ਨਿੱਜੀ ਬੈਂਕ ਨੇ ਵਟਸਐਪ ਰਾਹੀਂ ਬੈਂਕਿੰਗ ਸੇਵਾਵਾਂ ਦੀ ਕੀਤੀ ਸ਼ੁਰੂਆਤ

TeamGlobalPunjab
1 Min Read

ਨਵੀਂ ਦਿੱਲ਼ੀ : ਨਿੱਜੀ ਖੇਤਰ ਦੇ ICICI ਬੈਂਕ ਨੇ ਮੈਸੇਜ਼ਿੰਗ ਐਪ ਵਟਸਐਪ ਰਾਹੀਂ ਬੈਂਕਿੰਗ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਬੈਂਕ ਨੇ ਲਾਕਡਾਊਨ ਦੇ ਸਮੇਂ ਲੋਕਾਂ ਨੂੰ ਘਰ ਜ਼ਰੂਰੀ ਬੈਂਕਿੰਗ ਸੇਵਾਵਾਂ ਉਪਲਬੱਧ ਕਰਵਾਉਣ ਲਈ ਇਸ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ।

ਬੈਂਕ ਦੀ ਇਸ ਪਹਿਲ ਤਹਿਤ ਗਾਹਕ ਆਪਣੇ ਵਟਸਐਪ ਨੰਬਰ ਰਾਹੀਂ ਆਪਣੇ ਸੇਵਿੰਗ ਅਕਾਊਂਟ ਦਾ ਅਮਾਉਂਟ ਚੈੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਪਿਛਲੇ ਤਿੰਨ ਟ੍ਰਾਂਜੈਕਸ਼ਨ, ਕ੍ਰੇਡਿਟ ਕਾਰਡ ਲਿਮਿਟ, ਪ੍ਰੀ-ਐਮਪੂਰਵਡ ਇੰਸਟੈਂਟ ਲੋਨ ਆਫਰਾਂ ਬਾਰੇ ‘ਚ ਜਾਣਕਾਰੀ ਹਾਸਲ ਕਰ ਸਕਦੇ ਹੋ।

ਵਟਸਐਪ ਬੈਂਕਿੰਗ ਰਾਹੀਂ ਗਾਹਕ ਆਪਣੇ ਡੇਬਿਟ ਕਾਰਡ ਤੇ ਕ੍ਰੇਡਿਟ ਕਾਰਡ ਨੂੰ ਬਲਾਕ ਜਾਂ ਅਨਬਲਾਕ ਕਰਾ ਸਕਦੇ ਹੋ। ਨਾਲ ਹੀ ਲੋਕਾਂ ਨੂੰ ਨੇੜੇ ਦੇ ਏਟੀਐੱਮ ਤੇ ਬੈਂਕ ਦੀ ਸ਼ਾਖਾ ਦੀ ਜਾਣਕਾਰੀ ਮਿਲ ਸਕਦੀ ਹੈ।

ਇੰਝ ਕਰ ਸਕਦੇ ਹੋ ICICI ਵਟਸਐਪ ਬੈਂਕਿੰਗ ਦੀ ਸ਼ੁਰੂਆਤ

- Advertisement -

ਗਾਹਕ ਨੂੰ ਆਪਣੇ ਮੋਬਾਈਲ ਦੇ ਕਾਨਟੈਕਟ ‘ਚ ਬੈਂਕ ਦੇ ਵੈਰੀਫਾਈਡ ਪ੍ਰੋਫਾਈਲ ਨੰਬਰ 9324953001 ਨੰਬਰ ਨੂੰ ਸੇਵ ਕਰਕੇ ਆਪਣੇ ਰਜਿਸਟਰਡ ਮੋਬਾਈਲ ਨੰਬਰ ਵਾਲੇ ਵਟਸਐਪ ਅਕਾਊਂਟ ਤੋਂ ਇਸ ਨੰਬਰ ‘ਤੇ ‘Hi’ ਲਿੱਖ ਕੇ ਭੇਜੋ।

ਇਸ ਤੋਂ ਬਾਅਦ ਬੈਂਕ ਵੱਲੋਂ ਸਰਵਿਸੇਜ਼ ਦੀ ਇਕ ਲਿਸਟ ਮਿਲੇਗੀ। ਜਿਸ ‘ਚ ਤੁਹਾਨੂੰ ਆਪਣੇ ਨਾਂ ਦਾ ਕੀਵਰਡ ਟਾਈਪ ਕਰਨਾ ਹੋਵੇਗਾ।

Share this Article
Leave a comment