ਅਮਿਤਾਭ ਬੱਚਨ ਨੇ ਅੱਧੀ ਰਾਤ ਨੂੰ ਹਸਪਤਾਲ ਤੋਂ ਕੀਤਾ ਟਵੀਟ, ਆਪਣੇ ਪ੍ਰਸੰਸ਼ਕਾਂ ਨੂੰ ਦਿੱਤਾ ਇਹ ਖਾਸ ਸੰਦੇਸ਼

TeamGlobalPunjab
2 Min Read

ਮੁੰਬਈ : ਬਾਲੀਵੁੱਡ ਦੇ ‘ਮਹਾਂ ਨਾਇਕ’ ਅਮਿਤਾਭ ਬੱਚਨ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਮੁੰਬਈ ਦੇ ਨਾਨਾਵਤੀ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ‘ਚ ਕਾਫੀ ਸੁਧਾਰ ਹੈ ਅਤੇ ਖ਼ਤਰੇ ਦੀ ਕੋਈ ਗਲ ਨਹੀਂ ਹੈ। ਅਮਿਤਾਭ ਬੱਚਨ ਸੋਸ਼ਲ ਮੀਡੀਆ ਰਾਹੀਂ ਹਮੇਸ਼ਾਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਹਸਪਤਾਲ ‘ਚ ਭਰਤੀ ਹੋਣ ਦੇ ਬਾਵਜੂਦ ਉਹ ਲਗਾਤਾਰ ਸੋਸ਼ਲ ਮੀਡੀਆ ‘ਤੇ ਐਕਟਿਵ ਹਨ।

ਹਸਪਤਾਲ ਤੋਂ ਅੱਧੀ ਰਾਤ ਨੂੰ ਅਮਿਤਾਭ ਨੇ ਇੱਕ ਸੰਸਕ੍ਰਿਤ ਸ਼ਲੋਕਾ ਟਵੀਟ ਕਰਦਿਆਂ ਕਿਹਾ ਕਿ ਛੇ ਕਿਸਮਾਂ ਦੇ ਮਨੁੱਖ ਆਪਣੀ ਜ਼ਿੰਦਗੀ ਵਿੱਚ ਹਮੇਸ਼ਾਂ ਦੁਖੀ ਰਹਿੰਦੇ ਹਨ, ਇਸ ਲਈ ਮਨੁੱਖ ਨੂੰ ਅਜਿਹੀਆਂ ਪ੍ਰਵਿਰਤੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ।

ਅਮਿਤਾਭ ਬੱਚਨ ਨੇ ਸੰਸਕ੍ਰਿਤ ਦੇ ਇਸ ਸ਼ਲੋਕ ਦਾ ਹਿੰਦੀ ‘ਚ ਵੀ ਅਨੁਵਾਦ ਕੀਤਾ ਹੈ। ਇਸ ‘ਚ ਉਨ੍ਹਾਂ ਲਿਖਿਆ, ‘ਸਾਰਿਆਂ ਨਾਲ ਈਰਖਾ, ਨਫ਼ਰਤ ਕਰਨ ਵਾਲੇ, ਨਾਰਾਜ਼ਗੀ, ਗੁਸੇਲੇ, ਸਦਾ ਸੰਦੇਹ ਕਰਨ ਵਾਲੇ ਅਤੇ ਦੂਜਿਆਂ ਦੇ ਆਸਰੇ ਜਿਉਣ ਵਾਲੇ ਇਹ ਛੇ ਕਿਸ਼ਮ ਦੇ ਮਨੁੱਖ ਹਮੇਸ਼ਾ ਦੁਖੀ ਰਹਿੰਦੇ ਹਨ। ਇਸ ਲਈ ਇਨ੍ਹਾਂ ਪ੍ਰਵਿਰਤੀਆਂ ਤੋਂ ਜਿੰਨਾ ਸੰਭਵ ਹੋ ਸਕੇ ਬਚਣਾ ਚਾਹੀਦਾ ਹੈ।”

ਅਮਿਤਾਭ ਨੇ ਇਸੇ ਟਵੀਟ ਦਾ ਅੰਗਰੇਜ਼ੀ ਵਿੱਚ ਵੀ ਅਨੁਵਾਦ ਕੀਤਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਮਿਤਾਭ ਨੇ ਬਿਲਕੁਲ ਅਜਿਹਾ ਹੀ ਟਵੀਟ 2017 ਵਿੱਚ ਵੀ ਕੀਤਾ ਸੀ। ਇਸ ਤੋਂ ਪਹਿਲਾਂ ਅਭਿਨੇਤਾ ਨੇ ਇੱਕ ਕਵਿਤਾ ਸਾਂਝੀ ਕਰਦਿਆਂ ਡਾਕਟਰਾਂ ਅਤੇ ਨਰਸਿੰਗ ਸਟਾਫ ਨੂੰ ਦੇਵਤਾ ਦਾ ਰੂਪ ਦੱਸਿਆ ਹੈ।

ਜ਼ਿਕਰਯੋਗ ਹੈ ਕਿ ਬੀਤੀ 11 ਜੁਲਾਈ ਦੀ ਰਾਤ ਨੂੰ ਅਮਿਤਾਭ ਨੇ ਟਵਿੱਟਰ ਜ਼ਰੀਏ ਦੱਸਿਆ ਕਿ ਉਹ ਕੋਰੋਨਾ ਸਕਾਰਾਤਮਕ ਪਾਏ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦਾ ਵੀ ਟੈਸਟ ਲਿਆ ਗਿਆ। ਅਮਿਤਾਭ ਦੇ ਬੇਟੇ ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਰਾਏ ਬੱਚਨ ਅਤੇ ਪੋਤੀ ਆਰਾਧਿਆ ਬੱਚਨ ਵੀ ਇਸ ਟੈਸਟ ਵਿਚ ਕੋਰੋਨਾ ਪਾਜੀਟਿਵ ਪਾਏ ਗਏ ਹਨ।

Share this Article
Leave a comment