ਵੈਨਕੂਵਰ : ਕੈਨੇਡਾ ਦੇ ਵੈਨਕੂਵਰ ‘ਚ ਸਥਿਤ ਕਾਮਾਗਾਟਾਮਾਰੂ ਘਟਨਾ ਦੀ ਯਾਦਗਾਰ ’ਤੇ ਬੀਤੇ ਸਾਲ ਪੇਂਟ ਨਾਲ ਛੇੜ-ਛਾੜ ਕਰਨ ਦੇ ਮਾਮਲੇ ‘ਚ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਵੈਨਕੂਵਰ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ‘ਚ ਲੋੜੀਂਦੇ 39 ਸਾਲਾ ਮੁਲਜ਼ਮ ਯੂਨੀਆਰ ਕੁਰਨਿਆਵਨ (Yuniar Kurniawan) ਨੂੰ ਸੋਮਵਾਰ ਨੂੰ ਡਾਊਨਟਾਊਨ ਵੈਨਕੂਵਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਵਲੋਂ ਯੂਨੀਆਰ ਨੂੰ ਗ੍ਰਿਫ਼ਤਾਰ ਕਰਨ ਲਈ ਜਨਵਰੀ ਮਹੀਨੇ ‘ਚ ਵਾਰੰਟ ਜਾਰੀ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਵਿਅਕਤੀ ਨੇ ਕਾਮਾਗਾਟਾਮਾਰੂ ਦੀ ਯਾਦਗਾਰ ’ਤੇ ਹਰ ਪਾਸੇ ਚਿੱਟੇ ਰੰਗ ਨਾਲ ਆਪਣੇ ਹੱਥਾਂ ਦੇ ਨਿਸ਼ਾਨ ਬਣਾ ਦਿੱਤੇ ਸਨ। ਉਹ ਇੱਥੇ ਹੀ ਨਹੀਂ ਰੁਕਿਆ ਇਸ ਤੋਂ ਬਾਅਦ ਉਸ ਨੇ ਬਰੱਸ਼ ਨਾਲ ਕਾਮਾਗਾਟਾਮਾਰੂ ਜਹਾਜ਼ ‘ਚ ਸਵਾਰ ਪੰਜਾਬੀਆਂ ਦੇ ਨਾਮ ’ਤੇ ਪੇਂਟ ਫੇਰ ਦਿੱਤਾ ਸੀ। ਇੱਕ ਰਿਪੋਰਟ ਮੁਤਾਬਕ ਕਾਮਾਗਾਟਾਮਾਰੂ ਦੁਖਾਂਤ ਦੀ ਯਾਦਗਾਰ ’ਤੇ ਹਮਲਾ ਕਰਨ ਵਾਲਾ ਕਹਿ ਰਿਹਾ ਸੀ ਕਿ, ‘ਇਹ ਮੇਰਾ ਵੈਨਕੂਵਰ ਨਹੀਂ ਹੈ।’
ਇਸ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪੇਂਟ ਨਾਲ ਕੀਤੀ ਛੇੜਛਾੜ ਦੀਆਂ ਤਸਵੀਰਾਂ ਸਾਂਝੀ ਕਰਕੇ ਖਾਸਾ ਵਿਰੋਧ ਕੀਤਾ ਗਿਆ ਸੀ। ਨਸਲੀ ਹਮਲੇ ਦੀ ਇਸ ਘਟਨਾ ਨੇ ਪੰਜਾਬੀਆਂ ਦੇ ਹਿਰਦੇ ਵਲੂੰਧਰ ਦਿੱਤੇ ਸਨ।
Very saddened to see the Komagata Maru Memorial defaced with graffiti today.
Handprints all over the names of those who were on the ship. @CitImmCanada@CityofVancouver @marshalederman pic.twitter.com/poTzanBlOw
— Jindi Singh KA (@jindisinghka) August 22, 2021
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.