ਮੂਸੇਵਾਲ ਏਕੇ 47 ਫਾਇਰਿੰਗ ਮਾਮਲਾ: ਪੁਲਿਸ ਨੇ ਦੱਸਿਆ ‘ਖ਼ਿਡੌਣਾ ਹਥਿਆਰ’ ਨਾਲ ਕੀਤੀ ਗਈ ਸੀ ਸ਼ੂਟਿੰਗ

TeamGlobalPunjab
1 Min Read

ਸੰਗਰੂਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਬੀਤੇ ਦਿਨੀਂ ਏ.ਕੇ. 47 ਨਾਲ ਫਾਇਰਿੰਗ ਕਰਨ ਦੇ ਮਾਮਲੇ ‘ਚ ਬਰਨਾਲਾ ਅਦਾਲਤ ਤੋਂ ਬਾਅਦ ਹੁਣ ਸੰਗਰੂਰ ਦੀ ਅਦਾਲਤ ਨੇ ਵੀ ਪੱਕੀ ਜ਼ਮਾਨਤ ਦੇ ਦਿੱਤੀ ਹੈ।

ਹੁਣ ਸਵਾਲ ਇਹ ਹੈ ਕਿ ਅਦਾਲਤ ਨੇ ਕਿਸ ਆਧਾਰ ‘ਤੇ ਮੂਸੇਵਾਲਾ ਨੂੰ ਜ਼ਮਾਨਤ ਦਿੱਤੀ ? ਇਸ ਮਾਮਲੇ ਸਬੰਧੀ ਕੁਝ ਅਹਿਮ ਗੱਲਾਂ ਸਾਹਮਣੇ ਆਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਜਿਸ ਵਾਇਰਲ ਵੀਡੀਓ ‘ਚ ਮੂਸੇਵਾਲਾ ਫਾਇਰਿੰਗ ਕਰਦੇ ਦਿਖਾਈ ਦੇ ਰਹੇ ਹਨ ਅਸਲ ‘ਚ ਉਹ ਉਸ ‘ਚ ਏ.ਕੇ. 47 ਨਹੀਂ ‘ਟੁਆਏ ਗੰਨ’ ਯਾਨੀ ਖ਼ਿਡੌਣਾ ਹਥਿਆਰ ਸੀ।

ਇਸ ਤੋਂ ਇਲਾਵਾ ਪੁਲਿਸ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਮੂਸੇਵਾਲਾ ਤੋਂ ਕਿਸੇ ਹਥਿਆਰ ਦੀ ਬਰਾਮਦਗੀ ਨਹੀਂ ਕੀਤੀ ਗਈ ਹੈ ਅਤੇ ਜਿਹੜੇ ਹਥਿਆਰ ਚਲਾਏ ਗਏ ਉਹ ਖਿਡੌਣਾ ਹਥਿਆਰ ਸਨ ਜਿਸ ਨਾਲ ਕਿਸੇ ਨੂੰ ਨੁਕਸਾਨ ਨਹੀਂ ਪਹੁੰਚ ਸਕਦਾ।

ਹੁਣ ਸਵਾਲ ਇਥੇ ਖੜ੍ਹਾ ਹੁੰਦਾ ਹੈ ਕਿ ਪਹਿਲਾਂ ਪੁਲਿਸ ਨੇ ਖ਼ਿਡੌਣਾ ਹਥਿਆਰਾਂ ਦੇ ਆਧਾਰ ’ਤੇ ਹੀ ਗਾਇਕ ਤੇ ਉਸਦੇ ਸਾਥੀਆਂ ਸਣੇ ਇਕ ਡੀ.ਐਸ.ਪੀ. ਦੇ ਬੇਟੇ ਤੇ 5 ਪੁਲਿਸ ਕਰਮੀਆਂ ਦੇ ਖਿਲਾਫ਼ ਪਰਚੇ ਦਰਜ ਕਰ ਦਿੱਤੇ ? ਹੁਣ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਇਹ ਸਭ ਸਿੱਧੂ ਮੂਸਵਾਲਾ ਨੂੰ ਕੇਸ ‘ਚੋਂ ਬਚਾਉਣ ਲਈ ਕੀਤੀ ਗਈ ਪਲਾਨਿੰਗ ਹੈ।

- Advertisement -

Share this Article
Leave a comment