ਅੰਮ੍ਰਿਤਸਰ ‘ਚ ਸਪੈਸ਼ਲ ਸਕੂਲ ‘ਚ ਬੱਚੇ ਦੀ ਟੀਚਰ ਨੇ ਕੀਤੀ ਕੁੱਟਮਾਰ, ਜਾਂਚ ਸ਼ੁਰੂ

TeamGlobalPunjab
2 Min Read

ਅੰਮ੍ਰਿਤਸਰ : ਥਾਣਾ ਰਣਜੀਤ ਐਵੀਨਿਊ ਵਿੱਚ ਸਰਕਾਰੀ ਸਕੂਲ ਦੀ ਅਧਿਆਪਕਾਂ ਵੱਲੋਂ ਸਪੈਸ਼ਲ ਬੱਚੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਮੰਦਬੁੱਧੀ ਬੱਚਾ ਜੋ ਕਿ ਸੱਤਵੀਂ ਕਲਾਸ ਵਿੱਚ ਪੜ੍ਹਦਾ ਹੈ। ਜਿਸਦਾ ਨਾਮ ਜਤਿਨ ਹੈ।  ਬੱਚੇ ਦੇ ਪਿਤਾ ਸੁਰਿੰਦਰ ਸਿੰਘ ਉਰਫ਼ ਸੋਨੂੰ ਵਾਸੀ ਰਾਮ ਨਗਰ ਕਲੋਨੀ ਇਸਲਾਮਾਬਾਦ ਨੇ ਦੱਸਿਆ ਕਿ ਉਸ ਦਾ 17 ਸਾਲਾ ਲੜਕਾ ਰਣਜੀਤ ਐਵੀਨਿਊ ਦੇ ਈ ਬਲਾਕ ਸਥਿਤ ਪਹਿਲ ਸਪੈਸ਼ਲ ਸਕੂਲ ਵਿੱਚ ਪੜ੍ਹਦਾ ਹੈ। ਮੰਗਲਵਾਰ ਨੂੰ ਉਸ ਦਾ ਬੇਟਾ ਰੋਜ਼ਾਨਾ ਦੀ ਤਰ੍ਹਾਂ ਸਕੂਲ ਤੋਂ ਵਾਪਸ ਆਇਆ ਤਾਂ ਦਰਦ ਨਾਲ ਚੀਕ ਰਿਹਾ ਸੀ। ਉਸ ਨੇ ਰੋਂਦੇ ਹੋਏ ਦੱਸਿਆ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਹੈ।

ਪੀੜਤ ਜਤਿਨ ਦੀ ਮਾਂ ਨੇ ਰੋ ਰੋ ਕੇ ਮੀਡੀਆ ਸਾਹਮਣੇ ਦੱਸਿਆ ਕਿ ਉਸਦਾ ਬੱਚਾ ਦੋ ਦਿਨ ਹੋ ਗਏ ਨਾ ਰੋਟੀ ਖਾ ਰਿਹਾ ਹੈ ਨਾ ਪਾਣੀ ਪੀ ਰਿਹਾ ਹੈ ਉਹ ਇਸ਼ਾਰਿਆਂ ਨਾਲ ਸਿਰਫ ਏਨਾ ਹੀ ਦੱਸਦਾ ਹੈ ਕਿ ਉਸਦੇ ਟੀਚਰ ਨੇ ਉਸ ਨੂੰ ਲੱਤਾਂ ਮਾਰੀਆਂ ਤੇ ਉਸਦੇ ਨਾਲ ਕੁੱਟਮਾਰ ਕੀਤੀ।

ਇਸ ਤੋਂ ਬਾਅਦ ਜਦੋਂ ਇਸ ਸਬੰਧੀ ਸਕੂਲ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ ਤਾਂ ਉਨ੍ਹਾਂ ਕੋਈ ਸਹੀ ਜਵਾਬ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਬੱਚੇ ਆਪਸ ਵਿੱਚ ਲੜ ਰਹੇ ਸਨ ਜਿਸ ਕਾਰਨ ਇਹ ਸਭ ਹੋਇਆ। ਸਕੂਲ ਜਾ ਕੇ ਜਦੋਂ ਹੋਰ ਬੱਚਿਆਂ ਨੂੰ ਵੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਕੂਲ ਦੇ ਅਧਿਆਪਕ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ। ਇਸ ਦੇ ਨਾਲ ਹੀ ਸਕੂਲ ਪ੍ਰਬੰਧਕਾਂ ਨੇ ਅਧਿਆਪਕ ਨੂੰ ਬਚਾਉਂਦੇ ਹੋਏ ਕਿਹਾ ਕਿ ਅਧਿਆਪਕ ਉਸ ਦਿਨ ਡਿਊਟੀ ‘ਤੇ ਨਹੀਂ ਸੀ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸਕੂਲ ਵਿੱਚ ਸਪੈਸ਼ਲ ਬੱਚੇ ਹੋਣ ਦੇ ਬਾਵਜੂਦ ਸਕੂਲ ਵਿੱਚ ਸੀਸੀਟੀਵੀ ਕੈਮਰੇ ਨਹੀਂ ਲਾਏ ਗਏ। ਸਕੂਲ ਦੇ ਪ੍ਰਿੰਸੀਪਲ ਗੁਰਮੀਤ ਸਿੰਘ ਨੇ ਦੱਸਿਆ ਕਿ ਜਿਸ ਅਧਿਆਪਕ ’ਤੇ ਦੋਸ਼ ਲਾਇਆ ਜਾ ਰਿਹਾ ਹੈ, ਉਹ ਉਸ ਦਿਨ ਛੁੱਟੀ ’ਤੇ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment