ਨਿਊਜ਼ ਡੈਸਕ: ਟਾਟਾ ਸਟੀਲ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਭਾਰਤ ਦੇ ‘ਸਟੀਲ ਮੈਨ’ ਵਜੋਂ ਜਾਣੇ ਜਾਂਦੇ ਜਮਸ਼ੇਦ ਜੇ. ਇਰਾਨੀ ਦੀ ਸੋਮਵਾਰ ਦੇਰ ਰਾਤ ਜਮਸ਼ੇਦਪੁਰ ਵਿੱਚ ਦੇਹਾਂਤ ਹੋ ਗਿਆ ਹੈ। ਉਹ 85 ਸਾਲ ਦੇ ਸਨ। ਟਾਟਾ ਸਟੀਲ ਨੇ ਇਰਾਨੀ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ। ਇਰਾਨੀ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਟਾਟਾ ਸਟੀਲ ਨਾਲ ਜੁੜੇ ਹੋਏ ਸਨ। ਉਹ ਜੂਨ 2011 ਵਿੱਚ ਟਾਟਾ ਸਟੀਲ ਦੇ ਬੋਰਡ ਤੋਂ ਸੇਵਾਮੁਕਤ ਹੋਏ ਸਨ। ਉਹ ਆਪਣੇ ਪਿਛੇ 43 ਸਾਲਾਂ ਦੀ ਵਿਰਾਸਤ ਛੱਡ ਗਏ ਹਨ।
ਟਾਟਾ ਸਟੀਲ ਨੇ ਇਕ ਬਿਆਨ ‘ਚ ਕਿਹਾ ਕਿ ‘ਭਾਰਤ ਦੇ ‘ਸਟੀਲ ਮੈਨ’ ਦਾ ਦੇਹਾਂਤ ਹੋ ਗਿਆ ਹੈ। ਇਹ ਬੜੇ ਦੁਖੀ ਹਿਰਦੇ ਨਾਲ ਟਾਟਾ ਸਟੀਲ ਨੇ ਪਦਮ ਭੂਸ਼ਣ ਡਾ: ਜਮਸ਼ੇਦ ਜੇ ਈਰਾਨੀ ਦੇ ਦੇਹਾਂਤ ਦੀ ਘੋਸ਼ਣਾ ਕੀਤੀ ਹੈ। 31 ਅਕਤੂਬਰ 2022 ਨੂੰ ਰਾਤ 10 ਵਜੇ TMH , ਜਮਸ਼ੇਦਪੁਰ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
We are deeply saddened at the demise of Padma Bhushan Dr. Jamshed J Irani, fondly known as the Steel Man of India. Tata Steel family offers its deepest condolences to his family and loved ones. pic.twitter.com/gGIg9JgGMS
— Tata Steel (@TataSteelLtd) October 31, 2022
ਵਿਦੇਸ਼ ਵਿੱਚ ਪੜ੍ਹਾਈ ਕਰਨ ਅਤੇ ਇੱਕ ਪੇਸ਼ੇਵਰ ਜੀਵਨ ਸ਼ੁਰੂ ਕਰਨ ਤੋਂ ਬਾਅਦ, ਇਰਾਨੀ 1968 ਵਿੱਚ ਟਾਟਾ ਆਇਰਨ ਐਂਡ ਸਟੀਲ ਕੰਪਨੀ (ਹੁਣ ਟਾਟਾ ਸਟੀਲ) ਵਿੱਚ ਸ਼ਾਮਲ ਹੋਣ ਲਈ ਭਾਰਤ ਵਾਪਿਸ ਆਏ ਸਨ। ਉਹ ਖੋਜ ਅਤੇ ਵਿਕਾਸ ਦੇ ਇੰਚਾਰਜ ਡਾਇਰੈਕਟਰ ਦੇ ਸਹਾਇਕ ਵਜੋਂ ਕੰਪਨੀ ਵਿੱਚ ਸ਼ਾਮਲ ਹੋਏ।
ਟਾਟਾ ਸਟੀਲ ਅਤੇ ਟਾਟਾ ਸੰਨਜ਼ ਤੋਂ ਇਲਾਵਾ, ਡਾ. ਇਰਾਨੀ ਨੇ ਟਾਟਾ ਮੋਟਰਜ਼ ਅਤੇ ਟਾਟਾ ਟੈਲੀਸਰਵਿਸਿਜ਼ ਸਮੇਤ ਕਈ ਟਾਟਾ ਸਮੂਹ ਕੰਪਨੀਆਂ ਦੇ ਡਾਇਰੈਕਟਰ ਵਜੋਂ ਵੀ ਕੰਮ ਕੀਤਾ। ਇਰਾਨੀ ਦੇ ਪਿੱਛੇ ਉਨ੍ਹਾਂ ਦੀ ਪਤਨੀ ਡੇਜ਼ੀ ਇਰਾਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਜ਼ੁਬਿਨ, ਨੀਲੋਫਰ ਅਤੇ ਤਨਾਜ਼ ਹਨ। ਇਰਾਨੀ ਦਾ ਜਨਮ 2 ਜੂਨ 1936 ਨੂੰ ਨਾਗਪੁਰ ਵਿੱਚ ਜੀਜੀ ਇਰਾਨੀ ਅਤੇ ਖੋਰਸੇਦ ਇਰਾਨੀ ਦੇ ਘਰ ਹੋਇਆ ਸੀ। ਉਨ੍ਹਾਂ ਨੇ 1956 ਵਿੱਚ ਸਾਇੰਸ ਕਾਲਜ, ਨਾਗਪੁਰ ਤੋਂ ਬੀਐਸਸੀ ਅਤੇ 1958 ਵਿੱਚ ਨਾਗਪੁਰ ਯੂਨੀਵਰਸਿਟੀ ਤੋਂ ਭੂ-ਵਿਗਿਆਨ ਵਿੱਚ ਐਮਐਸਸੀ ਕੀਤੀ। ਫਿਰ ਉਨ੍ਹਾਂ ਨੇ ਯੂਕੇ ਦੇ ਸ਼ੈਫੀਲਡ ਯੂਨੀਵਰਸਿਟੀ ਤੋਂ ਧਾਤੂ ਵਿਗਿਆਨ ਵਿੱਚ ਮਾਸਟਰ ਅਤੇ ਪੀਐਚਡੀ ਪ੍ਰਾਪਤ ਕੀਤੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.