ਸੇਬ ਲੈ ਕੇ ਪੰਜਾਬ ਆ ਰਹੇ ਟਰੱਕ ‘ਤੇ ਡਿੱਗਿਆ ਪਹਾੜ ਦਾ ਮਲਬਾ ਦੋ ਦੀ ਮੌਤ

TeamGlobalPunjab
1 Min Read

ਚੰਡੀਗੜ੍ਹ: ਮੀਂਹ ਪੈਣ ਦੇ ਨਾਲ ਹਿਮਾਚਲ ਵਿੱਚ ਪਹਾੜਾਂ ਦਾ ਖਿਸਕਣਾ ਵੀ ਸ਼ੁਰੂ ਹੋ ਗਿਆ ਹੈ। ਮਨਾਲੀ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਕੁਲੂ ਮੰਡੀ ਦੇ ਵਿਚਾਲੇ ਪਹਾੜ ਖਿਸਕਣ ਦੇ ਨਾਲ ਰਸਤਾ ਬੰਦ ਹੋ ਗਿਆ ਹੈ। ਦੋ ਗੱਡੀਆਂ ਉੱਪਰ ਵੱਡੀਆਂ ਚੱਟਾਨਾਂ ਡਿੱਗਣ ਦੇ ਨਾਲ ਦੋਵੇਂ ਡਰਾਈਵਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਸੇਬ ਅਤੇ ਸਬਜ਼ੀਆਂ ਦੇ ਨਾਲ ਭਰਿਆ ਹੋਇਆ ਟਰੱਕ ਕੁੱਲੂ ਤੋਂ ਪੰਜਾਬ ਨੂੰ ਆ ਰਿਹਾ ਸੀ। ਰਸਤੇ ਵਿੱਚ ਕੁੱਲੂ ਮੰਡੀ ਨੇੜੇ ਜਦੋਂ ਪਹੁੰਚਿਆ ਤਾਂ ਪਹਾੜ ਦਾ ਇੱਕ ਵੱਡਾ ਹਿੱਸਾ ਟੁੱਟ ਗਿਆ ਅਤੇ ਸੜਕ ਤੇ ਆ ਰਹੇ ਟਰੱਕ ਫਿਲਹਾਲ ਪ੍ਰਸ਼ਾਸਨ ਵੱਲੋਂ ਉੱਪਰ ਜਾ ਡਿੱਗਿਆ। ਪਹਾੜ ਦੀ ਲਪੇਟ ਵਿੱਚ ਇੱਕ ਟਾਟਾ 407 ਟਰੱਕ ਵੀ ਆ ਗਿਆ। ਪਹਾੜ ਦੇ ਮਲਬੇ ਹੇਠਾਂ ਦੱਬਣ ਨਾਲ ਦੋਵੇਂ ਡਰਾਈਵਰਾਂ ਦੀ ਮੌਤ ਹੋ ਗਈ।

Share this Article
Leave a comment