ਕੀਵੀ ਖਾਣ ਦੇ ਕਈ ਫਾਈਦੇ, ਪੇਟ ਦੀ ਸਮੱਸਿਆ ਹੁੰਦੀ ਹੈ ਦੂਰ

Rajneet Kaur
2 Min Read

ਨਿਊਜ਼ ਡੈਸਕ: ਕੀਵੀ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਹਨ। ਭਾਵੇਂ ਬਾਜ਼ਾਰ ਵਿਚ ਇਸ ਦੀ ਕੀਮਤ  ਥੋੜ੍ਹੀ ਜ਼ਿਆਦਾ ਹੈ ਪਰ ਇਸ ਨੂੰ ਖਰੀਦਣਾ ਅਤੇ ਖਾਣਾ ਕਦੇ ਵੀ ਘਾਟੇ ਦਾ ਸੌਦਾ ਸਾਬਤ ਨਹੀਂ ਹੋਵੇਗਾ। ਕੀਵੀ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਲੋਕ ਆਪਣੀ ਫਿਟਨੈੱਸ ਦਾ ਖਾਸ ਖਿਆਲ ਰੱਖਦੇ ਹਨ ਉਨ੍ਹਾਂ ਨੂੰ ਕੀਵੀ ਜ਼ਰੂਰ ਖਾਣਾ ਚਾਹੀਦਾ ਹੈ। ਇਸ ਫਲ ਵਿੱਚ ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦਾ ਹੈ।

1. ਜਿਨ੍ਹਾਂ ਲੋਕਾਂ ਨੂੰ ਦਿਲ ਦੀ ਬੀਮਾਰੀ ਹੈ, ਉਨ੍ਹਾਂ ਨੂੰ ਅਕਸਰ ਕੀਵੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।

2. ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਤਾਂ ਕੀਵੀ ਫਲ ਜ਼ਰੂਰ ਖਾਓ, ਇਸ ਨਾਲ ਬੀ.ਪੀ   ਕੰਟਰੋਲ ‘ਚ ਰਹਿੰਦਾ ਹੈ।

3. ਘੱਟ ਕੈਲੋਰੀ ਹੋਣ ਕਾਰਨ ਇਹ ਸ਼ੂਗਰ ਦੇ ਮਰੀਜ਼ਾਂ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਹ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ।

- Advertisement -

4. ਕੀਵੀ ਖਾਣ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲਣ ਲੱਗਦੇ ਹਨ, ਜਿਸ ਦਾ ਸਕਾਰਾਤਮਕ ਪ੍ਰਭਾਵ ਸਾਡੀ ਚਮੜੀ ‘ਤੇ ਦਿਖਾਈ ਦਿੰਦਾ ਹੈ।

5.ਨਿਯਮਿਤ ਰੂਪ ਨਾਲ ਕੀਵੀ ਦਾ ਸੇਵਨ ਕਰਨ ਨਾਲ ਚਮੜੀ ‘ਤੇ ਸ਼ਾਨਦਾਰ ਚਮਕ ਦਿਖਾਈ ਦਿੰਦੀ ਹੈ ਅਤੇ ਝੁਰੜੀਆਂ ਦੂਰ ਹੋ ਜਾਂਦੀਆਂ ਹਨ।

6. ਜਿਨ੍ਹਾਂ ਲੋਕਾਂ ਨੂੰ ਪੇਟ ਦੀ ਸਮੱਸਿਆ ਹੈ, ਉਨ੍ਹਾਂ ਨੂੰ ਨਿਯਮਿਤ ਰੂਪ ਨਾਲ ਕੀਵੀ ਦਾ ਸੇਵਨ ਕਰਨਾ ਚਾਹੀਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment