ਕਾਬੁਲ ਦੇ ਗੁਰੂਘਰ ‘ਤੇ ਹਮਲਾ ਕਰਵਾਉਣ ਵਾਲੇ ਮਾਸਟਰਮਾਈਂਡ ਦਾ ਕਤਲ

TeamGlobalPunjab
1 Min Read

ਕਾਬੁਲ : ਅਫਗਾਨਿਸਤਾਨ ‘ਚ ਇਸਲਾਮਿਕ ਸਟੇਟ ਖੁਰਾਸਾਨ ਦੇ ਸਾਬਕਾ ਸਰਗਨਾ ਅਸਲਮ ਫਾਰੂਕੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਫਾਰੂਕੀ ਮਾਰਚ 2020 ਨੂੰ ਕਾਬੁਲ ‘ਚ ਗੁਰਦੁਆਰੇ ‘ਤੇ ਹਮਲੇ ਦਾ ਮਾਸਟਰਮਾਈਂਡ ਸੀ। ਇਹੀ ਨਹੀਂ ਉਹ ਭਾਰਤ ਨੂੰ ਵੀ ਖੁਰਾਸਾਨ ‘ਚ ਸ਼ਾਮਲ ਕਰਨ ਦਾ ਸੁਪਨਾ ਦੇਖਦਾ ਸੀ। ਅਸਲਮ ਫਾਰੂਕੀ ਦੀ ਮੌਤ ਦੀ ਪੁਸ਼ਟੀ ਸਥਾਨਕ ਲੋਕਾਂ ਅਤੇ ਅੱਤਵਾਦੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਕੀਤੀ ਹੈ।

ਦੱਸਿਆ ਜਾ ਰਿਹਾ ਕਿ ਗੋਲੀਬਾਰੀ ਦੀ ਇਹ ਘਟਨਾ ਉੱਤਰੀ ਅਫਗਾਨਿਸਤਾਨ ‘ਚ ਵਾਪਰੀ ਹੈ। ਇਹ ਅੱਤਵਾਦੀ ਪਾਕਿਸਤਾਨ ਦੇ ਹਿੰਸਾ ਪ੍ਰਭਾਵਤ ਓਰਾਕਜਈ ਇਲਾਕੇ ਦਾ ਰਹਿਣ ਵਾਲਾ ਸੀ। ਉਸ ਦੀ ਲਾਸ਼ ਮੰਗਲਵਾਰ ਨੂੰ ਉਸ ਦੇ ਗ੍ਰਹਿ ਨਗਰ ਪਹੁੰਚ ਜਾਵੇਗੀ। ਫਾਰੂਕੀ ਦੀ ਜਗ੍ਹਾ ’ਤੇ ਅਬੂ ਉਮਰ ਖੁਰਾਸਾਨੀ ਜੁਲਾਈ 2019 ਤੋਂ ਆਈਐਸ ਦਾ ਸਰਗਨਾ ਬਣ ਗਿਆ। ਆਈਐਸ ਦੇ ਅੱਤਵਾਦੀ ਸੰਗਠਨ ਨੂੰ ਇਨ੍ਹਾਂ ਦਿਨਾਂ ਤਾਲਿਬਾਨ ਦੇ ਨਾਲ ਅਫਗਾਨਿਸਤਾਨ ਦੇ ਨਾਂਗਰਹਾਰ ਸੂਬੇ ਵਿਚ ਜੰਗ ਲੜਨੀ ਪੈ ਰਹੀ ਹੈ।

ਜਾਂਚ ਵਿਚ ਇਹ ਵੀ ਖੁਲਾਸਾ ਹੋਇਆ ਕਿ ਫਾਰੂਕ ਦੀ ਮੌਤ ਇੱਕ ਸੰਘਰਸ਼ ‘ਚ ਹੋਈ ਹੈ। ਹਾਲਾਂਕਿ ਅਜਿਹਾ ਵੀ ਖ਼ਬਰਾਂ ਹਨ ਕਿ ਆਈਐਸ ਖੁਰਾਸਾਨ ਦੇ ਸਾਬਕਾ ਸਰਗਨਾ ਦੀ ਮੌਤ ਆਪਸੀ ਮੁੱਠਭੇੜ ‘ਚ ਹੋਈ ਹੈ।

Share this Article
Leave a comment