ਅਰੁਣ ਨਾਰੰਗ ਮਾਮਲਾ – ਕੈਪਟਨ ਦੀ ਕੋਠੀ ਬਾਹਰ ਬੀਜੇਪੀ ਦਾ ਧਰਨਾ, ਕੱਲ੍ਹ ਨੂੰ ਮਲੋਟ ਬੰਦ ਦਾ ਐਲਾਨ

TeamGlobalPunjab
2 Min Read

ਚੰਡੀਗੜ੍ਹ : ਮਲੋਟ ਵਿੱਚ ਬੀਜੇਪੀ ਵਿਧਾਇਕ ਅਰੁਣ ਨਾਰੰਗ ‘ਤੇ ਹੋਏ ਹਮਲੇ ਨੇ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆਂਦਾ ਹੈ। ਘਟਨਾ ਤੋਂ ਬਾਅਦ ਅੱਜ ਭਾਜਪਾ ਵੱਲੋਂ ਸੂਬੇ ਭਰ ‘ਚ ਕੈਪਟਨ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਚੰਡੀਗੜ੍ਹ ਵਿੱਚ ਬੀਜੇਪੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਸਮੂਚੀ ਲੀਡਰਸ਼ਿਪ ਵੱਲੋਂ ਕੈਪਟਨ ਸਰਕਾਰ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਗਈ। ਪੰਜਾਬ ਭਾਜਪਾ ਨੇ ਚੰਡੀਗੜ੍ਹ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਦੀ ਕੋਠੀ ਦਾ ਘਿਰਾਓ ਕੀਤਾ। ਇਸ ਦੌਰਾਨ ਕੈਪਟਨ ਦੀ ਰਿਹਾਇਸ਼ ਬਾਹਰ ਬੀਜੇਪੀ ਲੀਡਰ ਨੇ ਨੰਗੇਧੜ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਬੀਜੇਪੀ ਦੇ ਅੱਠ ਮੈਂਬਰੀ ਵਫਦ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਗਵਰਨਰ ਨੂੰ ਘਟਨਾ ਤੋਂ ਜਾਣੂ ਕਰਵਾਇਆ। ਇਸ ਦੌਰਾਨ ਬੀਜੇਪੀ ਲੀਡਰਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਕਿਉਂਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜ ਗਈ ਹੈ।

ਇਸ ਤੋਂ ਇਲਾਵਾ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬੀਤੇ ਦਿਨ ਹੋਏ ਹਮਲੇ ਨੇ ਲੋਕਤੰਤਰ ਦਾ ਕਤਲ ਕਰ ਦਿੱਤਾ। ਇਹ ਘਟਨਾ ਨੇ ਪੰਜਾਬ ਸਰਕਾਰ ਦੀ ਕਾਰਗੁਜਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਕਿਹਾ ਕਿ ਪੁਲਿਸ ਦੀ ਸਰੱਖਿਆ ਵਿੱਚਾਲੇ ਸਾਡੇ ਵਿਧਾਇਕ ‘ਤੇ ਹਮਲਾ ਕੀਤਾ ਗਿਆ ਜੋ ਨਿੰਦਣਯੋਗ ਹੈ।

ਦੂਜੇ ਪਾਸੇ ਆਰੁਣ ਨਾਰੰਗ ‘ਤੇ ਹੋਏ ਹਮਲੇ ਦੇ ਵਿਰੋਧ ’ਚ ਅੱਜ ਮਲੋਟ ਭਾਜਪਾ ਅਤੇ ਯੂਵਾ ਮੋਰਚਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਗਿਆ। ਅੱਜ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਰਾਂ, ਜ਼ਿਲਾ ਪ੍ਰਧਾਨ ਰਾਜੇਸ਼ ਕੁਮਾਰ ਗੋਰਾ ਫ਼ੁਟੇਲਾ ਅਤੇ ਜ਼ਿਲਾ ਪ੍ਰਭਾਰੀ ਸੁਨੀਤਾ ਨੇ ਐਲਾਨ ਕੀਤਾ ਕਿ ਕੱਲ ਦੀ ਸ਼ਰਮਨਾਕ ਘਟਨਾ ਦੇ ਰੋਸ ਵਜੋਂ ਮਲੋਟ ਮੁਕੰਮਲ ਬੰਦ ਰਹੇਗਾ।

ਬਠਿੰਡਾ ਵਿੱਚ ਵੀ ਬੀਜੇਪੀ ਲੀਡਰਾਂ ਅਤੇ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਬੀਜੇਪੀ ਦੇ ਆਗੂ ਦਿਆਲ ਸੋਢੀ ਨੇ ਕਿਹਾ ਕਿ ਲੋਕਤੰਤਰ ਇਤਿਹਾਸ ‘ਚ ਅਜਿਹੀ ਘਟਨਾ ਪਹਿਲੀ ਵਾਰ ਹੋਈ ਹੈ। ਜਿੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਜਿਸ ਤਰ੍ਹਾਂ ਉਸ ਉਪਰ ਜਾਨਲੇਵਾ ਹਮਲਾ ਕੀਤਾ ਗਿਆ ਇਸ ਤੋਂ ਵੱਧ ਨਿੰਦਣਯੋਗ ਅਤੇ ਸ਼ਰਮਨਾਕ ਕੋਈ ਗੱਲ ਨਹੀਂ ਹੋ ਸਕਦੀ। ਪੁਲੀਸ ਪ੍ਰਸ਼ਾਸਨ ਫੇਲ੍ਹ ਸਾਬਿਤ ਹੋਇਆ ਹੈ ਚੁਣੇ ਹੋਏ ਨੁਮਾਇੰਦੇ ਨੂੰ ਸੁਰੱਖਿਆ ਤੱਕ ਨਹੀਂ ਦੇ ਸਕੇ।

- Advertisement -

Share this Article
Leave a comment