ਮਨੀਕਾ ਵਿਸ਼ਵਕਰਮਾ ਨੇ ਜਿੱਤਿਆ ਮਿਸ ਯੂਨੀਵਰਸ ਇੰਡੀਆ 2025 ਦਾ ਖਿਤਾਬ, ਹੁਣ ਥਾਈਲੈਂਡ ’ਚ ਕਰੇਗੀ ਭਾਰਤ ਦੀ ਨੁਮਾਇੰਦਗੀ

Global Team
2 Min Read

ਨਵੀਂ ਦਿੱਲੀ: ਮਨੀਕਾ ਵਿਸ਼ਵਕਰਮਾ ਨੇ ਮਿਸ ਯੂਨੀਵਰਸ ਇੰਡੀਆ 2025 ਦਾ ਖਿਤਾਬ ਜਿੱਤ ਕੇ ਆਪਣਾ ਸੁਪਨਾ ਸਾਕਾਰ ਕਰ ਲਿਆ ਹੈ। ਇਸ ਸਾਲ ਦੇ ਅਖੀਰ ’ਚ ਉਹ ਥਾਈਲੈਂਡ ’ਚ ਹੋਣ ਵਾਲੀ 74ਵੀਂ ਮਿਸ ਯੂਨੀਵਰਸ ਪ੍ਰਤੀਯੋਗਿਤਾ ’ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਇਸ ਸੁੰਦਰਤਾ ਮੁਕਾਬਲੇ ਨੇ ਮਨੀਕਾ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ ਅਤੇ ਉਸ ਨੂੰ ਵਧੇਰੇ ਆਤਮਵਿਸ਼ਵਾਸੀ ਬਣਾਇਆ ਹੈ।

ਮਿਸ ਯੂਨੀਵਰਸ ਇੰਡੀਆ 2025 ਦਾ ਤਾਜ ਜਿੱਤਣ ਤੋਂ ਬਾਅਦ ਮਨੀਕਾ ਨੇ ਕਿਹਾ, “ਮੇਰਾ ਸਫਰ ਸ਼੍ਰੀ ਗੰਗਾਨਗਰ ਤੋਂ ਸ਼ੁਰੂ ਹੋਇਆ ਸੀ। ਮੈਂ ਦਿੱਲੀ ਆਈ ਅਤੇ ਇਸ ਸੁੰਦਰਤਾ ਮੁਕਾਬਲੇ ਦੀ ਤਿਆਰੀ ਕੀਤੀ। ਮੈਂ ਉਨ੍ਹਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਅਤੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਇਆ। ਇਹ ਸੁੰਦਰਤਾ ਮੁਕਾਬਲਾ ਇੱਕ ਵਿਲੱਖਣ ਦੁਨੀਆ ਹੈ, ਜਿੱਥੇ ਸਾਡੀ ਸ਼ਖਸੀਅਤ ਅਤੇ ਚਰਿੱਤਰ ਦਾ ਵਿਕਾਸ ਹੁੰਦਾ ਹੈ। ਇਹ ਜ਼ਿੰਮੇਵਾਰੀ ਸਿਰਫ਼ ਇੱਕ ਸਾਲ ਲਈ ਨਹੀਂ, ਸਗੋਂ ਜ਼ਿੰਦਗੀ ਭਰ ਮੇਰੇ ਨਾਲ ਰਹੇਗੀ।”

ਜਿਊਰੀ ਮੈਂਬਰ ਉਰਵਸ਼ੀ ਰੌਤੇਲਾ ਦੀ ਪ੍ਰਤੀਕਿਰਿਆ

ਮਿਸ ਯੂਨੀਵਰਸ ਇੰਡੀਆ 2025 ਦੀ ਜਿਊਰੀ ਮੈਂਬਰ ਵਜੋਂ ਅਭਿਨੇਤਰੀ ਉਰਵਸ਼ੀ ਰੌਤੇਲਾ ਵੀ ਇਸ ਸਮਾਗਮ ’ਚ ਮੌਜੂਦ ਸੀ। ਮਨੀਕਾ ਦੀ ਜਿੱਤ ’ਤੇ ਖੁਸ਼ੀ ਜ਼ਾਹਰ ਕਰਦੇ ਹੋਏ ਉਰਵਸ਼ੀ ਨੇ ਕਿਹਾ, “ਮੁਕਾਬਲਾ ਬਹੁਤ ਮੁਸ਼ਕਲ ਸੀ, ਪਰ ਜੇਤੂ ਸਾਡੇ ਸਾਹਮਣੇ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਮਨੀਕਾ ਜੇਤੂ ਬਣੀ। ਹੁਣ ਉਹ ਮਿਸ ਯੂਨੀਵਰਸ ’ਚ  ਜ਼ਰੂਰ ਸਾਡਾ ਮਾਣ ਵਧਾਏਗੀ।”


ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment