ਲੋਕ ਆਪਣੇ ਚਾਹੁਣ ਵਾਲੇ ਨਾਲ ਵਿਆਹ ਕਰਵਾਉਣ ਲਈ ਕਈ ਤਰ੍ਹਾਂ ਦੀਆਂ ਹੱਦਾਂ ਪਾਰ ਕਰ ਦਿੰਦੇ ਹਨ ਪਰ ਅਮਰੀਕਾ ਦੇ ਟੈਕਸਸ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਮੰਗੇਤਰ ਨਾਲ ਵਿਆਹ ਕਰਵਾਉਣ ਲਈ ਬੈਂਕ ਹੀ ਲੁੱਟ ਲਿਆ।
ਹਿਊਸਟਨ ਤੋਂ ਲਗਭਗ 120 ਕਿਲੋਮੀਟਰ ਦੂਰ ਗਰੋਵੇਟਾਨ ਵਿੱਚ 36 ਸਾਲ ਦੇ ਹੀਥ ਬੰਪਸ ਨੇ ਆਪਣਾ ਵਿਆਹ ਦਾ ਖਰਚ ਚੁੱਕਣ ਲਈ ਬੈਂਕ ਵਿੱਚ ਡਾਕਾ ਮਾਰਨ ਨਾ ਘਟਨਾ ਨੂੰ ਅੰਜਾਮ ਦਿੱਤਾ ।
ਦਰਅਸਲ , ਹੀਥ ਦੇ ਕੋਲ ਅੰਗੂਠੀ ਅਤੇ ਵਿਆਹ ਦੀ ਰਿਸੇਪਸ਼ਨ ਦਾ ਖਰਚਾ ਚੁੱਕਣ ਲਈ ਪੈਸੇ ਨਹੀਂ ਸਨ । ਪੁਲਿਸ ਦੇ ਅਨੁਸਾਰ , ਵਿਆਹ ਦੇ ਖਰਚ ਲਈ ਪੈਸੇ ਦਾ ਇੰਤਜ਼ਾਮ ਕਰਨ ਲਈ ਹੀਥ ਨੇ ਬੈਂਕ ਵਿੱਚ ਡਾਕਾ ਮਾਰਿਆ। ਬਾਅਦ ਵਿੱਚ ਜਦੋਂ ਹੀਥ ਦੀ ਮੰਗੇਤਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸਨੇ ਹੀਥ ਨੂੰ ਆਤਮਸਮਰਪਣ ਕਰਨ ਲਈ ਮਨਾ ਲਿਆ।
ਪੁਲਿਸ ਦੇ ਅਨੁਸਾਰ , ਹੀਥ ਸ਼ੁੱਕਰਵਾਰ ਸਵੇਰੇ ਵਿਆਹ ਤੋਂ ਇੱਕ ਦਿਨ ਪਹਿਲਾਂ ਹਥਿਆਰ ਲੈ ਕੇ ਗਰੋਵੇਟਾਨ ਦੇ ਨੇੜੇ ਸਿਟੀਜਨ ਸਟੇਟ ਬੈਂਕ ਵਿੱਚ ਵੜ ਗਿਆ ਅਤੇ ਬੰਦੂਕ ਦੀ ਨੋਂਕ ‘ਤੇ ਕਰਮਚਾਰੀਆਂ ਤੋਂ ਪੈਸੇ ਦੀ ਮੰਗ ਕੀਤੀ । ਬੈਂਕ ਤੋਂ ਪੈਸੇ ਲੁੱਟਣ ਦੇ ਬਾਅਦ ਹੀਥ ਜੰਗਲ ਦੇ ਰਸਤੇ ਫਰਾਰ ਹੋ ਗਿਆ।
- Advertisement -
ਪੁਲਿਸ ਨੇ ਇਸ ਘਟਨਾ ਦੀ ਵੀਡੀਓ ਫੇਸਬੁਕ ਉੱਤੇ ਪੋਸਟ ਕਰ ਦਿੱਤੀ ਸੀ ਅਤੇ ਲੋਕਾਂ ਨੂੰ ਦੋਸ਼ੀ ਦੀ ਪਹਿਚਾਣ ਕਰ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਸੀ । ਸੋਸ਼ਲ ਮੀਡਿਆ ਉੱਤੇ ਪੁਲਿਸ ਦੁਆਰਾ ਪੋਸਟ ਕੀਤੀ ਵੀਡੀਓ ਨੂੰ ਉਸਦੀ ਮੰਗੇਤਰ ਨੇ ਵੇਖ ਲਿਆ ਤੇ ਉਸਨੇ ਹੀਥ ਨੂੰ ਫੋਨ ਲਗਾਇਆ ਅਤੇ ਆਤਮਸਮਰਪਣ ਕਰਨ ਲਈ ਕਿਹਾ , ਜਿਸ ਤੋਂ ਬਾਅਦ ਉਹ ਮੰਨ ਗਿਆ ।
ਪੁਲਿਸ ਨੇ ਉਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਆਪਣੀ ਮੰਗੇਤਰ ਦੇ ਮਨਾਉਣ ਤੋਂ ਬਾਅਦ ਮੁਲਜ਼ਮ ਆਤਮਸਮਰਪਣ ਕਰਨ ਲਈ ਤਿਆਰ ਹੋ ਗਿਆ ਤੇ ਉਸ ਨੇ ਪੁਲਿਸ ਦੇ ਸਾਹਮਣੇ ਇਹ ਕਬੂਲ ਕੀਤਾ ਕਿ ਉਸਦੇ ਕੋਲ ਅੰਗੂਠੀ ਖਰੀਦਣ ਅਤੇ ਵਿਆਹ ਹਾਲ ਦਾ ਬਿਲ ਭਰਨ ਲਈ ਪੈਸੇ ਨਹੀਂ ਸਨ ਇਸ ਲਈ ਉਸਨੇ ਡਕੈਤੀ ਦੀ ਘਟਨਾ ਨੂੰ ਅੰਜਾਮ ਦਿੱਤਾ ।