ਹੈਦਰਾਬਾਦ ਗੈਂਗਰੇਪ: ਚਾਰ ਮੁਲਜ਼ਮਾਂ ਦੀ ਪੁਲੀਸ ਮੁਕਾਬਲੇ ‘ਚ ਮੌਤ

TeamGlobalPunjab
2 Min Read

ਹੈਦਰਾਬਾਦ: ਮਹਿਲਾ ਡਾਕਟਰ ਨਾਲ ਬਲਾਤਕਾਰ ਤੇ ਉਸ ਨੂੰ ਜ਼ਿੰਦਾ ਸਾੜਨ ਵਾਲੇ ਚਾਰੇ ਬਲਾਤਕਾਰੀਆਂ ਨੂੰ ਪੁਲਿਸ ਨੇ ਮੁੱਠਭੇੜ ‘ਚ ਮਾਰ ਗਿਰਾਇਆ ਹੈ। ਸ਼ਮਸ਼ਾਬਾਦ ਦੇ ਡੀਐਸਪੀ ਪ੍ਰਕਾਸ਼ ਰੈੱਡੀ ਦੇ ਮੁਤਾਬਕ ,  ਪੁਲਿਸ ਦੋਸ਼ੀਆਂ ਨੂੰ ਉਸ ਅੰਡਰਬਰਿਜ ‘ਤੇ ਲੈ ਕੇ ਪਹੁੰਚੀ ਸੀ, ਜਿੱਥੇ ਉਨ੍ਹਾਂ ਨੇ ਡਾਕਟਰ ਨੂੰ ਕੈਰੋਸੀਨ ਪਾਕੇ ਜਲਾਇਆ ਸੀ।

ਪੁੱਛਗਿਛ ਤੇ ਘਟਨਾ ਨੂੰ ਰੀਕਰੀਏਟ ਕਰਨ ਦੌਰਾਨ ਚਾਰੇ ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ‘ਚ ਚਾਰੇ ਮੁਲਜ਼ਮ ਮਾਰੇ ਗਏ। ਸਾਇਬਰਾਬਾਦ ਪੁਲਿਸ ਕਮਿਸ਼ਨਰ ਵੀਸੀ ਸੱਜਨਰ ਨੇ ਦੱਸਿਆ ਕਿ ਚਾਰੇ ਮੁਲਜ਼ਮ ਸ਼ੁੱਕਰਵਾਰ ਤੜਕੇ 3 ਤੋਂ 6 ਵਜੇ  ਦੇ ਵਿੱਚ ਸ਼ਾਦਨਗਰ ਸਥਿਤ ਚਤਨਪੱਲੀ ਵਿੱਚ ਐਨਕਾਉਂਟਰ ਵਿੱਚ ਮਾਰੇ ਗਏ ਤੇ ਘਟਨਾ ਵਿੱਚ ਦੋ ਪੁਲਸਕਰਮੀ ਵੀ ਜਖ਼ਮੀ ਹੋਏ ਹਨ ।

ਦੱਸਣਯੋਗ ਹੈ ਕਿ ਬੀਤੀ 27 ਨਵੰਬਰ ਨੂੰ ਸਕੂਟਰ ਦਾ ਟਾਇਰ ਪੈਂਚਰ ਹੋਣ ਤੋਂ ਬਾਅਦ ਟੋਲ-ਪਲਾਜਾ ਕੋਲ ਇੰਤਜ਼ਾਰ ਕਰ ਰਹੀ ਹੈਦਰਾਬਾਦ ਦੀ 26 ਸਾਲਾ ਵੈਟਰਨਰੀ ਡਾਕਟਰ ਨਾਲ ਚਾਰ ਲੋਕਾਂ ਵਿਅਕਤੀਆਂ ਵੱਲੋਂ ਗੈਂਗਰੇਪ ਕਰਨ ਤੋਂ ਬਾਅਦ ਉਸ ਦੀ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ।

ਪੁਲਿਸ ਵੱਲੋਂ ਗੈਂਗਰੇਪ ਦੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਨਾਂ ਮੁਹੰਮਦ ਆਰਿਫ, ਸ਼ਿਵਾ, ਨਵੀਨ ਤੇ ਕੇਸ਼ਵੁਲੁ ਸਨ। ਇਨ੍ਹਾਂ ਚੋਂ ਮੁਹੰਮਦ ਆਰਿਫ ਦੀ ਉਮਰ 26 ਸਾਲ ਤੇ ਬਾਕੀ ਦੋਸ਼ੀਆਂ ਦੀ ਉਮਰ 20 ਸਾਲ ਦੱਸੀ ਜਾ ਰਹੀ ਸੀ। ਦੋਸ਼ੀ ਪੇਸ਼ੇ ਤੋਂ ਟਰੱਕ ਡਰਾਇਵਰ ਤੇ ਕਲੀਨਰ(ਸਫਾਈ ਕਰਮਚਾਰੀ) ਸਨ ਜਿਨ੍ਹਾਂ ਨੇ ਸ਼ਰਾਬ ਪੀਣ ਤੋਂ ਬਾਅਦ 7 ਘੰਟਿਆਂ ਤੱਕ ਵੈਟਰਨਰੀ ਡਾਕਟਰ ਨਾਲ ਗੈਂਗਰੇਪ ਕੀਤਾ। ਜਿਸ ਤੋਂ ਬਾਅਦ ਦੋਸ਼ੀਆਂ ਵੱਲੋਂ ਪੀੜਤ ਡਾਕਟਰ ਨੂੰ ਸਾਦਨਗਰ (ਹੈਦਰਾਬਾਦ) ਦੇ ਬਾਹਰੀ ਇਲਾਕੇ ‘ਚ ਜਲਾਅ ਦਿੱਤਾ ਗਿਆ। ਅਗਲੇ ਦਿਨ ਪੁਲਿਸ ਨੂੰ ਪੀੜਤ ਡਾਕਟਰ ਦੀ ਸੜੀ ਹੋਈ ਲਾਸ਼ ਫਲਾਈਓਵਰ ਦੇ ਹੇਠਾਂ ਮਿਲੀ ਸੀ। ਹੈਦਰਾਬਾਦ ਪੁਲਿਸ ਵੱਲੋਂ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਗਿਆ, ਜਿਸ ‘ਤੇ ਅਦਾਲਤ ਵੱਲੋਂ ਉਕਤ ਚਾਰਾਂ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਸੀ।

- Advertisement -

ਅੱਜ ਤੜਕੇ ਉਕਤ ਚਾਰਾਂ ਦੋਸ਼ੀਆਂ ਨੇ ਪੁਲਿਸ ਹਿਰਾਸਤ ‘ਚੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਜਿਸ ‘ਤੇ ਪੁਲਿਸ ਨੂੰ ਗੋਲੀ ਚਲਾਉਣੀ ਪਈ ਤੇ ਮੁਕਾਬਲੇ ਦੌਰਾਨ ਉਕਤ ਚਾਰਾਂ ਦੋਸ਼ੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Share this Article
Leave a comment