ਕੋਰੋਨਾ ਵਾਇਰਸ : ਹੁਣ ਆਪਣੇ ਘਰ ਹੀ ਸੈਨੇਟਾਇਜ਼ਰ ਕਰੋ ਤਿਆਰ!

TeamGlobalPunjab
1 Min Read

ਨਿਊਜ਼ ਡੈਸਕ : ਕੋਰੋਨਾ ਵਾਇਰਸ ਦਾ ਅਸਰ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਅੰਦਰ ਵੀ ਹੁਣ ਤੱਕ ਇਸ ਦੇ 31 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਚਣ ਲਈ ਭੀੜ ਵਾਲੀਆਂ ਜਗ੍ਹਾਵਾਂ ‘ਤੇ ਨਾ ਜਾਣ ਅਤੇ ਕਿਸੇ ਨਾਲ ਹੱਥ ਮਿਲਾਉਣ ਦੀ ਪ੍ਰਹੇਜ ਕਰਨ ਦੀ ਡਾਕਟਰਾਂ ਵੱਲੋਂ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਾਸਕ ਦੀ ਵਰਤੋਂ ਕਰਨ ਅਤੇ ਸੈਨੇਟਾਇਜਰ ਦਾ ਇਸਤੇਮਾਲ ਕਰਨ ਦੀ ਗੱਲ  ਕਹੀ ਗਈ ਹੈ। ਪਰ ਇਸ ਦੇ ਚਲਦਿਆਂ ਹੁਣ ਬਜ਼ਾਰਾਂ ‘ਚ ਸੈਨੇਟਾਇਜਰ ਘਟਦੇ ਜਾ ਰਹੇ ਹਨ। ਅਜਿਹੇ ਵਿੱਚ ਤੁਸੀਂ ਇਸ ਨੂੰ ਆਪਣੇ ਘਰ ‘ਚ ਵੀ ਬਣਾ ਸਕਦੇ ਹੋ। ਇੱਥੇ ਹੀ ਬੱਸ ਨਹੀਂ ਬਿਲਕੁਲ ਕੁਦਰਤੀ ਢੰਗ ਨਾਲ ਬਣਾ ਸਕਦੇ ਹੋ।

 ਤਰੀਕਾ ਅਤੇ ਲੋੜੀਂਦਾ ਸਮਾਨ

  1. ਐਲੋਵੀਰਾ ਜੈਲ
  2. ਚਾਹ ਦੇ ਦਰੱਖਤ ਦਾ ਆਇਲ 3 ਬੂੰਦਾ
  3. ਲੇਵੇਂਡਰ ਆਇਲ 4 ਬੂੰਦਾ
  4. ਸਕਵੀਜ਼ ਬਾਟਲ

ਬਣਾਉਣ ਦਾ ਤਰੀਕਾ

ਸਭ ਤੋਂ ਪਹਿਲਾਂ ਸਕਵੀਜ ਬਾਟਲ ਵਿੱਚ ਐਲੋਵੀਰਾ ਜੈਲ ਪਾਓ, ਪਰ ਧਿਆਨ ਰਹੇ ਕਿ ਬੋਤਲ ਉੱਪਰ ਤੱਕ ਨਾ ਭਰੇ। ਜੇਕਰ ਐਲੋਵੀਰਾ ਜੈਲ ਜਿਆਦਾ ਸੰਘਣਾ ਹੋਵੇ ਤਾਂ ਇਸ ਵਿੱਚ ਗੁਲਾਬ ਜਲ ਮਿਲਾਇਆ ਜਾ ਸਕਦਾ ਹੈ। ਇਸ ਵਿੱਚ 5 ਬੂੰਦਾਂ ਚਾਹ ਦੇ ਦਰੱਖਤ ਦਾ ਤੇਲ ਪਾਓ। ਇਸ ਤੋਂ ਬਾਅਦ 6 ਤੋਂ 7 ਬੂੰਦਾਂ ਲੇਵੇਂਡਰ ਆਇਲ ਮਿਕਸ ਕਰੋ। ਇਸ ਤੋਂ ਬਾਅਦ ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰੋ। ਹੁਣ ਤੁਹਾਡਾ ਸੈਨੇਟਾਇਜਰ ਤਿਆਰ ਹੈ,।

- Advertisement -

Share this Article
Leave a comment