ਮੈਗਸੇਸੇ ਐਵਾਰਡ ਨਾਲ ਸਨਮਾਨਿਤ ਪੱਤਰਕਾਰ ਦਾ ਦੇਹਾਂਤ

TeamGlobalPunjab
1 Min Read

ਲਾਹੌਰ :- ਪ੍ਰਮੁੱਖ ਪਾਕਿਸਤਾਨੀ ਮਨੁੱਖੀ ਅਧਿਕਾਰ ਵਰਕਰ, ਪੱਤਰਕਾਰ ਤੇ ਮੈਗਸੇਸੇ ਐਵਾਰਡ ਨਾਲ ਸਨਮਾਨਿਤ ਆਈਏ ਰਹਿਮਾਨ ਦਾ ਬੀਤੇ ਸੋਮਵਾਰ ਨੂੰ ਦੇਹਾਂਤ ਹੋ ਗਿਆ। 90 ਸਾਲਾ ਪੱਤਰਕਾਰ ਕੋਰੋਨਾ ਨਾਲ ਪੀੜਤ ਸਨ। ਪਾਕਿਸਤਾਨ ਪੀਪਲਜ਼ ਪਾਰਟੀ ਦੀ ਸੈਨੇਟਰ ਤੇ ਉਨ੍ਹਾਂ ਦੀ ਦੋਸਤ ਸ਼ੇਰੀ ਰਹਿਮਾਨ ਨੇ ਕੋਵਿਡ-19 ਨਾਲ ਉਨ੍ਹਾਂ ਦਾ ਦੇਹਾਂਤ ਹੋਣ ‘ਤੇ ਸੋਗ ਜ਼ਾਹਿਰ ਕੀਤਾ ਹੈ।

ਰਹਿਮਾਨ ਭਾਰਤ ਵੰਡ ਤੋਂ ਪਹਿਲਾਂ ਹਰਿਆਣਾ ‘ਚ 1930 ‘ਚ ਜਨਮੇ ਸਨ। ਆਪਣੇ ਪੱਤਕਾਰੀ ਦੇ ਕਰੀਅਰ ‘ਚ ਉਹ ਵੱਖ-ਵੱਖ ਅਖ਼ਬਾਰਾਂ ਦੇ ਸੰਪਾਦਕ ਰਹੇ।

TAGGED:
Share this Article
Leave a comment