ਬਜ਼ੁਰਗ ਮਾਤਾ ਨੂੰ ਘਰੋਂ ਕੱਢਣ ਵਾਲੇ ਆਗੂ ਨੂੰ ਢੀਂਡਸਾ ਨੇ ਪਾਰਟੀ ‘ਚੋਂ ਕੀਤਾ ਬਰਖਾਸਤ

TeamGlobalPunjab
2 Min Read

ਮੁਕਤਸਰ : ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਇੱਕ ਮੈਂਬਰ ਵੱਲੋਂ ਆਪਣੀ ਮਾਂ ਨਾਲ ਮਾੜਾ ਵਤੀਰਾ ਕਰਕੇ ਘਰੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਰਜਿੰਦਰ ਸਿੰਘ ਰਾਜਾ ਮੁਕਤਸਰ ਨੂੰ ਆਪਣੀ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਇਹ ਬਿਆਨ ਵੀ ਦਿੱਤਾ ਗਿਆ ਹੈ ਕਿ ਰਾਜਾ ਮੁਕਤਸਰ ਦੇ ਨਾਲ ਪਾਰਟੀ ਵਰਕਰ ਕਿਸੇ ਵੀ ਤਰ੍ਹਾਂ ਕੋਈ ਸਬੰਧ ਨਾ ਰੱਖਣ।

ਸੁਖਦੇਵ ਢੀਂਡਸਾ ਨੇ ਦੱਸਿਆ ਕਿ ਜਦੋਂ ਮੈਂ ਅਤੇ ਮੇਰੇ ਸਾਥੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਲਈ ਤੁਰੇ ਮੈਂ ਪੰਜਾਬ ਵਾਸੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਤਾਂ ਬਹੁਤ ਸਾਰੇ ਲੋਕ ਮੇਰੇ ਵਿਚਾਰਾਂ ਨਾਲ ਸਹਿਮਤ ਹੁੰਦੇ ਹੋਏ ਸੰਪਰਕ ਕਰਕੇ ਨਾਲ ਤੁਰਨ ਲੱਗੇ, ਉਸ ਸਮੇਂ ਹੀ ਰਜਿੰਦਰ ਰਾਜਾ ਮੁਕਤਸਰ ਨੇ ਮੇਰੇ ਨਾਲ ਸੰਪਰਕ ਕੀਤਾ ਸੀ। ਇਸ ਲਈ ਰਜਿੰਦਰ ਸਿੰਘ ਰਾਜਾ ਮੁਕਤਸਰ ਨੂੰ ਪਾਰਟੀ ‘ਚ ਸ਼ਾਮਲ ਕਰ ਲਿਆ ਗਿਆ ਸੀ ਪਰ ਅੱਜ ਸਾਡੇ ਧਿਆਨ ਵਿੱਚ ਆਇਆ ਕਿ ਇਸ ਵਿਅਕਤੀ ਨੇ ਆਪਣੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਇਸ ਲਈ ਅਸੀਂ ਫੈਸਲਾ ਕੀਤਾ ਕਿ ਜੋ ਆਪਣੀ ਮਾਂ ਦਾ ਨਹੀਂ ਬਣ ਸਕਦਾ ਉਹ ਪਾਰਟੀ ਦੀ ਸੇਵਾ ਕਰਨ ਦੇ ਲਾਇਕ ਵੀ ਨਹੀਂ ਹੈ।

ਦਸ ਦਈਏ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਤੋਂ ਲਾਵਾਰਿਸ ਹਾਲਤ ‘ਚ ਸੜਕ ਕਿਨਾਰੇ ਮਿਲੀ ਬਜ਼ੁਰਗ ਮਾਤਾ ਦਾ ਹਸਪਤਾਲ ‘ਚ ਦੇਹਾਂਤ ਹੋ ਗਿਆ। ਇਸ ਬਜ਼ੁਰਗ ਮਾਤਾ ਨੂੰ ਉਨ੍ਹਾਂ ਦੇ ਪੁੱਤਰਾ ਨੇ ਘਰ ਤੋਂ ਬਾਹਰ ਕੱਢ ਦਿਤਾ ਸੀ ਅਤੇ ਕਿਸੇ ਤੀਜੇ ਵਿਅਕਤੀ ਨੂੰ ਸਾਂਭ ਸੰਭਾਲ ਲਈ ਦੇ ਦਿੱਤਾ ਸੀ। ਪਰ ਕੇਅਰ ਟੇਕਰ ਨੇ ਮਾਤਾ ਨੂੰ ਇਸ ਹਾਲਤ ‘ਚ ਸੜਕ ‘ਤੇ ਛੱਡ ਦਿੱਤਾ। ਜਿਸ ਤੋ ਬਾਅਦ ਕਈ ਦਿਨ ਇਹ ਮਾਤਾ ਧੁੱਪ, ਮੀਂਹ ‘ਚ ਸੜਕ ‘ਤੇ ਹੀ ਪਏ ਰਹੇ ਤੇ ਉਨ੍ਹਾਂ ਦੇ ਸਿਰ ‘ਚ ਕੀੜੇ ਤੱਕ ਪੈ ਚੁਕੇ ਸਨ।

Share this Article
Leave a comment