ਜਾਣੋ ਨੇਹਾ ਕੱਕੜ ਕਿਉਂ ਕਰਵਾਉਣਾ ਚਾਹੁੰਦੀ ਐ ਦੂਜੀ ਵਾਰ ਵਿਆਹ!

TeamGlobalPunjab
2 Min Read

ਮੁੰਬਈ – ਸਾਲ 2020 ‘ਚ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦਾ ਵਿਆਹ ਸੁਰਖੀਆਂ ‘ਚ  ਰਿਹਾ ਤੇ ਹੁਣ ਨੇਹਾ ਕੱਕੜ ਵਿਆਹ ਤੋਂ ਬਾਅਦ ਕੰਮ ‘ਤੇ ਪਰਤ ਆਈ ਹੈ। ਰਿਐਲਿਟੀ ਸ਼ੋਅ ਇੰਡੀਅਨ ਆਈਡਲ13 ‘ਚ ਨੇਹਾ ਨੇ ਇਕ ਵਾਰ ਫਿਰ ਵਿਆਹ ਕਰਾਉਣ ਦੀ ਇੱਛਾ ਜ਼ਾਹਰ ਕੀਤੀ ਹੈ।

ਦੱਸ ਦਈਏ ਇੰਡੀਅਨ ਆਈਡਲ 13 ‘ਚ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਨੂੰ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਨੇਹਾ ਨੇ ਇਸ ਮੌਕੇ ਕਿਹਾ ਕਿ ‘ਮੇਰਾ ਵਿਆਹ ਹਿੰਦੂ ਰੀਤੀ ਰਿਵਾਜਾਂ ਨਾਲ ਹੋਇਆ ਹੈ, ਰਵਾਇਤੀ ਕਪੜੇ ਪਾ ਕੇ, ਹੁਣ ਮੈਂ ਇਕ ਸੁੰਦਰ ਸਫੈਦ ਪਹਿਰਾਵੇ ‘ਚ ਵੀ ਵਿਆਹ ਕਰਵਾਉਣਾ ਚਾਹੁੰਦੀ ਹਾਂ। ਨੇਹਾ ਨੇ ਇੱਛਾ ਜ਼ਾਹਰ ਕਰਦੇ ਹੋਏ ਰੋਹਨ ਨੂੰ ਕਿਹਾ ਕਿ ਮੈਂ ਮਸੀਹੀ ਰੀਤੀ ਰਿਵਾਜਾਂ ਨਾਲ ਦੁਬਾਰਾ ਵਿਆਹ ਕਰਨਾ ਚਾਹੁੰਦੀ ਹਾਂ, ਕੀ ਅਸੀ ਕਰ ਸਕਦੇ ਹਾਂ।

ਇਸਤੋਂ ਇਲਾਵਾ ਨੇਹਾ ਕੱਕੜ ਨੇ ਆਪਣੀ ਪ੍ਰੇਮ ਕਹਾਣੀ ਵਾਰੇ ਦੱਸਦਿਆ ਕਿਹਾ ਕਿ ਜਦੋਂ ਮੇਰੇ ਤੇ ਰੋਹਨ ਵਿਚਾਲੇ ਗੱਲਬਾਤ ਸ਼ੁਰੂ ਹੋਈ,  ਤਾਂ ਮੈਂ ਰੋਹਨਪ੍ਰੀਤ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਮੈਂ ਵਿਆਹ ਕਰਾਉਣ ਬਾਰੇ ਸੋਚ ਰਹੀ ਹਾਂ ਤੇ ਸੈਟਲ ਹੋਣਾ ਚਾਹੁੰਦੀ ਹਾਂ। ਪਰ ਰੋਹਨਪ੍ਰੀਤ ਨੇ ਨਾ ਹੀ ਵਿਆਹ ਵਾਰੇ ਸੋਚਿਆ ਸੀ ਤੇ ਨਾ ਹੀ ਵਿਆਹ ਲਈ ਤਿਆਰ ਸੀ।ਇਸ ਤੋਂ ਬਾਅਦ ਅਸੀਂ ਦੋਵਾਂ ਨੇ ਕੁਝ ਸਮੇਂ ਲਈ ਗੱਲ ਕਰਨੀ ਬੰਦ ਕਰ ਦਿੱਤੀ ਸੀ, ਪਰ ਫਿਰ ਇਕ ਰਾਤ ਰੋਹਨਪ੍ਰੀਤ ਨੇ ਸ਼ਰਾਬੀ ਹਾਲਤ ‘ਚ ਮੈਨੂੰ ਫੋਨ ‘ਤੇ ਕਿਹਾ’ ਨੇਹੁ, ਮੈਂ ਤੁਹਾਡੇ ਬਗੈਰ ਨਹੀਂ ਰਹਿ ਸਕਦਾ। ਚਲੋ ਵਿਆਹ ਕਰਵਾਈਏ।  ਰੋਹਨ ਨੇ ਦੋ-ਤਿੰਨ ਬੀਅਰਾਂ ਚੜ੍ਹਾ ਰੱਖੀਆਂ ਸਨ ਤੇ ਮੈਂ ਸੋਚਿਆ ਕਿ ਰੋਹਨ ਸਵੇਰ ਤੱਕ ਇਹ ਸਭ ਭੁੱਲ ਜਾਵੇਗਾ।

ਅਗਲੇ ਦਿਨ ਜਦੋਂ ਮੈਂ ਚੰਡੀਗੜ੍ਹ ‘ਚ ਸੰਗੀਤ ਵੀਡੀਓ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਰੋਹਨ ਮੈਨੂੰ ਮਿਲਣ ਲਈ ਹੋਟਲ ਆਇਆ। ਰੋਹਨ ਨੇ ਕਿਹਾ ਕਿ ਕੱਲ ਦੀ ਗਲ ਯਾਦ ਹੈ? ਮੈਂ ਕਿਹਾ ਕਿ ਸ਼ਰਾਬੀ ਤੁਸੀਂ ਸੀ, ਮੈਨੂੰ ਸਭ ਯਾਦ ਹੈ ਤੇ ਮਹਿਸੂਸ ਕੀਤਾ ਕਿ ਰੋਹਨ ਸੱਚ  ਵਿਆਹ ਲਈ ਗੰਭੀਰ ਹੈ।

- Advertisement -

Share this Article
Leave a comment