ਇਸ ਮਸ਼ਹੂਰ ਅਦਾਕਾਰ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ, ਦੇਖੋ ਪ੍ਰੇਸ਼ਾਨ ਹੋ ਕੇ ਟਵੀਟ ‘ਚ ਕੀ ਕਿਹਾ

TeamGlobalPunjab
2 Min Read

ਨਿਊਜ਼ ਡੈਸਕ : ਬਾਲੀਵੁੱਡ ਅਦਾਕਾਰ ਪੂਜਾ ਹੇਗੜੇ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਜਿਸ ਦੀ ਜਾਣਕਾਰੀ ਪੂਜਾ ਹੇਗੜੇ ਨੇ ਖੁਦ ਆਪਣੇ ਟਵਿੱਟਰ ਅਕਾਊਂਟ ਰਾਹੀਂ ਦਿੱਤੀ ਹੈ। ਦੱਸ ਦਈਏ ਕਿ ਇਨ੍ਹੀਂ ਦਿਨੀਂ ਅਦਾਕਾਰ ਪੂਜਾ ਹੇਗੜੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਲੌਕਡਾਊਨ ਦੌਰਾਨ ਉਹ ਆਪਣੀਆਂ ਫੋਟੋਆਂ ਲਗਾਤਾਰ ਆਪਣੇ ਫੈਨਜ਼ ਨਾਲ ਸ਼ੇਅਰ ਕਰ ਰਹੀ ਹੈ।

ਅਦਾਕਾਰ ਪੂਜਾ ਹੇਗੜੇ ਦਾ ਇੰਸਟਾਗ੍ਰਾਮ ਅਕਾਊਂਟ ਬੀਤੇ ਬੁੱਧਵਾਰ ਰਾਤ ਨੂੰ ਹੈਕ ਕਰ ਲਿਆ ਗਿਆ ਸੀ। ਹਾਲਾਂਕਿ ਉਨ੍ਹਾਂ ਦੀ ਡਿਜੀਟਲ ਟੀਮ ਨੇ ਜਲਦੀ ਹੀ ਇਸ ਨੂੰ ਮੁੜ ਠੀਕ ਕਰ ਲਿਆ ਹੈ। ਅਕਾਉਂਟ ਹੈਕ ਹੋਣ ਕਾਰਨ ਪੂਜਾ ਕਾਫੀ ਪਰੇਸ਼ਾਨ ਹੋ ਗਈ ਸੀ। ਜਿਸ ਤੋਂ ਬਾਅਦ ਪੂਜਾ ਨੇ ਆਪਣੇ ਟਵਿੱਟਰ ‘ਤੇ ਲਿਖਿਆ,’ਹੈਲੋ ਦੋਸਤੋ। ਮੇਰੀ ਟੀਮ ਨੇ ਮੈਨੂੰ ਦੱਸਿਆ ਹੈ ਕਿ ਮੇਰਾ ਇੰਸਟਾਗ੍ਰਾਮ ਅਕਾਉਂਟ ਹੈਕ ਹੋ ਗਿਆ ਹੈ। ਕਿਰਪਾ ਕਰਕੇ ਇਸ ਅਕਾਊਂਟ ਵੱਲੋਂ ਆਈ ਕਿਸੇ ਵੀ ਰਿਕੂਐਸਟ ਨੂੰ ਸਵੀਕਾਰ ਨਾ ਕਰੋ। ਸ਼ੁਕਰੀਆ।’

ਇਸ ਤੋਂ ਬਾਅਦ ਪੂਜਾ ਹੇਗੜੇ ਦੀ ਡਿਜੀਟਲ ਟੀਮ ਨੇ ਲਗਭਗ ਇਕ ਘੰਟੇ ਬਾਅਦ ਅਕਾਊਂਟ ਨੂੰ ਮੁੜ ਠੀਕ ਕਰ ਦਿੱਤਾ। ਇਕ ਹੋਰ ਟਵੀਟ ਵਿਚ ਪੂਜਾ ਨੇ ਲਿਖਿਆ, ‘ਮੈਂ ਕਰੀਬ ਘੰਟਾ-ਬੱਧ ਪ੍ਰੇਸ਼ਾਨ ਰਹੀ। ਮੇਰੀ ਡਿਜੀਟਲ ਟੀਮ ਨੇ ਸਫਲਤਾ ਹਾਸਲ ਕਰ ਲਈ ਹੈ। ਹੁਣ ਅਸੀਂ ਫਿਰ ਇਕੱਠੇ ਹਾਂ। ਇਸ ਦੌਰਾਨ ਜੋ ਵੀ ਸੰਦੇਸ਼ ਇੱਧਰ-ਉੱਧਰ ਹੋਏ ਹੋਣਗੇ, ਹੁਣ ਸਭ ਆਪਣੀ ਜਗ੍ਹਾ ‘ਤੇ ਹਨ।’

- Advertisement -

ਬਾਲੀਵੁੱਡ ਅਦਾਕਾਰ ਪੂਜਾ ਹੇਗੜੇ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਫਿਲਮ ‘ਮੋਹਨਜੋਦਰੋ’ ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਹ ‘ਹਾਊਸਫੁਲ 4’ ‘ਚ ਵੀ ਨਜ਼ਰ ਆ ਚੁੱਕੀ ਹੈ। ਪੂਜਾ ਸਾਊਥ ਫਿਲਮ ਇੰਡਸਟਰੀ ਵਿਚ ਬਹੁਤ ਸਰਗਰਮ ਹਨ। ਉਹ ਆਪਣੀ ਅਗਲੀ ਫਿਲਮ ‘ਜਾਨ’ ‘ਚ ਪ੍ਰਭਾਸ ਨਾਲ ਨਜ਼ਰ ਆਉਣਗੇ।

Share this Article
Leave a comment