ਕਰਨਾਟਕ ਦੇ ਕੋਲਾਰ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਨੇ 10000 ਰੁਪਏ ਦੀ ਸ਼ਰਤ ਲਗਾ ਕੇ ਬਿਨਾਂ ਪਾਣੀ ਪਾਏ ਪੰਜ ਬੋਤਲ ਨੀਟ ਸ਼ਰਾਬ ਪੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ 21 ਸਾਲਾ ਕਾਰਤਿਕ ਸੀ, ਜੋ ਬੈਂਗਲੋਰ ‘ਚ ਕੰਮ ਕਰਦਾ ਸੀ ਅਤੇ ਹਾਲ ਹੀ ਵਿੱਚ ਪਿਤਾ ਬਣਿਆ ਸੀ।
ਇਹ ਘਟਨਾ ਕੋਲਾਰ ਜ਼ਿਲ੍ਹੇ ਦੇ ਮੁਲਬਾਗਿਲ ਤਾਲੁਕ ਦੇ ਪੂਜਾਰਾਹੱਲੀ ਪਿੰਡ ‘ਚ ਵਾਪਰੀ। ਕਾਰਤਿਕ ਆਪਣੇ ਦੋਸਤਾਂ ਨਾਲ ਘੁੰਮਣ ਨਿਕਲਿਆ ਹੋਇਆ ਸੀ। ਦੋਸਤਾਂ ਵਿੱਚੋਂ ਇੱਕ ਨੇ ਸ਼ਰਤ ਲਾਈ ਕਿ ਜੇਕਰ ਉਹ ਬਿਨਾਂ ਪਾਣੀ ਪਾਏ ਪੰਜ ਬੋਤਲ ਸ਼ਰਾਬ ਪੀ ਲੈਂਦਾ ਹੈ ਤਾਂ ਉਹ ਨੂੰ ਦਸ ਹਜ਼ਾਰ ਰੁਪਏ ਦੇਵੇਗਾ। ਕਾਰਤਿਕ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਪਰ ਥੋੜ੍ਹੀ ਦੇਰ ‘ਚ ਹੀ ਉਸ ਦੀ ਸਿਹਤ ਖਰਾਬ ਹੋ ਗਈ। ਦੋਸਤਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਦਿੱਤਾ।
ਪੁਲਿਸ ਨੇ ਦੋ ਮੁੱਖ ਦੋਸ਼ੀਆਂ ਵੇਂਕਟ ਰੈੱਡੀ ਅਤੇ ਸੁਬਰਮਣੀ ਨੂੰ ਗ੍ਰਿਫਤਾਰ ਕਰ ਲਿਆ ਹੈ, ਅਤੇ ਹੋਰ ਚਾਰ ਦੀ ਭਾਲ ਜਾਰੀ ਹੈ। ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਹਰ ਸਾਲ ਲਗਭਗ 26 ਲੱਖ ਲੋਕ ਸ਼ਰਾਬ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।