ਨਾਰੀਅਲ ਦਾ ਤੇਲ ਚਮੜੀ ਲਈ ਕਿੰਨਾ ਕੁ ਹੈ ਫਾਇਦੇਮੰਦ!

TeamGlobalPunjab
3 Min Read

ਨਿਊਜ਼ ਡੈਸਕ –  ਨਾਰੀਅਲ ਦੇ ਤੇਲ ਦੀ ਸਦੀਆਂ ਤੋਂ ਗਰਮ ਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਵਰਤੋਂ ਕੀਤੀ ਜਾਂਦੀ ਹੈ ਤੇ ਇਹ ਚਮੜੀ ਦੀ ਦੇਖਭਾਲ ਲਈ ਵਿਸ਼ਵ ਭਰ ਵਿੱਚ ਵਰਤੀ ਜਾਣ ਵਾਲੀ ਸਭ ਤੋਂ ਪ੍ਰਸਿੱਧ ਵਸਤੂ ਹੈ।

ਨਾਰੀਅਲ ਦਾ ਤੇਲ ਜ਼ਿਆਦਾਤਰ ਚਮੜੀ ਦਾ ਸੋਜਾ ਨੂੰ ਠੀਕ ਕਰਨ, ਚਮੜੀ ਦਾ ਇਲਾਜ ਅਤੇ ਝੁਰੜੀਆਂ ਨੂੰ ਘਟਾਉਣ ਲਈ ਵਰਤਿਆ ਜਾਂਦਾ ਹੈ। ਨਾਰੀਅਲ ਦਾ ਤੇਲ ਖੁਸ਼ਕ ਚਮੜੀ ਲਈ ਸਭ ਤੋ ਵਧੀਆ ਹੈ, ਕਿਉਕਿ ਇਹ ਚਮੜੀ ਦੀ ਬਾਹਰੀ ਪਰਤ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ।

ਨਾਰੀਅਲ ਦੇ ਤੇਲ ਵਿੱਚ ਚਮੜੀ ਨੂੰ ਨਰਮ ਕਰਣ ਦੇ ਗੁਣ ਹੁੰਦੇ ਹਨ , ਜੋ ਕਿ ਚਮੜੀ ਨੂੰ ਕੁਦਰਤੀ ਨਮੀ ਦਿੰਦਾ ਹੈ ਤੇ ਜਲਣ ਵੀ ਦੂਰ ਕਰਦਾ ਹੈ। ਲੋਕ ਨਾਰੀਅਲ ਦੇ ਤੇਲ ਨਾਲ਼ ਮੇਕ ਅੱਪ ਹਟਾਉਂਦੇ ਹਨ , ਅੱਖਾਂ ਦੇ ਥੱਲੇ ਨਰਮੀ ਦੇਣ ਲਈ ਵੀ ਨਾਰੀਅਲ ਦਾ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇੱਥੋ ਤੱਕ ਕਿ ਲੋਕ ਇਸ ਨੂੰ ਇੱਕ ਨਾਈਟ ਕਰੀਮ ਵਜੋਂ ਵੀ ਵਰਤਦੇ ਹਨ, ਪਰ ਕੀ ਇਸ ਨੂੰ ਸਾਰੀ ਰਾਤ ਚਿਹਰੇ ਤੇ ਲਗਾ ਕੇ ਰੱਖਿਆ ਜਾ ਸਕਦਾ ਹੈ ?

ਜਦੋਂ ਤੁਸੀਂ ਸਾਰੀ ਰਾਤ ਨਾਰਿਅਲ ਤੇਲ ਆਪਣੇ ਚਿਹਰੇ ਤੇ ਲਗਾ ਕੇ ਰਖੋਗੇ ਤਾਂ ਕੀ ਹੋਵੇਗਾ?

- Advertisement -

ਰਾਤ ਭਰ ਨਾਰੀਅਲ ਦਾ ਤੇਲ ਲਗਾ ਕੇ ਰੱਖਣਾ ਹਰ ਕਿਸੇ ਲਈ ਸਹੀ ਨਹੀਂ ਹੋ ਸਕਦਾ। ਕੁਦਰਤੀ ਤੋਰ ਤੇ ਤੇਲ ਵਾਲੀ ਜਾਂ ਮੁਹਾਸੇ ਵਾਲੀ ਚਮੜੀ ਲਈ ਨਾਰਿਅਲ ਦਾ ਤੇਲ ਸਹੀ ਨਹੀਂ ਹੈ। ਜੇਕਰ ਤੁਹਾਡੀ ਚਮੜੀ ਤੇਲ ਵਾਲੀ ਹੈ ਤਾਂ ਨਾਰਿਅਲ ਦਾ ਤੇਲ ਤੁਹਾਡੇ ਚਿਹਰੇ ਲਈ ਠੀਕ ਨਹੀ ਹੈ। ਇਸ ਕਾਰਨ ਜੇਕਰ ਤੁਸੀਂ ਰਾਤ ਭਰ    ਨਾਰੀਅਲਦੇ ਤੇਲ ਨੂੰ ਆਪਣੇੇ ਚਿਹਰੇ ‘ਤੇ ਲਗਾ ਕੇ ਰੱਖਦੇ ਹੋ ਤਾਂ ਤੁਹਾਡੇ ਚਿਹਰੇ ‘ਤੇ ਬਲੈਕਹੈੱਡਸ, ਮੁਹਾਸੇ ਜਾ ਵ੍ਹਾਈਟਹੈੱਡਸ ਹੋ ਸਕਦੇ ਹਨ।

ਜੇਕਰ  ਤੁਸੀਂ  ਲੰਬੇ ਸਮੇਂ ਤੋ ਐਂਟੀ ਬਾਇਉਟਿਕਸ ਲੈ ਰਹੇ ਹੋ ਜਾਂ ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਹੈ ਤਾਂ ਵੀ ਤੁਹਾਨੂੰ ਰਾਤ ਭਰ ਨਾਰਿਅਲ ਦੇ ਤੇਲ ਦੀ ਵਰਤੋਂ ਨਹੀ ਕਰਨੀ ਚਾਹੀਦੀ, ਕਿਉਕਿ ਤੇਲ ਤੁਹਾਡੇ ਪੋਰਸ ਨੂੰ ਬੰਦ ਕਰ ਸਕਦਾ ਹੈ ਤੇ ਹੋਰ ਕਿਸਮ ਦੇ ਉੱਲੀ ਵਰਗਾ ਰੋਗ ਪੈਦਾ ਹੋ ਸਕਦੇ ਹਨ।

ਜੇਕਰ ਤੁਹਾਨੂੰ ਨਾਰੀਅਲ ਤੋਂ ਐਲਰਜੀ ਹੈ ਤਾਂ ਤੁਹਾਨੂੰ ਆਪਣੇ ਚਿਹਰੇ ‘ਤੇ ਨਾਰਿਅਲ ਤੇਲ ਦੀ ਵਰਤੋਂ ਨਹੀ ਕਰਨੀ ਚਾਹੀਦੀ। ਕੁਝ ਲੋਕ ਜਿਨ੍ਹਾਂ ਨੂੰ ਅਖਰੋਟ ਜਾ ਹੇਜ਼ਲਨੱਟ ਤੋਂ ਐਲਰਜੀ ਹੈ, ਉਹਨਾ ਨੂੰ ਨਾਰੀਅਲ ਦੇ ਤੇਲ ਤੋਂ ਵੀ ਐਲਰਜੀ ਹੋ ਸਕਦੀ ਹੈ । ਓਹਨਾਂ  ਨੂੰ ਵੀ ਨਾਰੀਅਲ ਦੇ ਤੇਲ ਦੀ ਵਰਤੋ ਨਹੀ ਕਰਨੀ ਚਾਹੀਦੀ ।

ਨਾਰੀਅਲ ਦਾ ਤੇਲ ਰਾਤ ਭਰ ਲਗਾ ਕੇ ਰੱਖਣਾ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੋ ਸਕਦਾ ਹੈ,  ਜਿਨ੍ਹਾਂ ਦੀ ਚਮੜੀ ਬਹੁਤ ਖੁਸ਼ਕ ਹੁੰਦੀ ਹੈ।

Share this Article
Leave a comment