ਕਪਾਹ ਦੀ ਫਸਲ ‘ਤੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ‘ਮੇਟਿੰਗ ਡਿਸਰਪਸ਼ਨ ਤਕਨਾਲੋਜੀ’ ਦੀ ਕੀਤੀ ਜਾਵੇਗੀ ਵਰਤੋਂ : ਰਣਦੀਪ ਨਾਭਾ

TeamGlobalPunjab
3 Min Read

 ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਤਕਨੀਕ ਸਬੰਧੀ ਰਿਪੋਰਟ ਜਲਦ ਤਿਆਰ ਕਰਨ ਲਈ ਕਿਹਾ

ਅਗਲੇ ਸੀਜ਼ਨ ਮਾਲਵਾ ਖੇਤਰ ਦੀ ਕਪਾਹ ਗੁਲਾਬੀ ਸੁੰਡੀ ਤੋਂ ਮੁਕਤ ਹੋਵੇਗੀ

ਚੰਡੀਗੜ੍ਹ : ਪੰਜਾਬ ਸਰਕਾਰ ਮਾਲਵਾ ਕਪਾਹ ਪੱਟੀ ਵਿੱਚ ਗੁਲਾਬੀ ਸੁੰਡੀ ਦੀ ਸਮੱਸਿਆ ਨਾਲ ਨਜਿੱਠਣ ਲਈ ਬਹੁਤ ਗੰਭੀਰ ਹੈ। ਅਧਿਕਾਰੀਆਂ ਅਤੇ ਮਾਹਿਰਾਂ ਦੇ ਉੱਚ ਪੱਧਰੀ ਵਫਦ ਨੂੰ ਸੰਬੋਧਨ ਕਰਦਿਆਂ, ਖੇਤੀਬਾੜੀ ਮੰਤਰੀ ਪੰਜਾਬ, ਰਣਦੀਪ ਸਿੰਘ ਨਾਭਾ ਨੇ ਬੁੱਧਵਾਰ ਨੂੰ ਕਿਹਾ ਕਿ ਕਪਾਹ ਦੀ ਫਸਲ ਲਈ ਅਗਲੇ ਸੀਜਨ ਤੋਂ ਗੁਲਾਬੀ ਸੁੰਡੀ ਨਾਲ ਨਜਿੱਠਣ ਲਈ “ਮੇਟਿੰਗ ਡਿਸਰਪਸ਼ਨ ਟੈਕਨਾਲੌਜੀ’’ ਵਰਤੀ ਜਾਵੇਗੀ। ਮਾਲਵਾ ਖੇਤਰ ਦੀ ਬੀਜੀ11 ਕਪਾਹ ਉੱਤੇ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਘਟਨਾਵਾਂ ਸਾਹਮਣੇ ਆਈਆਂ ਸਨ, ਜਿਸਨੇ ਫਸਲਾਂ ਦੇ ਝਾੜ ਉੱਤੇ ਮਾੜਾ ਅਸਰ ਪਾਇਆ। ਪੰਜਾਬ ਵਿੱਚ ਕਪਾਹ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਮੌਜੂਦਾ ਸਥਿਤੀ ਗੁਲਾਬੀ ਸੁੰਡੀ ਕਾਰਨ ਬਹੁਤ ਗੰਭੀਰ ਹੈ। ਬਹੁਤੇ ਕਿਸਾਨਾਂ ਨੇ ਫਸਲ ਨਸ਼ਟ ਕਰ ਦਿੱਤੀ ਹੈ ਅਤੇ ਸਰਕਾਰ ਤੋਂ ਮੁਆਵਜੇ ਦੀ ਮੰਗ ਕਰ ਰਹੇ ਹਨ।

ਵਿਸ਼ੇਸ਼ ਗਿਰਦਾਵਰੀ ਬਾਰੇ ਰਿਪੋਰਟ ਛੇਤੀ ਹੀ ਆਉਣ ਦੀ ਉਮੀਦ ਹੈ ਅਤੇ ਰਿਪੋਰਟ ਤਿਆਰ ਹੋਣ ਤੋਂ ਬਾਅਦ ਸਰਕਾਰ ਕਿਸਾਨਾਂ ਨੂੰ ਮੁਆਵਜਾ ਦੇਵੇਗੀ। ਇਸ ਦੌਰਾਨ ਅਧਿਕਾਰੀ ਇੱਕ ਰਿਪੋਰਟ ਤਿਆਰ ਕਰਨਗੇ ਕਿ ਇਸ ਤਕਨੀਕ ਨੂੰ ਪੰਜਾਬ ਵਿੱਚ ਕਿਵੇਂ ਪੇਸ਼ ਕੀਤਾ ਜਾਵੇ।

- Advertisement -

ਖੇਤੀਬਾੜੀ ਮੰਤਰੀ ਨੇ ਅੱਜ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ‘ਮੇਟਿੰਗ ਡਿਸਰਪਸ਼ਨ ਤਕਨੀਕ’ ਵਰਤੀ ਜਾਵੇ, ਜੋ ਫਸਲਾਂ ਦੀ ਸੁਰੱਖਿਆ ਵਿੱਚ ਗੋਲਡ ਸਡੈਂਡਰਡ ਮੰਨੀ ਜਾਂਦੀ ਹੈ ਅਤੇ ਪੱਛਮੀ ਦੇਸ਼ਾਂ ਵਿੱਚ ਮਸ਼ਹੂਰ ਹੈ ਅਤੇ ਸਾਲਾਂ ਤੋਂ ਅੰਗੂਰ ਅਤੇ ਸੇਬ ਵਰਗੀਆਂ ਵਿਸ਼ੇਸ਼ ਫਸਲਾਂ ਵਿੱਚ ਵਰਤੀ ਜਾ ਰਹੀ ਹੈ। ਪਿਛਲੇ 4 ਸਾਲਾਂ ਵਿੱਚ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਕਿਸਾਨਾਂ ਇਸ ਤਕਨਾਲੋਜੀ ਸਬੰਧੀ ਕਈ ਅਜਮਾਇਸ਼ਾਂ (ਤਜਰਬੇ) ਕੀਤੀਆਂ ਗਈਆਂ ਹਨ ਜਿਸਦੇ ਭਾਰਤ ਦੇ ਕਈ ਰਾਜਾਂ ਵਿੱਚ ਮਹੱਤਵਪੂਰਨ ਨਤੀਜੇ ਸਾਹਮਣੇ ਆਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਇਸ ਸਬੰਧੀ ਤਜਰਬੇ ਕੀਤੇ ਹਨ ਅਤੇ ਇਸ ਨਾਲ ਕਿਸਾਨਾਂ ਨੂੰ ਮਹੱਤਵਪੂਰਨ ਲਾਭ ਹੋਏ ਹਨ।

 

 

 

- Advertisement -

     ਖੇਤੀਬਾੜੀ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਪੰਜਾਬ ਵਿੱਚ 2 ਲੱਖ ਏਕੜ ਤੋਂ ਵੱਧ ਰਕਬੇ ਵਿੱਚ ਗੁਲਾਬੀ ਸੁੰਡੀ ਦਾ ਖੇਤਰ ਵਿਆਪਕ ਪ੍ਰਬੰਧਨ ਕਰਨ ਅਤੇ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦਾ ਪ੍ਰਸਤਾਵ ਹੈ। ਇਹ ਤਕਨਾਲੋਜੀ ਨੋ-ਪੰਪ ਨੋ-ਸਪਰੇਅ ਹੈ ਨਾਲ ਸਬੰਧਤ ਹੈ ਅਤੇ ਉਤਪਾਦ ਇੱਕ ਪੇਸਟ ਦੇ ਰੂਪ ਵਿੱਚ ਹੈ ਜਿਸਨੂੰ ਕਿਸਾਨ ਵਲੋਂ 30 ਦਿਨਾਂ ਦੇ ਅੰਤਰਾਲ ’ਤੇ 3 ਵਾਰ ਵਰਤਣਾ ਹੁੰਦਾ ਹੈ। ਉਤਪਾਦ ਇੱਕ ਗ੍ਰੀਨ ਲੇਬਲ ਹੈ ਅਤੇ ਵਾਤਾਵਰਣ, ਪੌਦਿਆਂ, ਕਿਸਾਨਾਂ ਅਤੇ ਮਿੱਟੀ ’ਤੇ ਇਸਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ।

ਇਸ ਤਕਨੀਕ ਬਾਰੇ ਪੇਸ਼ਸਕਾਰੀ ਦਿੰਦੇ ਹੋਏ, ਡਾ: ਮਾਰਕੰਡੇਯਾ ਗੋਰਾਂਤਲਾ, ਜਿਨਾਂ ਨੇ ਜੀਵ ਵਿਗਿਆਨ ਅਤੇ ਰਸਾਇਣਕ ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀਆਂ, ਫੰਕਸ਼ਨਲ ਜੀਨੋਮਿਕਸ ਰਾਈਸ ਵਿੱਚ ਪੀਐਚਡੀ ਕੀਤੀ ਹੈ, ਨੇ ਕਿਹਾ ਕਿ ਇਹ ਤਕਨੀਕ ਪੰਜਾਬ ਦੇ ਕਿਸਾਨਾਂ ਲਈ ਖੁਸ਼ੀਆਂ ਲਿਆਏਗੀ , ਜੋ ਦੁਨੀਆ ਭਰ ਦੇ ਕਿਸਾਨ ਮਾਣ ਰਹੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਲ ਸਿੰਘ ਚੇਅਰਮੈਨ ਮੰਡੀ ਬੋਰਡ, ਡੀ.ਕੇ ਤਿਵਾੜੀ ਵਿੱਤ ਕਮਿਸ਼ਨਰ, ਦਿਲਰਾਜ ਸਿੰਘ ਖੇਤੀਬਾੜੀ ਸਕੱਤਰ, ਰਵੀ ਭਗਤ ਸਕੱਤਰ ਮੰਡੀ ਬੋਰਡ, ਰਾਹੁਲ ਗੁਪਤਾ ਪੀਸੀਐਸ, ਹਰਸ਼ੁਇੰਦਰ ਬਰਾੜ ਜੇਡੀ ਮੰਡੀ ਬੋਰਡ, ਡਾਇਰੈਕਟਰ ਖੇਤੀਬਾੜੀ ਸੁਖਦੇਵ ਸਿੰਘ ਸਿੱਧੂ, ਖੇਤੀਬਾੜੀ ਕਮਿਸ਼ਨਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਸ਼ਾਮਲ ਸਨ।

Share this Article
Leave a comment