ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਚ ਹੋਇਆ ਹੰਗਾਮਾ ਤੇ ਹੱਥੋਪਾਈ

TeamGlobalPunjab
1 Min Read

ਦਿੱਲੀ – ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵੇਲੇ  ਦੋ ਧਿਰਾਂ ਆਪਸ ਚ ਭਿੜ ਗਈਆਂ  ਤੇ ਖੂਬ ਹੰਗਾਮਾ ਕੀਤਾ।

ਮਿਲ ਰਹੀ ਜਾਣਕਾਰੀ ਮੁਤਾਬਕ  ਇਹ ਸਾਰਾ ਸ਼ੋਰ ਸ਼ਰਾਬਾ ਤੇ ਹੰਗਾਮਾ  ਹੱਥੋਪਾਈ ਤੱਕ ਪਹੁੰਚ ਗਿਆ  ਤੇ ਇਹ ਸਾਰਾ ਕੁਝ  ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ ।

ਜ਼ਿਕਰਯੋਗ ਹੈ ਕਿ  ਕਮੇਟੀ ਦੇ ਕੁੱਲ 51ਮੈਂਬਰ ਹਨ । ਮੁੱਢਲੀ ਜਾਣਕਾਰੀ ਦੇ ਮੁਤਾਬਕ  ਅੱਜੇ ਤਿੰਨ  ਵੋਟਾਂ ਹੀ ਪਈਆਂ ਸਨ ਕਿ ਦੋਨਾਂ ਧਿਰਾਂ ਚ ਆਪਸ ਚ ਇੱਕ ਦੂਜੇ ਤੇ ਦੂਸ਼ਣਬਾਜ਼ੀ ਸ਼ੁਰੂ ਹੋ ਗਿਆ ਤੇ ਜਿਸ ਨਾਲ ਗੱਲ ਵੱਧ ਗਈ।

ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਜਿਸ ਦੇ ਬਾਅਦ ਹਰਜਿੰਦਰ ਸਿੰਘ ਧਾਮੀ ਨੂੰ  ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਸੀ। ਅੱਜ  22 ਜਨਵਰੀ ਦਾ ਦਿਨ ਕਮੇਟੀ ਦੀ ਚੋਣ ਦਾ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ  ਪੁਲੀਸ ਵੱਲੋਂ ਦਖਲ ਦੇ ਬਾਅਦ ਮਾਮਲਾ ਸ਼ਾਂਤ ਕਰਵਾਇਆ ਗਿਆ ਹੈ।

- Advertisement -

Share this Article
Leave a comment