ਕਿਸਾਨ ਕਾਨੂੰਨਾਂ ‘ਚ ਕਮੀ ਦੱਸਣ, ਸਰਕਾਰ ਸੋਧ ਕਰਨ ਲਈ ਤਿਆਰ : ਤੋਮਰ

TeamGlobalPunjab
1 Min Read

ਗਵਾਲੀਅਰ:- ਦਿੱਲੀ ਦੀਆਂ ਸਰੱਹਦਾਂ ‘ਤੇ ਕਿਸਾਨਾਂ ਦਾ ਇਕੱਠ ਲਗਾਤਾਰ ਵੱਧ ਰਿਹਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਬੀਤੇ ਐਤਵਾਰ ਨੂੰ ਕਿਹਾ ਕਿ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦੇ। ਤੋਮਰ  ਨੇ ਕਿਹਾ ਕਿ ਕਿਸਾਨ ਦੱਸਣ ਕਿ ਇਨ੍ਹਾਂ ਕਾਨੂੰਨਾਂ ‘ਚ ਕਿਸਾਨਾਂ ਵਿਰੁੱਧ ਕੀ ਹੈ, ਸਰਕਾਰ ਇਨ੍ਹਾਂ ‘ਚ ਸੋਧ ਕਰਨ ਲਈ ਤਿਆਰ ਹੈ।

ਤੋਮਰ ਨੇ ਗਵਾਲੀਅਰ ‘ਚ ਕਿਹਾ, “ਕੇਂਦਰ ਸਰਕਾਰ ਨੇ ਕਿਸਾਨ ਸੰਗਠਨਾਂ ਨਾਲ ਸੰਵੇਦਨਸ਼ੀਲਤਾ ਨਾਲ 12 ਦੌਰ ਦੀ  ਗੱਲਬਾਤ ਕੀਤੀ ਹੈ, ਪਰ ਗੱਲਬਾਤ ਦਾ ਫੈਸਲਾ ਉਦੋਂ ਹੁੰਦਾ ਹੈ ਜਦੋਂ ਇਤਰਾਜ਼ ਦਾ ਕਾਰਨ ਦੱਸਿਆ ਜਾਂਦਾ ਹੈ। ਇਹ ਨਹੀਂ ਕਿ ਭੀੜ ਇਕੱਠੀ ਕਰਨ ਨਾਲ ਕਨੂੰਨ ਹਟਾ ਦਿੱਤੇ ਜਣਗੇ।”

Share this Article
Leave a comment