ਸਰਦੀਆਂ ‘ਚ ਗੁੜ ਖਾਣ ਦੇ ਕਈ ਫਾਈਦੇ

Rajneet Kaur
3 Min Read

ਨਿਊਜ਼ ਡੈਸਕ: ਸਰਦੀਆਂ ‘ਚ ਜਿਥੇ ਠੰਡ ਦਾ ਪੂਰਾ ਜ਼ੋਰ ਹੁੰਦਾ ਹੈ ਉੱਥੇ ਨਾਲ ਹੀ ਘਰਾਂ ਵਿਚ ਖਾਣ ਪੀਣ ਦੀਆਂ ਕਈ ਗਰਮ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ  ਜੋ ਸਾਡੀ ਸਿਹਤ ਨੂੰ ਤੰਦਰੁਸਤ ਰੱਖਦੀਆਂ ਹਨ । ਜਿਨ੍ਹਾਂ ਨੂੰ ਖਾਣ ਨਾਲ ਸਾਡੇ ਸਰੀਰ ਵਿਚ ਗਰਮੀ ਪੈਦਾ ਹੁੰਦੀ ਹੈ ਜਿਵੇ – ਅਲਸੀ , ਪੰਜੀਰੀ , ਚਨੇ , ਲੱਡੂ ,ਗੱਚਕ ਤੇ ਖੋਆ ਆਦਿ ਤਿਆਰ ਕੀਤੇ ਜਾਂਦੇ ਹਨ।  ਇਸ ਤੋਂ ਇਲਾਵਾ ਘਰਾਂ ‘ਚ ਆਮ ਹੀ ਅਸੀਂ ਚਾਹ ਬਣਾਉਣ ਲਈ ਵੀ ਗੁੜ ਦੀ ਵਰਤੋਂ ਕਰਦੇ ਹਾਂ। ਗੁੜ ਵਿਚ ਪੋਸ਼ਟਿਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਗਰਮ ਰੱਖਦੇ ਹਨ ਤੇ ਠੰਡ ਤੋਂ ਬਚਾਉਂਦੇ ਹਨ। ਸਰਦੀਆਂ ਵਿਚ ਗੁੜ ਖਾਣਾ ਬਹੁਤ ਲਾਹੇਵੰਦ ਹੈ । ਜਿਥੇ ਗੁੜ ਨੂੰ ਅਸੀਂ ਸਰਦੀਆਂ ਵਿਚ ਵਧੀਆ ਖਾਣ ਵਾਲੀ ਵਸਤੂ ਵਜੋਂ ਖਾਂਦੇ ਹਾਂ ਉੱਥੇ ਹੀ ਗੁੜ ਸਾਡੇ ਫੇਫੜਿਆਂ ਨੂੰ ਸਿਹਤਮੰਦ ਬਣਾਉਂਦਾ ਹੈ। ਆਓ ਜਾਣਦੇ ਹਾਂ ਗੁੜ ਖਾਣ ਦੇ ਫਾਇਦੇ –

ਮਾਈਗ੍ਰੇਨ ਨੂੰ ਦੂਰ ਕਰਨਾ : ਗੁੜ ਦਾ ਸੇਵਨ ਮਾਈਗ੍ਰੇਨ ਦੇ ਰੋਗੀਆਂ ਨੂੰ ਵੀ ਦਰਦ ਤੋਂ ਰਾਹਤ ਦਿੰਦਾ ਹੈ।  ਇਹ ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਂਗਨੀਜ਼, ਜ਼ਿੰਕ ਅਤੇ ਸੇਲੇਨਿਅਮ ਵਰਗੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ, ਜੋ ਮਾਈਗ੍ਰੇਨ ਵਿਚ ਫਾਇਦਾ ਪਹੁੰਚਾਉਂਦਾ ਹੈ।

ਮਹਾਂਮਾਰੀ ਵਿਚ ਦਵਾਈ ਦਾ ਕੰਮ ਕਰਦਾ ਹੈ: ਮਹਾਂਮਾਰੀ ਵਿਚ ਅਗਰ ਤੁਸੀ ਗੁੜ ਦਾ ਸੇਵਨ ਕਰਦੇ ਹੋ ਤਾਂ ਦਰਦ ਤੋਂ ਰਾਹਤ ਮਿਲਦੀ ਹੈ । ਜਿਸ ਨਾਲ ਸਰੀਰ ਊਰਜਾ ਭਰਭੂਰ ਮਹਿਸੂਸ ਕਰਦਾ ਹੈ। ਪਾਕਿਸਤਾਨ ਜਰਨਲ ਆਫ਼ ਫਾਰਮਾਸਿਊਟੀਕਲ ਸਾਇੰਸ ‘ਚ ਪ੍ਰਕਾਸ਼ਿਤ 2016 ਦੀ ਇਕ ਰਿਪੋਰਟ ਅਨੁਸਾਰ, ਸ਼ੂਗਰ ਨਾਲ ਭਰਪੂਰ ਡਾਈਟ ਮੂਡ ਨੂੰ ਬਹਿਤਰ ਬਣਾ ਕੇ ਬੇਚੈਨੀ ਨੂੰ ਦੂਰ ਕਰਦੀ ਹੈ।

ਸਰਦੀਆਂ ਦੇ ਮੌਸਮ ‘ਚ ਗੁੜ ਖਾਣ ਨਾਲ ਮੈਟਾਬੋਲਿਜ਼ਮ ਵੱਧਦਾ ਹੈ, ਜਿਸ ਨਾਲ ਸਰੀਰ ਗਰਮ ਰਹਿੰਦਾ ਹੈ। ਇਹ ਗਰਮੀ ਖ਼ੂਨ ਦੀਆਂ ਨਾੜੀਆਂ ਨੂੰ ਫੈਲਾਉਣ ਤੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ। ਗੁੜ ਦੀ ਤਾਸੀਰ ਗਰਮ ਹੁੰਦੀ ਹੈ ।

- Advertisement -

ਦਮੇ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਗੁੜ : 2016 ਵਿਚ ਯੂਰਪੀਅਨ ਜਰਨਲ ਆਫ਼ ਫਾਰਮਾਸਿਊਟੀਕਲ ਐਂਡ ਮੈਡੀਕਲ ਰਿਸਰਚ ਦੇ ਇੱਕ ਅਧਿਐਨ ਅਨੁਸਾਰ, ਗੁੜ ਫੇਫੜਿਆਂ, ਪੇਟ, ਅੰਤੜੀਆਂ, ਗਲੇ ਤੇ ਇੱਥੋਂ ਤਕ ਕਿ ਸਾਹ ਪ੍ਰਣਾਲੀ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ। ਜਿਸ ਨਾਲ ਦਮੇ ਵਰਗੀਆਂ ਬਿਮਾਰੀਆਂ ਤੋਂ ਬਚਿਆਂ ਜਾ ਸਕਦਾ ਹੈ । ਗੁੜ ਖਾਣ ਨਾਲ ਸਰਦੀ ਤੋਂ ਵੀ ਬਚਾ ਹੋਵੇਗਾ ਤੇ ਜਿਸ ਨਾਲ ਜ਼ੁਕਾਮ , ਖਾਂਸੀ ਵਰਗੇ ਵਾਇਰਸ ਤੋਂ ਵੀ ਬਚਿਆ ਜਾ ਸਕਦਾ ਹੈ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment