ਅਮਰੀਕਾ ‘ਚ ਸ਼ਰਾਬ ਪੀ ਕੇ ਗੱਡੀ ਚਲਾ ਰਹੀ ਸੀ ਪੰਜਾਬਣ ਮੁਟਿਆਰ, ਵਾਪਰਿਆ ਹਾਦਸਾ

Prabhjot Kaur
2 Min Read

ਨਿਊਯਾਰਕ: ਅਮਰੀਕਾ ‘ਚ ਪੰਜਾਬਣ ਮੁਟਿਆਰ ਸ਼ਰਾਬ ਪੀ ਕੇ ਗੱਡੀ ਚਲਾ ਰਹੀ ਸੀ ਤਾਂ ਇਸ ਦੌਰਾਨ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ 21 ਸਾਲਾ ਦਿਲਮੀਤ ਕੌਰ ‘ਤੇ ਨਸ਼ੇ ਦੀ ਹਾਲਤ ‘ਚ ਗੱਡੀ ਚਲਾਉਣ ਅਤੇ ਹਾਦਸੇ ਦੌਰਾਨ ਪੰਜ ਜਣਿਆਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਦਿਲਮੀਤ ਕੌਰ ਹਾਦਸੇ ਦੌਰਾਨ ਖੁਦ ਵੀ ਜ਼ਖਮੀ ਹੋ ਗਈ ਜਿਸ ਨੂੰ ਪੁਲਿਸ ਵਾਲਿਆਂ ਨੇ ਆ ਕੇ ਗੱਡੀ ਵਿਚੋਂ ਕੱਢਿਆ।

ਨਾਸਾ ਕਾਊਂਟੀ ਦੀ ਪੁਲਿਸ ਨੇ ਦੱਸਿਆ ਕਿ ਫਲੋਰਲ ਪਾਰਕ ਇਲਾਕੇ ਦੀ ਵਸਨੀਕ ਦਿਲਮੀਤ ਕੌਰ ਆਪਣੀ ਬੀ.ਐਮ. ਡਬਲਿਊ ਐਕਸ-3 ਵਿੱਚ ਲੋਕਵਿਲ ਰੋਡ ‘ਤੇ ਉਤਰ ਵੱਲ ਜਾ ਰਹੀ ਸੀ ਜਦੋਂ ਉਸ ਨੇ ਸਾਹਮਣੇ ਤੋਂ ਆ ਰਹੀ ਐੱਸਯੂਵੀ ਨੂੰ ਟੱਕਰ ਮਾਰ ਦਿੱਤੀ।

ਦਿਲਮੀਤ ਕੌਰ ਨਾਲ ਸਫ਼ਰ ਕਰ ਰਿਹਾ ਇੱਕ ਹੋਰ ਮੁਸਾਫ਼ਰ ਵੀ ਜ਼ਖ਼ਮੀ ਹੋਇਆ ਜਿਸ ਦੀ ਸੱਜੀ ਲੱਤ ਵਿੱਚ ਫਰੈਕਚਰ ਹੋਣ ਦੀ ਰਿਪੋਰਟ ਹੈ। ਦਿਲਮੀਤ ਕੌਰ ਦੀ ਬਾਂਹ ਅਤੇ ਹੱਥ `ਤੇ ਸੱਟਾਂ ਲੱਗੀਆਂ ਜਿਸ ਨੂੰ ਬਾਅਦ ਵਿਚ ਗ੍ਰਿਫ਼ਤਾਰ ਕਰਦਿਆਂ ਦੂਜੇ ਦਰਜੇ ਦਾ ਵਹੀਕਿਊਲਰ ਹਮਲਾ ਕਰਨ, ਦੂਜੇ ਦਰਜੇ ਦਾ ਹਮਲਾ ਕਰਨ, ਤੀਜੇ ਦਰਜੇ ਦਾ ਹਮਲਾ ਕਰਨ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment