ਵਾਲਾਂ ਲਈ ਫਾਇਦੇਮੰਦ ਹੈ ਨਿੰਮ, ਇਨ੍ਹਾਂ 4 ਤਰੀਕਿਆਂ ਨਾਲ ਕਰੋ ਵਰਤੋਂ, ਡੈਂਡਰਫ ਤੋਂ ਮਿਲੇਗਾ ਛੁਟਕਾਰਾ

TeamGlobalPunjab
2 Min Read

ਨਵੀਂ ਦਿੱਲੀ- ਨਿੰਮ ਦੇ ਔਸ਼ਧੀ ਗੁਣਾਂ ਤੋਂ ਹਰ ਕੋਈ ਜਾਣੂ ਹੈ। ਇਹ ਵਾਲਾਂ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅੱਜ-ਕੱਲ੍ਹ ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਗੈਰ-ਸਿਹਤਮੰਦ ਖੁਰਾਕ ਕਾਰਨ ਵਾਲਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਪਰ ਇਸ ਦੇ ਲਈ ਤੁਸੀਂ ਨਿੰਮ ਵਰਗੇ ਫਾਇਦੇਮੰਦ ਪੌਦੇ ਦੀ ਮਦਦ ਲੈ ਸਕਦੇ ਹੋ।

ਜੇਕਰ ਨਿੰਮ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਡੈਂਡਰਫ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਇਹ ਲਾਭਦਾਇਕ ਪੌਦਾ ਸਰਦੀਆਂ ਜਾਂ ਗਰਮੀਆਂ ਦੋਹਾਂ ਮੌਸਮਾਂ ‘ਚ ਫਾਇਦੇਮੰਦ ਹੋਵੇਗਾ। ਆਓ ਜਾਣਦੇ ਹਾਂ ਤੁਸੀਂ ਨਿੰਮ ਦੀ ਵਰਤੋਂ ਵਾਲਾਂ ‘ਤੇ ਕਿਵੇਂ ਕਰ ਸਕਦੇ ਹੋ।

ਨਿੰਮ ਅਤੇ ਦਹੀਂ- ਨਿੰਮ ਅਤੇ ਦਹੀਂ ਨੂੰ ਮਿਲਾ ਕੇ ਲਗਾਉਣ ਨਾਲ ਵਾਲਾਂ ‘ਤੇ ਤੇਜ਼ੀ ਨਾਲ ਅਸਰ ਪੈਂਦਾ ਹੈ। ਤੁਸੀਂ ਇੱਕ ਕਟੋਰੀ ਦਹੀਂ ਵਿੱਚ ਨਿੰਮ ਦੀਆਂ ਪੱਤੀਆਂ ਨੂੰ ਪੀਸ ਲਓ ਅਤੇ ਇਸ ਨੂੰ ਮਿਲਾਓ ਅਤੇ ਇੱਕ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਆਪਣੀ ਖੋਪੜੀ ‘ਤੇ ਲਗਭਗ ਅੱਧੇ ਘੰਟੇ ਲਈ ਰੱਖੋ ਅਤੇ ਫਿਰ ਇਸ ਨੂੰ ਧੋ ਲਓ।

ਨਿੰਮ ਅਤੇ ਸ਼ਹਿਦ- ਨਿੰਮ ਦੀਆਂ ਪੱਤੀਆਂ ਨੂੰ ਪੀਸ ਕੇ ਇਸ ਵਿੱਚ ਇੱਕ ਚੱਮਚ ਸ਼ਹਿਦ ਮਿਲਾ ਕੇ ਹੇਅਰ ਮਾਸਕ ਤਿਆਰ ਕਰੋ। ਇਸ ਨੂੰ 10 ਤੋਂ 20 ਮਿੰਟ ਤੱਕ ਆਪਣੇ ਵਾਲਾਂ ‘ਤੇ ਲਗਾ ਕੇ ਰੱਖੋ ਅਤੇ ਫਿਰ ਧੋ ਲਓ। ਤੁਹਾਨੂੰ ਜਲਦੀ ਹੀ ਡੈਂਡਰਫ ਤੋਂ ਛੁਟਕਾਰਾ ਮਿਲ ਜਾਵੇਗਾ ਹੈ।

- Advertisement -

ਨਿੰਮ ਅਤੇ ਨਾਰੀਅਲ ਦਾ ਤੇਲ- ਨਿੰਮ ਦੀਆਂ ਪੱਤੀਆਂ ਨੂੰ ਨਾਰੀਅਲ ਦੇ ਤੇਲ ‘ਚ ਉਬਾਲੋ ਅਤੇ ਫਿਰ ਇਸ ਨੂੰ ਠੰਡਾ ਕਰਕੇ ਵਾਲਾਂ ‘ਤੇ ਲਗਾਓ। ਇਸ ਤੇਲ ਨਾਲ ਡੈਂਡਰਫ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਖੁਜਲੀ ਅਤੇ ਮੁਹਾਸੇ ਅਤੇ ਹੋਰ ਇਨਫੈਕਸ਼ਨਾਂ ਤੋਂ ਵੀ ਛੁਟਕਾਰਾ ਮਿਲੇਗਾ।

ਨਿੰਮ ਦਾ ਪਾਣੀ- ਨਿੰਮ ਦੀਆਂ 40 ਪੱਤੀਆਂ ਨੂੰ ਡੇਢ ਲੀਟਰ ਪਾਣੀ ‘ਚ ਉਬਾਲ ਲਓ ਅਤੇ ਫਿਰ ਇਸ ਪਾਣੀ ਨੂੰ ਕੋਸਾ ਕਰਨ ਤੋਂ ਬਾਅਦ ਇਸ ਪਾਣੀ ਨਾਲ ਵਾਲਾਂ ਨੂੰ ਧੋ ਲਓ। ਇਸ ਨਾਲ ਨਾ ਸਿਰਫ ਡੈਂਡਰਫ ਦੂਰ ਹੋਵੇਗਾ ਸਗੋਂ ਹੋਰ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment