਏ ਜਾਣਗੇ ਜਿੱਥੇ ਪਾਣੀ ਦੀ ਪਾਈਪ ਲਾਈਨ ਨਹੀਂ ਹੈ ਅਤੇ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment