Canada News : ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਲੋਕਾਂ ਲਈ PR ਦੇ ਮੋਰਚੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ! ਜੇਕਰ ਤੁਸੀਂ ਵੀ Express Entry ਰਾਹੀਂ ਕੈਨੇਡਾ ਦੀ ਪੱਕੀ ਰਿਹਾਇਸ਼ ਹਾਸਲ ਕਰਨ ਦੀ ਉਮੀਦ ਲਗਾਈ ਬੈਠੇ ਹੋ, ਤਾਂ ਇਮੀਗ੍ਰੇਸ਼ਨ ਵਿਭਾਗ ਦਾ ਇਹ ਨਵਾਂ ਡਰਾਅ ਤੁਹਾਡੇ ਲਈ ਕਾਫ਼ੀ ਅਹਿਮ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ IRCC ਨੇ 23 ਨਵੰਬਰ ਨੂੰ Express Entry ਦਾ ਨਵਾਂ ਡਰਾਅ ਕੱਢਦਿਆਂ 1,999 ਉਮੀਦਵਾਰਾਂ ਨੂੰ PR ਲਈ ਅਪਲਾਈ ਕਰਨ ਦਾ ਸੱਦਾ ਦਿੱਤਾ ਹੈ। ਇਸ ਡਰਾਅ ਵਿੱਚ ਘੱਟੋ-ਘੱਟ CRS ਸਕੋਰ 673 ਰਿਹਾ। ਖ਼ਾਸ ਗੱਲ ਇਹ ਹੈ ਕਿ 3 ਨਵੰਬਰ 2026 ਨੂੰ CRS ਪੁਆਇੰਟਾਂ ਦੀ ਗਣਨਾ ਸਬੰਧੀ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਇਹ ਪਹਿਲਾ ਡਰਾਅ ਹੈ। ਇਹ ਡਰਾਅ Provincial Nominee Program ਯਾਨੀ PNP ਉਮੀਦਵਾਰਾਂ ਲਈ ਸੀ। ਹੁਣ ਜਾਣਦੇ ਹਾਂ ਕਿ ਇਸ ਡਰਾਅ ਵਿੱਚ ਕਿਹੜੇ ਉਮੀਦਵਾਰਾਂ ਨੂੰ ਸੱਦਾ ਮਿਲਿਆ ਅਤੇ ਨਵੇਂ ਨਿਯਮਾਂ ਨਾਲ PR ਦੀ ਦੌੜ ਵਿੱਚ ਕੀ ਬਦਲਿਆ ਹੈ। ਸਭ ਤੋਂ ਪਹਿਲਾਂ ਇਸ ਡਰਾਅ ਵਿੱਚ 673 ਜਾਂ ਇਸ ਤੋਂ ਵੱਧ CRS ਸਕੋਰ ਵਾਲੇ ਉਮੀਦਵਾਰਾਂ ਨੂੰ ਵਿਚਾਰਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦਾ Express Entry ਪ੍ਰੋਫਾਈਲ 31 ਜੁਲਾਈ 2026 ਨੂੰ ਸਵੇਰੇ 3 ਵੱਜ ਕੇ 50 ਮਿੰਟ 44 ਸਕਿੰਟ UTC ਤੋਂ ਪਹਿਲਾਂ ਬਣਿਆ ਹੋਣਾ ਵੀ ਜ਼ਰੂਰੀ ਸੀ। ਯਾਨੀ ਜੇਕਰ ਦੋ ਉਮੀਦਵਾਰਾਂ ਦਾ CRS ਸਕੋਰ ਇੱਕੋ ਜਿਹਾ ਹੈ, ਤਾਂ ਪ੍ਰੋਫਾਈਲ ਬਣਾਉਣ ਦੀ ਤਰੀਕ ਵੀ ਮਹੱਤਵਪੂਰਨ ਹੋ ਸਕਦੀ ਹੈ।
ਇਹ ਵੀ ਪੜ੍ਹੋ : ਰਾਜੋਆਣਾ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਦੀ ਅਹਿਮ ਕਾਰਵਾਈ!
ਹੁਣ ਗੱਲ ਕਰਦੇ ਹਾਂ 3 ਨਵੰਬਰ ਤੋਂ ਲਾਗੂ ਹੋਏ ਨਵੇਂ CRS ਸਿਸਟਮ ਦੀ, ਜਿਸ ਵਿੱਚ ਕੈਨੇਡਾ ਨੇ ਉਮੀਦਵਾਰਾਂ ਨੂੰ ਵਾਧੂ ਪੁਆਇੰਟ ਦੇਣ ਦੇ ਨਿਯਮ ਬਦਲੇ ਹਨ। ਨਵੇਂ ਨਿਯਮਾਂ ਮੁਤਾਬਕ ਕੈਨੇਡਾ ਵਿੱਚ ਯੋਗ Work Experience ਰੱਖਣ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਕਿੱਤੇ ਦੇ Wage Level ਦੇ ਆਧਾਰ ‘ਤੇ 20, 40 ਜਾਂ 70 ਵਾਧੂ CRS ਪੁਆਇੰਟ ਮਿਲ ਸਕਦੇ ਹਨ। ਉੱਥੇ ਹੀ ਯੋਗ High-Wage Job Offer ਦੇ ਆਧਾਰ ‘ਤੇ 50, 70 ਜਾਂ 100 ਪੁਆਇੰਟ ਹਾਸਲ ਕੀਤੇ ਜਾ ਸਕਦੇ ਹਨ। ਪਰ ਇੱਥੇ ਇੱਕ ਬੇਹੱਦ ਅਹਿਮ ਗੱਲ ਸਮਝਣ ਵਾਲੀ ਹੈ। ਜੇਕਰ ਕਿਸੇ ਉਮੀਦਵਾਰ ਕੋਲ Canadian Work Experience ਵੀ ਹੈ ਅਤੇ ਯੋਗ Job Offer ਵੀ ਹੈ, ਤਾਂ ਦੋਵਾਂ ਦੇ ਪੁਆਇੰਟ ਜੋੜੇ ਨਹੀਂ ਜਾਣਗੇ। IRCC ਦੋਵਾਂ ਵਿੱਚੋਂ ਵੱਧ ਫਾਇਦਾ ਦੇਣ ਵਾਲੇ ਵਿਕਲਪ ਦੇ ਆਧਾਰ ‘ਤੇ ਪੁਆਇੰਟ ਦੇਵੇਗਾ। ਇਸ ਨਵੇਂ ਸਿਸਟਮ ਵਿੱਚ ਸਭ ਤੋਂ ਵੱਡੀ ਰਾਹਤ LMIA ਨੂੰ ਲੈ ਕੇ ਹੈ। ਹੁਣ ਯੋਗ Job Offer ਦੇ ਆਧਾਰ ‘ਤੇ CRS ਪੁਆਇੰਟ ਲੈਣ ਲਈ LMIA ਲਾਜ਼ਮੀ ਨਹੀਂ ਹੋਵੇਗਾ। ਹਾਲਾਂਕਿ Job Offer ਅਸਲੀ ਹੋਣਾ ਅਤੇ IRCC ਦੀਆਂ ਬਾਕੀ ਸ਼ਰਤਾਂ ਪੂਰੀਆਂ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਗੰਨਾ ਕਿਸਾਨਾਂ ਨੂੰ ਵੱਡਾ ਤੋਹਫ਼ਾ, 2026-27 ਲਈ ਗੰਨੇ ਦਾ ਭਾਅ ਵਧਾ ਕੇ ਕੀਤਾ ₹431 ਪ੍ਰਤੀ ਕੁਇੰਟਲ
ਇਸ ਤੋਂ ਇਲਾਵਾ 17 ਨਵੰਬਰ ਤੋਂ Researchers ਨਾਲ ਜੁੜੇ ਨਿਯਮਾਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਹੁਣ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਅਤੇ ਲੈਕਚਰਾਰਾਂ ਦਾ ਗ੍ਰਾਂਟ, ਸਕਾਲਰਸ਼ਿਪ ਜਾਂ ਹੋਰ ਯੋਗ ਫੰਡਿੰਗ ਰਾਹੀਂ ਮਿਲਿਆ ਭੁਗਤਾਨ ਵੀ Canadian Work Experience ਅਤੇ Job Offer ਲਈ ਗਿਣਿਆ ਜਾ ਸਕਦਾ ਹੈ। ਪਰ Post-secondary Teaching ਅਤੇ Research Assistants ਨੂੰ Researchers ਵਾਲੀ ਕੈਟਾਗਰੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇੱਕ ਹੋਰ ਅਹਿਮ ਗੱਲ ਕੈਨੇਡਾ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਲੋਕਾਂ ਲਈ ਹੈ। ਜਿਹੜੇ ਉਮੀਦਵਾਰ Express Entry ਰਾਹੀਂ PR ਲਈ ਅਪਲਾਈ ਕਰ ਚੁੱਕੇ ਹਨ, ਉਹ ਕੁਝ ਸ਼ਰਤਾਂ ਪੂਰੀਆਂ ਕਰਨ ‘ਤੇ Bridging Open Work Permit ਯਾਨੀ BOWP ਲਈ ਯੋਗ ਹੋ ਸਕਦੇ ਹਨ। ਇਸ ਨਾਲ PR ਦੀ ਪ੍ਰਕਿਰਿਆ ਦੌਰਾਨ ਕੈਨੇਡਾ ਵਿੱਚ ਕੰਮ ਜਾਰੀ ਰੱਖਣ ਦਾ ਮੌਕਾ ਮਿਲ ਸਕਦਾ ਹੈ। ਸੋ ਜੇਕਰ ਤੁਸੀਂ ਵੀ ਕੈਨੇਡਾ PR ਦੀ ਤਿਆਰੀ ਕਰ ਰਹੇ ਹੋ, ਤਾਂ ਸਿਰਫ਼ ਆਪਣੇ ਮੌਜੂਦਾ CRS ਸਕੋਰ ‘ਤੇ ਹੀ ਨਜ਼ਰ ਨਾ ਰੱਖੋ, ਸਗੋਂ ਨਵੇਂ ਨਿਯਮਾਂ ਮੁਤਾਬਕ ਆਪਣੀ Work Experience ਅਤੇ Job Offer ਦੀ ਯੋਗਤਾ ਵੀ ਜ਼ਰੂਰ ਚੈੱਕ ਕਰੋ। ਕਿਉਂਕਿ ਬਦਲਿਆ ਹੋਇਆ CRS ਸਿਸਟਮ ਤੁਹਾਡੀ PR ਦੀ ਦੌੜ ਵਿੱਚ ਅਹਿਮ ਫ਼ਰਕ ਪਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

