ਖੁਸ਼ੀਆਂ ਤੇ ਰੰਗਾਂ ਦੇ ਤਿਉਹਾਰ ਨੂੰ ਕਰੋ ਹੋਰ ਗੂੜਾ

TeamGlobalPunjab
3 Min Read

ਨਿਊਜ਼ ਡੈਸਕ :- ਖੁਸ਼ੀਆਂ ਤੇ ਰੰਗਾਂ ਦੇ ਤਿਉਹਾਰ ਹੋਲੀ ਨੂੰ ਭਾਰਤ ਦੇ ਜ਼ਿਆਦਾਤਰ ਰਾਜਾਂ ’ਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਾਲ 2020 ਤੋਂ ਕੋਰੋਨਾ ਮਹਾਮਾਰੀ ਦੇ ਚੱਲਦੇ ਤਿਉਹਾਰਾਂ’ਤੇ ਕਾਫ਼ੀ ਪ੍ਰਭਾਵ ਪਿਆ, ਪਰ ਜੇ ਸਾਵਧਾਨੀ ਵਰਤੀ ਜਾਏ ਤਾਂ ਆਪਣੇ ਪਰਿਵਾਰ ਦੇ ਨਾਲ ਹੋਲੀ ਦਾ ਮਜ਼ਾ ਲਿਆ ਜਾ ਸਕਦਾ ਹੈ।

ਇਸ ਦਿਨ ਲੋਕ ਆਮਤੌਰ ’ਤੇ ਇਕ-ਦੂਜੇ ਨੂੰ ਮਿਲ ਕੇ ਗੁਲਾਲ, ਰੰਗ ਆਦਿ ਲਗਾਉਂਦੇ ਹਨ, ਪਰ ਇਨ੍ਹਾਂ ਰੰਗਾਂ ’ਚ ਮੌਜੂਦ ਰਸਾਇਣ ਸਾਡੀਆਂ ਅੱਖਾਂ, ਵਾਲਾਂ, ਚਮੜੀ ਇੱਥੋਂ ਤਕ ਕਿ ਸਾਡੇ ਫੇਫੜਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਸਨ। ਇਸ ਲਈ ਹੋਲੀ ਖੇਡਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

 

 

- Advertisement -

 

ਸਰੀਰ ਤੇ ਤੇਲ ਲਗਾਓ….

ਚਿਹਰੇ ਦੇ ਨਾਲ-ਨਾਲ ਕਿਸੇ ਵੀ ਤੇਲ ਨਾਲ ਸਰੀਰ ਦੀ ਮਾਲਸ਼ ਕਰੋ। ਇਸ ਨਾਲ ਚਮੜੀ ਨੂੰ ਰੰਗ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚਉਣ ਵਿਚ ਮਦਦ ਮਿਲੇਗੀ।

 

 

- Advertisement -

ਕੱਪੜਿਆਂ ਦਾ ਰੱਖੋ ਧਿਆਨ….

ਹੋਲੀ ’ਤੇ ਪੂਰਾ ਸਰੀਰ ਢੱਕਣ ਵਾਲੇ ਪੁਰਾਣੇ ਕੱਪੜੇ ਪਾਓ। ਜਿੰਨਾ ਸਰੀਰ ਢੱਕਿਆ ਹੋਵੇਗਾ ਸਰੀਰ ਨੂੰ ਉਨਾ ਹੀ ਘੱਟ ਨੁਕਸਾਨ ਹੋਵੇਗਾ।

 

 

ਵਾਲਾਂ ਦਾ ਰੱਖੋ ਖਿਆਲ਼

ਚਮੜੀ ਵਾਂਗ ਗੁਲਾਲ ਵਾਲਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਹੋਲੀ ਖੇਡਣ ਤੋਂ ਪਹਿਲਾਂ ਵਾਲਾਂ ’ਚ ਜ਼ਿਆਦਾ ਤੇਲ ਲਗਾਉਣਾ ਚਾਹੀਦਾ ਹੈ। ਇਸ ਨਾਲ ਵਾਲਾਂ ਦਾ ਰਸਾਇਣਾਂ ਤੋਂ ਬਚਾਅ ਹੋਵੇਗਾ।

 

 

ਅੱਖਾਂ ਦਾ ਵੀ ਕਰੋ ਬਚਾਅ

ਹੋਲੀ ਖੇਡਦੇ ਸਮੇਂ ਅੱਖਾਂ ਨੂੰ ਰੰਗ ਤੋਂ ਬਚਾਉਣ ਦੀ ਕੋਸ਼ਿਸ਼ ਕਰੋ। ਜੇ ਫਿਰ ਵੀ ਰੰਗ ਅੱਖਾਂ ’ਚ ਚਲਾ ਜਾਵੇ ਤਾਂ ਇਸਨੂੰ ਪਾਣੀ ਨਾਲ ਧੋਵੋ, ਗਲਤੀ ਨਾਲ ਵੀ ਅੱਖਾਂ ਨੂੰ ਨਾ ਰਗੜੋ। ਸਨਗਲਾਸਿਸ ਲਗਾ ਕੇ ਹੋਲੀ ਖੇਡਣਾ ਸੁਰੱਖਿਅਤ ਮੰਨਿਆ ਜਾਂਦਾ ਹੈ।

 

ਖਾਣਾ ਸਾਫ ਹੱਥਾਂ ਨਾਲ ਖਾਓ

ਕਈ ਵਾਰ ਲੋਕ ਹੋਲੀ ਖੋਡਦੇ ਸਮੇਂ ਹੀ ਬਿਨ੍ਹਾਂ ਹੱਥ ਧੋਤੇ ਖਾਣ ਲੱਗ ਜਾਂਦੇ ਹਨ। ਇਸ ਤਰ੍ਹਾਂ ਰੰਗ ਵੀ ਖਾਣੇ ਦੇ ਨਾਲ ਹੀ ਸਰੀਰ ਅੰਦਰ ਚਲਾ ਜਾਂਦਾ ਹੈ। ਜਿਸ ਨਾਲ ਸਿਹਤ ਖ਼ਰਾਬ ਹੋ ਸਕਦੀ ਹੈ। ਹੱਥ ਧੋ ਕੇ ਹੀ ਖਾਣਾ ਚਾਹੀਦਾ ਹੈ।

 

 

ਹਰਬਲ ਰੰਗਾਂ ਦੀ ਕਰੋ ਵਰਤੋਂ

ਅੱਜ-ਕੱਲ ਹੋਲੀ ਲਈ ਹਰਬਲ ਰੰਗਾਂ ਦੀ ਵਰਤੋਂ ਲਈ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਰੰਗਾਂ ਨਾਲ ਚਮੜੀ, ਵਾਲਾਂ ਤੇ ਅੱਖਾਂ ਨੂੰ ਨੁਕਸਾਨ ਪਹੁੰਚਣ ਤੋਂ ਬਚਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਇਨ੍ਹਾਂ ਨੂੰ ਛੁੜਾਉਣਾ ਵੀ ਆਸਾਨ ਹੁੰਦਾ ਹੈ।

Share this Article
Leave a comment