ਨਿਊਜ਼ ਡੈਸਕ: ਆਬੂ ਧਾਬੀ ਵਿੱਚ ਪਹਿਲਾ ਹਿੰਦੂ ਮੰਦਿਰ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਇਸ ਵਿਸ਼ਾਲ ਹਿੰਦੂ ਮੰਦਿਰ ਦਾ ਉਦਘਾਟਨ ਕਰਨਗੇ। ਬੀਏਪੀਐਸ ਵੱਲੋਂ ਬਣਾਏ ਗਏ ਇਸ ਵਿਸ਼ਾਲ ਹਿੰਦੂ ਮੰਦਿਰ ਬਾਰੇ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਤੋਂ 14 ਫਰਵਰੀ ਨੂੰ ਯੂ.ਏ.ਈ.ਦਾ ਦੌਰਾ ਕਰਨਗੇ।
ਇੱਥੇ ਪ੍ਰਧਾਨ ਮੰਤਰੀ ਆਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਿਰ ‘BAPS ਮੰਦਿਰ’ ਦਾ ਉਦਘਾਟਨ ਕਰਨਗੇ। ਕਵਾਤਰਾ ਨੇ ਕਿਹਾ ਕਿ ਬੀਏਪੀਐਸ ਮੰਦਿਰ ਦਾ ਉਦਘਾਟਨ ਪ੍ਰੋਗਰਾਮ ਪੀਐਮ ਮੋਦੀ ਦੇ ਯੂਏਈ ਦੌਰੇ ਦਾ ਇੱਕ ਵੱਡਾ ਹਿੱਸਾ ਹੈ। ਹੁਣ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦਿਨ 2000-5000 ਦੇ ਕਰੀਬ ਸ਼ਰਧਾਲੂਆਂ ਦੇ ਮੰਦਿਰ ਆਉਣ ਦੀ ਸੰਭਾਵਨਾ ਹੈ।
ਦੁਬਈ-ਅਬੂ ਧਾਬੀ ਸ਼ੇਖ ਜ਼ਾਇਦ ਹਾਈਵੇਅ ‘ਤੇ ਅਲ ਰਹਿਬਾ ਦੇ ਨੇੜੇ ਬਣਿਆ BAPS ਹਿੰਦੂ ਮੰਦਿਰ ਲਗਭਗ 27 ਏਕੜ ਜ਼ਮੀਨ ‘ਤੇ ਬਣਿਆ ਹੈ। ਇਸ ਮੰਦਿਰ ਦੀ ਉਸਾਰੀ ਦਾ ਕੰਮ 2019 ਤੋਂ ਚੱਲ ਰਿਹਾ ਹੈ। ਇਸ ਮੰਦਿਰ ਲਈ ਜ਼ਮੀਨ ਯੂਏਈ ਸਰਕਾਰ ਵੱਲੋਂ ਦਾਨ ਕੀਤੀ ਗਈ ਹੈ। ਯੂਏਈ ਵਿੱਚ ਤਿੰਨ ਹੋਰ ਹਿੰਦੂ ਮੰਦਰ ਹਨ ਜੋ ਦੁਬਈ ਵਿੱਚ ਸਥਿਤ ਹਨ। ਪੱਥਰ ਦੇ ਆਰਕੀਟੈਕਚਰ ਦੇ ਨਾਲ ਇੱਕ ਵਿਸ਼ਾਲ ਖੇਤਰ ਵਿੱਚ ਫੈਲਿਆ, BAPS ਮੰਦਰ ਖਾੜੀ ਖੇਤਰ ਵਿੱਚ ਸਭ ਤੋਂ ਵੱਡਾ ਮੰਦਿਰ ਹੋਵੇਗਾ। ਕੀ ਤੁਸੀਂ ਜਾਣਦੇ ਹੋ ਕਿ ਇਸ ਮੰਦਿਰ ਦੇ ਨਿਰਮਾਣ ‘ਚ ਕਿੰਨਾ ਪੈਸਾ ਖਰਚ ਹੋਇਆ ਸੀ? ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ। ਇਸ ਨੂੰ ਬਣਾਉਣ ‘ਤੇ ਕਰੀਬ 700 ਕਰੋੜ ਰੁਪਏ ਦੀ ਲਾਗਤ ਆਈ ਹੈ।
ਅਬੂ ਧਾਬੀ ਵਿੱਚ ਬਣੇ ਵਿਸ਼ਾਲ ਹਿੰਦੂ ਮੰਦਿਰ ਦਾ ਨਿਰਮਾਣ 2019 ਵਿੱਚ ਸ਼ੁਰੂ ਹੋਇਆ ਸੀ। ਇਹ 2022 ਵਿੱਚ ਪੂਰਾ ਹੋਣਾ ਤੈਅ ਸੀ। ਹਾਲਾਂਕਿ, ਕਰੋਨਾ ਮਹਾਂਮਾਰੀ ਕਾਰਨ ਉਸਾਰੀ ਵਿੱਚ ਦੇਰੀ ਹੋਈ ਸੀ। ਹੁਣ ਇਹ ਤਿਆਰ ਹੈ। ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਤੋਂ ਸੰਯੁਕਤ ਅਰਬ ਅਮੀਰਾਤ ਦੀ ਦੋ ਦਿਨਾਂ ਯਾਤਰਾ ‘ਤੇ ਜਾਣਗੇ। ਇਸ ਦੌਰਾਨ ਉਹ 14 ਫਰਵਰੀ ਨੂੰ ਵਿਸ਼ਾਲ ਮੰਦਿਰਦਾ ਉਦਘਾਟਨ ਕਰਨ ਵੀ ਜਾਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।