ਨਿਊਜ਼ ਡੈਸਕ: ਪੰਜਾਬ ਦੇ ਡਰੱਗ ਮਾਫੀਆ ਸੁਨੀਲ ਯਾਦਵ ਦੀ ਅਮਰੀਕੀ ਸੂਬੇ ਕੈਲੀਫੋਰਨੀਆ ‘ਚ ਗੋ.ਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸੁਨੀਲ ਯਾਦਵ ਲਾਰੇਂਸ ਬਿਸ਼ਨੋਈ ਗੈਂਗ ਨਾਲ ਕੰਮ ਕਰ ਚੁੱਕੇ ਹਨ। ਸੁਨੀਲ ਯਾਦਵ ਫਰਜ਼ੀ ਪਾਸਪੋਰਟ ਦੇ ਜ਼ਰੀਏ ਭਾਰਤ ਤੋਂ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਉਹ ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਵਿੱਚ ਸੀ ਅਤੇ ਇੱਥੇ ਉਸ ਦਾ ਕਤ.ਲ ਕਰ ਦਿੱਤਾ ਗਿਆ। ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਗੈਂਗ ਨੇ ਕੈਲੀਫੋਰਨੀਆ ਵਿੱਚ ਹੋਏ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।
ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ। ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਇਸ ਵਿੱਚ ਕਿਹਾ ਗਿਆ ਹੈ, “ਮੈਂ, ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ, ਅੱਜ ਸਟਾਕਟਨ, ਕੈਲੀਫੋਰਨੀਆ ਵਿੱਚ ਮਕਾਨ ਨੰਬਰ 6706 ਮਾਊਂਟ ਐਲਬਰਸ ਵਾਈ ਵਿਖੇ ਸੁਨੀਲ ਯਾਦਵ ਉਰਫ਼ ਗੋਲੀਆ ਵਿਰਮ ਖੇੜਾ ਅਬੋਹਰ ਦੇ ਕਤ.ਲ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਉਸ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਸਾਡੇ ਸਭ ਤੋਂ ਪਿਆਰੇ ਭਰਾ ਅੰਕਿਤ ਭਾਦੂ ਦਾ ਐਨਕਾਉਂਟਰ ਕੀਤਾ ਸੀ। ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਨਸ਼ਿਆਂ ਵਿੱਚ ਮਾਫੀਆ ਸੁਨੀਲ ਯਾਦਵ ਦਾ ਵੱਡਾ ਨਾਂ ਸੀ। ਕੁਝ ਸਾਲ ਪਹਿਲਾਂ ਸੁਨੀਲ ਯਾਦਵ ਦੀ 300 ਕਰੋੜ ਰੁਪਏ ਦੀ ਖੇਪ ਭਾਰਤ ‘ਚ ਫੜੀ ਗਈ ਸੀ।
ਇਸ ਤੋਂ ਬਾਅਦ ਸੁਨੀਲ ਯਾਦਵ ਫਰਜ਼ੀ ਪਾਸਪੋਰਟ ਬਣਾ ਕੇ ਅਮਰੀਕਾ ਭੱਜ ਗਿਆ। ਉਸ ਨੇ ਰਾਹੁਲ ਦੇ ਨਾਂ ‘ਤੇ ਦਿੱਲੀ ਤੋਂ ਫਰਜ਼ੀ ਪਾਸਪੋਰਟ ਬਣਵਾਇਆ ਸੀ। ਪੰਜਾਬ ਦੇ ਅਬੋਹਰ ਫਾਜ਼ਿਲਕ ਦਾ ਰਹਿਣ ਵਾਲਾ ਸੁਨੀਲ ਯਾਦਵ ਵੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਰਿਹਾ ਹੈ। ਖੇਪ ਫੜੇ ਜਾਣ ਅਤੇ ਅਮਰੀਕਾ ਭੱਜਣ ਤੋਂ ਪਹਿਲਾਂ , ਸੁਨੀਲ ਦੁਬਈ ਵਿਚ ਡਰੱਗ ਰੈਕੇਟ ਚਲਾਉਂਦਾ ਸੀ। ਹਾਲ ਹੀ ‘ਚ ਰਾਜਸਥਾਨ ਪੁਲਿਸ ਨੇ ਸੁਨੀਲ ਯਾਦਵ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਇਲਾਵਾ ਰਾਜਸਥਾਨ ਪੁਲਿਸ ਨੇ ਦੁਬਈ ਦੀਆਂ ਏਜੰਸੀਆਂ ਤੋਂ ਸੁਨੀਲ ਯਾਦਵ ਦੇ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।