ਇੱਕ ਹੀ ਮੰਡਪ ‘ਚ ਵਿਅਕਤੀ ਨੇ ਕਰਵਾਇਆ ਆਪਣੀ ਦੋਵੇਂ ਗਰਲਫਰੈਂਡ ਨਾਲ ਵਿਆਹ

TeamGlobalPunjab
2 Min Read

ਇੰਡੋਨੇਸ਼ੀਆ : ਇੰਡੋਨੇਸ਼ੀਆ ‘ਚ ਇੱਕ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਸਨ੍ਹੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਇੱਕ ਵਿਅਕਤੀ ਨੇ ਇੱਕ ਹੀ ਮੰਡਪ ‘ਚ ਆਪਣੀ ਦੋ ਗਰਲਫਰੈਂਡ ਨਾਲ ਵਿਆਹ ਕਰਵਾ ਲਿਆ ਹੈ। ਕੁਰਾਨ ਦੇ ਮੁਤਾਬਕ, ਮੁਸਲਮਾਨ ਵਿਅਕਤੀ ਚਾਰ ਵਿਆਹ ਕਰਵਾ ਸਕਦਾ ਹੈ। ਵਿਅਕਤੀ ਇੱਕ ਤੋਂ ਜ਼ਿਆਦਾ ਵਾਰ ਵਿਆਹ ਉਦੋਂ ਕਰ ਸਕਦਾ ਹੈ ਜਦੋਂ ਉਸਦੀ ਪਹਿਲੀ ਪਤਨੀ ਮੰਜ਼ੂਰੀ ਦਵੇ। ਇੰਡੋਨੇਸ਼ੀਆ ਦੇ ਕਾਨੂੰਨ ਮੁਤਾਬਕ, ਜੇਕਰ ਵਿਅਕਤੀ ਕੋਲ ਕਈ ਪਤਨੀਆਂ ਦੀ ਜ਼ਿੰਮੇਵਾਰੀ ਚੁੱਕਣ ਲਈ ਪੈਸੇ ਹਨ ਤਾਂ ਉਹ ਵੱਧ ਤੋਂ ਵੱਧ ਚਾਰ ਵਿਆਹ ਕਰਵਾ ਸਕਦਾ ਹੈ।

ਇਸ ਵਿਅਕਤੀ ਨੇ ਇੱਕ ਹੀ ਮੰਡਪ ‘ਚ ਦੋ ਲੜਕੀਆਂ ਨਾਲ ਵਿਆਹ ਕਰਵਾਇਆ ਜਿਸਨ੍ਹੇ ਹਰ ਕਿਸੇ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇਹ ਵਿਅਕਤੀ ਦੋਵਾਂ ਔਰਤਾਂ ਨਾਲ ਪਿਆਰ ਕਰਦਾ ਹੈ ਤੇ ਇਹ ਖ਼ਬਰ 18 ਅਗਸਤ ਨੂੰ ਸਥਾਨਕ ਵੈੱਬ ਪੋਰਟਲ ‘ਤੇ ਛਪੀ ਚੀ ਜਿਸ ‘ਚ ਦੋ ਲਾੜੀਆਂ ਦੇ ਵਿਚ ਲਾੜਾ ਬੈਠਾ ਹੋਇਆ ਹੈ। ਵਿਆਹ ਦੀ ਵੀਡੀਓ ਫੇਸਬੁੱਕ ‘ਤੇ ਵੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖਕੇ ਸਾਰੇ ਹੈਰਾਨ ਹਨ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

https://www.facebook.com/ani.purwani.9212/posts/487153378804247

ਵੀਡੀਓ ‘ਚ ਵਿਅਕਤੀ ਦੋਵਾਂ ਔਰਤਾਂ ਦੇ ਨਾਲ ਬੈਠ ਕੇ ਵਿਆਹ ਦੀਆਂ ਰਸਮਾਂ ਨਿਭਾਉਂਦਾ ਹੋਇਆ ਵਿਖਾਈ ਦੇ ਰਿਹੇ ਹੈ। ਉਸ ਦੇ ਆਲੇ ਦੁਆਲੇ ਮੌਜੂਦ ਲੋਕ ਵੀ ਇਸ ਵਿਆਹ ਤੋਂ ਬਹੁਤ ਖੁਸ਼ ਹਨ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਔਰਤਾਂ ਨੂੰ ਇੱਕ ਦੂਜੇ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਤੇ ਇਸ ਅਨੋਖੇ ਵਿਆਹ ਦੇ ਨਾਲ ਕੋਈ ਸਮੱਸਿਆ ਵੀ ਨਹੀਂ ਹੈ ਇੱਥੋਂ ਤੱਕ ਕਿ ਦੋਵਾਂ ਔਰਤਾਂ ‘ਚ ਚੰਗੀ ਬਣਦੀ ਹੈ।

- Advertisement -

ਇਹ ਵਿਆਹ ਸਮਾਗਮ 17 ਅਗਸਤ ਨੂੰ ਕਾਲੀਮੰਤਨ ਦੇ ਏਅਰਤਾਪ ‘ਚ ਹੋਇਆ। ਮੀਡੀਆ ਰਿਪੋਰਟ ਅਨੁਸਾਰ ਇਸ ਵਿਅਕਤੀ ਨੇ ਲਾੜੀ ਦੇ ਪਰਿਵਾਰ ਨੂੰ ਦਹੇਜ ਦੇ ਰੂਪ ‘ਚ ਇੱਕ ਚੰਗੀ ਖਾਸੀ ਰਕਮ ਵੀ ਦਿੱਤੀ। ਇੰਡੋਨੇਸ਼ੀਆ ‘ਚ ਲਾੜੇ ਲਈ ਲਾੜੀ ਦੇ ਪਰਿਵਾਰ ਨੂੰ ਦਹੇਜ ਦੇਣਾ ਇੱਕ ਆਮ ਗੱਲ ਹੈ। ਇਹ ਇਸ ਗੱਲ ਦਾ ਸਬੂਤ ਮੰਨਿਆ ਜਾਂਦਾ ਹੈ ਕਿ ਲਾੜਾ ਆਪਣੀ ਦੁਲਹਨ ਦੀ ਦੇਖਭਾਲ ਕਰ ਸਕੇਗਾ। ਇੰਡੋਨੇਸ਼ੀਆ ‘ਚ ਇੱਕ ਤੋਂ ਜ਼ਿਆਦਾ ਵਿਆਹ ਦਾ ਰੁਝਾਨ ਹੈ। ਕਾਨੂੰਨਾਂ ਦੇ ਅਨੁਸਾਰ ਜੇਕਰ ਸ਼ਖਸ ਦੇ ਕੋਲ ਕਈ ਪਤਨੀਆਂ ਦੀ ਜ਼ਿੰਮੇਵਾਰੀ ਚੁੱਕਣ ਲਈ ਪੈਸੇ ਹਨ ਤਾਂ ਉਹ ਵੱਧ ਤੋਂ ਵੱਧ ਚਾਰ ਵਿਅਹ ਕਰਾ ਸਕਦਾ ਹੈ।

Share this Article
Leave a comment