ਕੈਨੇਡਾ ‘ਚ ਦੀਵਾਲੀ ਮੌਕੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਲੱਗੇ ਜ਼ੁਰਮਾਨੇ

TeamGlobalPunjab
2 Min Read

ਬਰੈਂਪਟਨ: ਕੈਨੇਡਾ ਵਿਖੇ ਬੰਦੀ ਛੋੜ ਦਿਹਾੜੇ ਅਤੇ ਦੀਵਾਲੀ ਮੌਕੇ ਗੁਰੂ ਘਰਾਂ ਵਿੱਚ ਵੱਡਾ ਇਕੱਠ ਹੋਇਆ, ਜਿਸ ਕਾਰਨ ਕੋਵਿਡ-੧੯ ਦੇ ਨਿਯਮਾਂ ਦੀ ਉਲੰਘਣਾ ਨੂੰ ਦੇਖਦਿਆਂ ਪੁਲਿਸ ਨੂੰ ਦਖਲ ਦੇਣਾ ਪਿਆ।

ਬਰੈਂਪਟਨ ਦੇ ਮੇਅਰ ਪੈਟਿਕ ਬਾਊਨ ਨੇ ਦੱਸਿਆ ਕਿ ਮੈਕਲਾਫ਼ਲਿਨ ਰੋਡ ਸਾਊਥ ਵਿਖੇ ਸਥਿਤ ਗੁਰਦਵਾਰਾ ਨਾਨਕਸਰ ‘ਚ ਵੱਡਾ ਇਕੱਠ ਹੋਣ ਕਾਰਨ ਗੁਰੂ ਘਰ ਨੂੰ ਜ਼ੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਗੁਰਦੁਆਰਾ ਨਾਨਕਸਰ ਤੋਂ ਇਲਾਵਾ ਦੋ ਹੋਰ ਥਾਵਾਂ ਤੇ ਵੀ ਦੀਵਾਲੀ ਦੇ ਜਸ਼ਨਾਂ ਵਿਚ ਪੁਲਿਸ ਨੂੰ ਦਖ਼ਲ ਦੇਣਾ ਪਿਆ ਜਿਥੇ ਬਹੁਤ ਜ਼ਿਆਦਾ ਲੋਕ ਇਕੱਠੇ ਹੋਏ ਸਨ।

ਮੇਅਰ ਨੇ ਕਿਹਾ ਕਿ ਗੁਰੂ ਘਰ ‘ਚ ਇਕੱਠ ਤੋਂ ਇਲਾਵਾ ਪ੍ਰਾਈਵੇਟ ਪਾਰਟੀ ਵਿੱਚ ਆਤਿਸ਼ਬਾਜ਼ੀ ਕਰਨ ਵਾਲੇ 57 ਲੋਕਾ ਨੂੰ ਜ਼ੁਰਮਾਨੇ ਲਾਏ ਗਏ। ਉਨ੍ਹਾਂ ਨਾਲ ਹੀ ਕਿਹਾ ਕਿ ਜ਼ਿਆਦਾਤਰ ਬਰੈਂਪਟਨ ਵਾਸੀਆਂ ਨੇ ਨਿਯਮਾਂ ਦੀ ਸਹੀ ਤਰੀਕੇ ਨਾਲ ਪਾਲਣਾ ਨਹੀਂ ਕੀਤੀ।

ਉਧਰ ਮੌਟਰੀਅਲ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਵੀ ਵੱਡਾ ਇਕੱਠ ਹੋਣ ਦੀ ਰਿਪੋਰਟ ਹੈ। ਪੀਲ ਰੀਜਨਲ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੀਵਾਲੀ ਮੌਕੇ ਵੱਡੀ ਗਿਣਤੀ ਵਿੱਚ ਲੋਕ ਗੁਰੂਦੁਆਰਾ ਸਾਹਿਬ ਵਿਖੇ ਆਏ। ਉਨ੍ਹਾਂ ਨੇ ਮਹਾਂਮਾਰੀ ਕਾਰਨ ਲਾਗੂ ਨਿਯਮਾਂ ਦੀ ਉਲੰਘਣਾ ਕੀਤੀ। ਪੁਲਿਸ ਮੁਤਾਬਕ ਗੁਰੂ ਘਰ ਵਿਚ ਘੱਟੋ-ਘੱਟ 50 ਲੋਕ ਮੌਜੂਦ ਸਨ ਜਦਕਿ ਗੁਰੂ ਘਰ ਦੇ ਪ੍ਰਧਾਨ ਹਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਦਰਬਾਰ ਹਾਲ ਅੰਦਰ ਸ਼ਰਧਾਲੂਆਂ ਦੀ ਗਿਣਤੀ 25 ਤੋਂ ਘੱਟ ਸੀ। ਉਨ੍ਹਾਂ ਦੱਸਿਆ ਕਿ ਗੁਰੂ ਘਰ ਨੂੰ ਕੋਈ ਜੁਰਮਾਨਾ ਨਹੀਂ ਕੀਤਾ ਗਿਆ। ਪੁਲਿਸ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿਤੀ ਪਰ ਨਿਯਮਾਂ ਦੀ ਉਲੰਘਣਾ ਬਾਰੇ ਰਿਪੋਰਟ ਦਾਖ਼ਲ ਕੀਤੀ ਗਈ ਹੈ।

Share this Article
Leave a comment