ਕੈਨੇਡਾ `ਚ ਪੰਜਾਬੀ ਨੌਜਵਾਨ ਦੇ ਕਾਤਲ ਨੂੰ ਜਲਦ ਹੋਵੇਗੀ ਸਜ਼ਾ

Prabhjot Kaur
2 Min Read

ਨੋਵਾ ਸਕੋਸ਼ੀਆ: ਕੈਨੇਡਾ `ਚ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਦੇ ਕਤਲ ਮਾਮਲੇ ਵਿੱਚ 21 ਸਾਲਾ ਨੌਜਵਾਨ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਹੁਣ ਮਈ ਮਹੀਨੇ ਵਿੱਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਦੱਸਣਯੋਗ ਹੈ ਕਿ ਦੋਸ਼ੀ ਵਿਅਕਤੀ ਕੈਮਰੌਨ ਜੇਮਸ ਪ੍ਰੋਸਪਰ ‘ਤੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ ਸਨ ਤੇ ਬੀਤੇ ਸਾਲ 19 ਦਸੰਬਰ ਨੂੰ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਇਸ ਦੇ ਚਲਦਿਆਂ ਅਦਾਲਤ ਨੇ ਪ੍ਰਭਜੋਤ ਦੇ ਕਤਲ ਕੇਸ ਵਿੱਚ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਤੇ ਹੁਣ 12 ਮਈ ਨੂੰ ਉਸ ਨੂੰ ਸਜ਼ਾ ਸੁਣਾਈ ਜਾਵੇਗੀ।

ਦੱਸਣਯੋਗ ਹੈ ਕਿ 2017 ‘ਚ ਸਟੱਡੀ ਵੀਜ਼ੇ ‘ਤੇ ਭਾਰਤ ਤੋਂ ਕੈਨੇਡਾ ਆਇਆ ਪ੍ਰਭਜੋਤ ਸਿੰਘ ਇੱਥੇ ਨੋਵਾ ਸਕੋਸ਼ੀਆ ਸੂਬੇ ਵਿੱਚ ਰਹਿ ਰਿਹਾ ਸੀ। ਪੜਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਵਰਕ ਪਰਮਿਟ ਲੈ ਲਿਆ ਤੇ ਟੈਕਸੀ ਚਲਾ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਸਤੰਬਰ ਸਾਲ 2021 ਨੂੰ ਉਸ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ।

ਵਾਰਦਾਤ ਵਾਲੇ ਦਿਨ 5 ਸਤੰਬਰ 2021 ਨੂੰ ਪ੍ਰਭਜੋਤ ਨੋਵਾ ਸਕੋਸ਼ੀਆ ਦੇ ਟਰੂਰੋ ਦੇ 494 ਰੌਬੀ ਸਟਰੀਟ ਵਿੱਚ ਪੈਂਦੇ ਅਪਰਾਟਮੈਂਟ ਵਿੱਚ ਆਪਣੇ ਦੋਸਤਾਂ ਕੋਲ ਗਿਆ ਹੋਇਆ ਸੀ। ਜਦੋਂ ਉਹ ਤੜਕੇ ਲਗਪਗ 2 ਵਜੇ ਅਪਾਰਟ ਵਿੱਚੋਂ ਨਿਕਲ ਕੇ ਆਪਣੀ ਗੱਡੀ ਵੱਲ ਜਾ ਰਿਹਾ ਸੀ। ਇਸੇ ਦੌਰਾਨ ਕੁਝ ਵਿਅਕਤੀਆਂ ਨੇ ਅਚਾਨਕ ਉਸ ਦੀ ਗਰਦਨ ਤੇ ਛੁਰਾ ਮਾਰ ਦਿੱਤਾ। ਇਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਪ੍ਰਭਜੋਤ ਭੱਜ ਕੇ ਤੁਰੰਤ ਆਪਣੇ ਦੋਸਤਾਂ ਕੋਲ ਪੁੱਜਿਆ ਤੇ ਉਨ੍ਹਾਂ ਨੂੰ ਪੁਲਿਸ ਨੂੰ ਕਾਲ ਕਰਨ ਲਈ ਕਿਹਾ। ਮਦਦ ਆਉਣ ਤੱਕ ਉਸ ਦਾ ਕਾਫ਼ੀ ਖੂਨ ਵਹਿ ਚੁੱਕਿਆ ਸੀ ਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ।

ਪੁਲਿਸ ਨੇ ਇਸ ਮਾਮਲੇ ‘ਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨਾਂ ਵਿੱਚੋਂ ਨੋਵਾ ਸਕੋਸ਼ੀਆ ਦੇ ਵਾਸੀ 21 ਸਾਲਾ ਕੈਮਰਨ ਜੇਮਸ ‘ਤੇ ਸਤੰਬਰ 2021 ‘ਚ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ। ਬੀਤੇ ਸਾਲ 19 ਦਸੰਬਰ 2022 ਨੂੰ ਅਦਾਲਤ ‘ਚ ਜੇਮਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਇਸ ‘ਤੇ ਕੋਰਟ ਨੇ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਤੇ ਆਉਣ ਵਾਲੀ 12 ਮਈ ਨੂੰ ਉਸ ਨੂੰ ਸਜ਼ਾ ਸੁਣਾਈ ਜਾਵੇਗੀ।

- Advertisement -

Share this Article
Leave a comment