ਸਿਹਤ ਲਈ ਕਈ ਪੱਖਾਂ ਤੋਂ ਫਾਇਦੇਮੰਦ ਹੈ ਆਂਵਲਾ, ਜਾਣੋ ਇਸ ਦੇ ਫਾਇਦਿਆਂ ਬਾਰੇ

TeamGlobalPunjab
4 Min Read

ਨਿਊਜ਼ ਡੈਸਕ : ਆਂਵਲਾ ਦੀ ਰੋਜ਼ਾਨਾ ਵਰਤੋਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਆਂਵਲਾ ਸਿਹਤ ਤੋਂ ਲੈ ਕੇ ਸੁੰਦਰਤਾ ਤੱਕ ਹਰ ਪਹਿਲੂ ਵਿੱਚ ਕੰਮ ਆਉਣ ਵਾਲੀ ਚੀਜ਼ ਹੈ। ਆਂਵਲਾ ਦਾ ਜੂਸ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਦੇ ਨਾਲ-ਨਾਲ ਇਸ ਵਿੱਚ ਮੌਜੂਦ ਮਿਨਰਲਸ ਜਿਵੇਂ ਜਿੰਕ, ਆਇਰਨ, ਕੈਰੋਟੀਨ, ਫਾਈਬਰ, ਵਿਟਾਮਿਨ-ਬੀ ਤੇ ਵਿਟਾਮਿਨ ਸੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਰੀਰ ਦੀ ਰੱਖਿਆ ਕਰਦਾ ਹੈ। ਇਸ ਤੋਂ ਇਲਾਵਾ ਆਂਵਲਾ ਵਿੱਚ ਐਂਟੀ ਆਕਸੀਡੈਂਟ ਵੀ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਸਰੀਰ ਲਈ ਬਹੁਤ ਲਾਭਦਾਇਕ ਹੁੰਦੇ ਹਨ। ਆਂਵਲਾ ਦੇ ਜੂਸ ਦੀ ਰੋਜ਼ਾਨਾ ਵਰਤੋਂ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਆਂਵਲਾ ਦੇ ਜੂਸ ਦੇ ਸਰੀਰ ਲਈ ਅਣਗਣਿਤ ਫਾਇਦਿਆਂ ਬਾਰੇ :

Organic Gooseberry Juice at Rs 145 /piece | Sirsi Road,vaishali ...

ਅੱਖਾਂ ਲਈ ਫਾਇਦੇਮੰਦ

ਆਂਵਲਾ ਦਾ ਜੂਸ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਦੇ ਸੇਵਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਆਂਵਲਾ ਦਾ ਜੂਸ ਅੱਖਾਂ ਵਿੱਚ ਖਾਰਸ਼ ਜਾਂ ਅੱਖਾਂ ਤੋਂ ਪਾਣੀ ਆਉਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਦਵਾਉਂਦਾ ਹੈ।

- Advertisement -

ਮੁਨੱਕਾ ਖਾਣ ਨਾਲ ਜੜ ਤੋਂ ਖਤਮ ਹੋ ਜਾਣਗੀਆਂ ...

ਕਿਡਨੀ ਲਈ ਫਾਇਦੇਮੰਦ

ਆਂਵਲਾ ਦੀ ਵਰਤੋਂ ਕਿਡਨੀ ਸਬੰਧੀ ਸਮੱਸਿਆ ਤੋਂ ਵੀ ਰਾਹਤ ਦਵਾਉਂਦੀ ਹੈ। ਰੋਜ਼ਾਨਾ ਖਾਲੀ ਪੇਟ ਆਂਵਲੇ ਦਾ ਜੂਸ ਪੀਣ ਨਾਲ ਕਿਡਨੀ ਨੂੰ ਕਾਫੀ ਫਾਇਦਾ ਹੁੰਦਾ ਹੈ। ਕਿਡਨੀ ਦੀ ਸਮੱਸਿਆ ਨਾਲ ਪੀੜਤ ਮਰੀਜ਼ ਰੋਜ਼ਾਨਾ ਇਸ ਦੀ ਵਰਤੋਂ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ।

ਡਾਇਬੀਟੀਜ਼ ਨੂੰ ਕੰਟਰੋਲ ਕਰਦਾ ਹੈ

ਆਂਵਲੇ ਵਿੱਚ ਗੈਲਿਕ ਐਸਿਡ, ਗੈਲੋਟੇਨਿਨ, ਅਲੈਜਿਕ ਐਸਿਡ ਅਤੇ ਕੋਰੀਲੈਗਿਨ ਜਿਹੇ ਤੱਤ ਮਿਲਦੇ ਹਨ। ਇਨ੍ਹਾਂ ਤੱਤਾਂ ਦੀ ਐਂਟੀ-ਬਾਇਬਿਟੀਜ ਸਮਰੱਥਾਵਾਂ ਕਾਰਨ ਇਹ ਖੂਨ ਵਿੱਚ ਮੌਜੂਦ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਦਾ ਹੈ। ਇਸ ਲਈ ਜੇਕਰ ਕਿਸੇ ਨੂੰ ਡਾਇਬੀਟੀਜ਼ ਦੀ ਸਮੱਸਿਆ ਹੈ ਤਾਂ ਆਂਵਲੇ ਦੇ ਰਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

- Advertisement -

Aloevera Amla Juice at Rs 800 /litre | एलो वेरा आमला ...

ਖਾਂਸੀ ਤੇ ਜੁਕਾਮ ਤੋਂ ਰਾਹਤ

ਖਾਂਸੀ ਤੇ ਜੁਕਾਮ ਦੀ ਸਮੱਸਿਆ ਨਾਲ ਪ੍ਰੇਸ਼ਾਨ ਲੋਕਾਂ ਲਈ ਆਂਵਲਾ ਦਾ ਜੂਸ ਕਾਫ਼ੀ ਫਾਇਦੇਮੰਦ ਹੁੰਦਾ ਹੈ। ਦੋ ਚੱਮਚ ਆਂਵਲਾ ਦੇ ਜੂਸ ਵਿੱਚ ਦੋ ਚੱਮਚ ਸ਼ਹਿਦ ਮਿਲਾ ਕੇ ਰੋਜ਼ਾਨਾ ਪੀਣ ਨਾਲ ਖਾਂਸੀ ਤੇ ਜੁਕਾਮ ਤੋਂ ਰਾਹਤ ਮਿਲਦੀ ਹੈ। ਮੂੰਹ ਵਿੱਚ ਛਾਲਿਆਂ ਦੀ ਸਮੱਸਿਆ ਹੋਣ ‘ਤੇ ਦੋ ਚਮਚ ਆਂਵਲੇ ਦੇ ਰਸ ਨੂੰ ਪਾਣੀ ਵਿੱਚ ਮਿਲਾ ਕੇ ਉਸ ਨਾਲ ਕੁੱਲੇ ਕਰਨ ਨਾਲ ਛਾਲੇ ਠੀਕ ਹੋ ਜਾਂਦੇ ਹਨ। ਆਂਵਲੇ ਵਿੱਚ ਵਿਟਾਮਿਨ ਸੀ ਕਾਫ਼ੀ ਮਾਤਰਾ ਵਿੱਚ ਮਿਲਦਾ ਹੈ, ਜਿਸ ਨਾਲ ਇਹ ਇਮਿਊਨਿਟੀ, ਮੈਟਾਬਾਲਿਜ਼ਮ ਨੂੰ ਵਧਾਉਂਦਾ ਹੈ ਤੇ ਬੈਕਟੀਰੀਅਲ ਇਨਫੈਕਸ਼ਨ ਨੂੰ ਘੱਟ ਕਰਦਾ ਹੈ।

Juice Start Your Day - Amla Juice - Kapiva

ਸਰੀਰਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ

ਆਂਵਲੇ ਦਾ ਜੂਸ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਸਰੀਰ ਦੀ ਅੰਦਰੂਨੀ ਸਫ਼ਾਈ ਕਰਦਾ ਹੈ। ਆਂਵਲਾ ਵਿੱਚ ਵਿਟਾਮਿਨ ਸੀ ਤੋਂ ਬਿਨ੍ਹਾਂ ਆਇਰਨ, ਕੈਲਸ਼ੀਅਮ, ਫਾਸਫੋਰਸ ਵੀ ਪਾਇਆ ਜਾਂਦਾ ਹੈ। ਇਸ ਲਈ ਇਹ ਇੱਕ ਕੰਪਲੀਟ ਨਿਊਟ੍ਰੀਸ਼ਨ ਤਰਨ ਪਦਾਰਥ ਹੈ।

ਦਿਮਾਗ ਨੂੰ ਤੇਜ਼ ਕਰਦਾ

ਆਂਵਲਾ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ ਔਕਸੀਡੈਂਟ ਦਿਮਾਗ ਨੂੰ ਤੇਜ਼ ਕਰਨ ਵਿੱਚ ਮਦਦ ਕਰਦੇ ਹਨ। ਇਸ ਪ੍ਰਕਾਰ ਆਂਵਲਾ ਦੇ ਜੂਸ ਦੇ ਸੇਵਨ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਨਾਲ ਹੀ ਇਹ ਸਰੀਰਕ ਤੇ ਮਾਨਸਿਕ ਤਣਾਅ ਨੂੰ ਵੀ ਘੱਟ ਕਰਦਾ ਹੈ।

Top 10 Amla Juice Brands (With Benefits) In India (2020)

ਲੰਮੇ ਤੇ ਖੂਬਸੂਰਤ ਵਾਲ਼ਾਂ ਲਈ ਗੁਣਕਾਰੀ

ਲੰਮੇ ਤੇ ਖੂਬਸੂਰਤ ਵਾਲ਼ਾਂ ਲਈ ਰੋਜ਼ਾਨਾ ਆਂਵਲਾ ਦੇ ਜੂਸ ਦਾ ਸੇਵਨ ਕਾਫੀ ਫਾਇਦੇਮੰਦ ਹੁੰਦਾ ਹੈ। ਆਂਵਲੇ ਵਿੱਚ ਮੌਜੂਦ ਅਮਿਨੋ ਐਸਿਡ ਤੇ ਪ੍ਰੋਟੀਨ ਵਾਲ਼ਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਕੇ ਨਾ ਸਿਰਫ਼ ਉਨ੍ਹਾਂ ਨੂੰ ਝੜਨ ਤੋਂ ਰੋਕਦੇ ਹਨ, ਸਗੋਂ ਇਸ ਨਾਲ ਵਾਲ਼ ਲੰਮੇ ਤੇ ਚਮਕਦਾਰ ਬਣਦੇ ਹਨ।

ਇਸ ਤੋਂ ਇਲਾਵਾ ਆਂਵਲਾ ਦਾ ਜੂਸ ਭਾਰ ਘੱਟ ਕਰਨ, ਪੇਟ ਨਾਲ ਸਬੰਧਿਤ ਸਮੱਸਿਆਵਾਂ ਤੇ ਯੂਰਿਨ ਸਬੰਧੀ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਵਾਉਂਦਾ ਹੈ। ਰੋਜ਼ਾਨਾ ਆਂਵਲਾ ਦੇ ਜੂਸ ਦੀ ਵਰਤੋਂ ਨਾਲ ਯੂਰਿਨ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment