ਅਮਰੀਕਾ ‘ਚ ਇਤਿਹਾਸਿਕ ਪੁਲ ਨੂੰ ਜਹਾਜ਼ ਨੇ ਮਾਰੀ ਟੱਕਰ, ਪਾਣੀ ‘ਚ ਰੁੜੀਆਂ ਕਾਰਾਂ, ਸਰਚ ਆਪਰੇਸ਼ਨ ਜਾਰੀ

Prabhjot Kaur
2 Min Read

ਬਾਲਟੀਮੋਰ: ਅਮਰੀਕਾ ਦੇ ਬਾਲਟੀਮੋਰ ਸ਼ਹਿਰ ਵਿੱਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਰਿਪੋਰਟਾਂ ਮੁਤਾਬਕ ਕੰਟੇਨਰ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਇਕ ਪੁਲ ਪੂਰੀ ਤਰ੍ਹਾਂ ਨਾਲ ਢਹਿ ਗਿਆ ਅਤੇ ਇਸ ਦਾ ਮਲਬਾ ਪੈਟਾਪਸਕੋ ਨਦੀ ‘ਚ ਡਿੱਗ ਗਿਆ।

ਬਾਲਟੀਮੋਰ ਸਿਟੀ ਫਾਇਰ ਡਿਪਾਰਟਮੈਂਟ ਮੁਤਾਬਕ ਪੁਲ ਦੇ ਡਿੱਗਣ ਤੋਂ ਬਾਅਦ 20 ਲੋਕ ਅਤੇ ਕਈ ਵਾਹਨ ਨਦੀ ਵਿੱਚ ਡਿੱਗ ਗਏ। ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਫਿਲਹਾਲ ਬਚਾਅ ਅਤੇ ਰਿਕਵਰੀ ਆਪਰੇਸ਼ਨ ਵੱਡੇ ਪੱਧਰ ‘ਤੇ ਚੱਲ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਰਾਤ ਲਗਭਗ 1:30 ਵਜੇ ਵਾਪਰਿਆ, ਜਦੋਂ ਇਕ ਵੱਡਾ ਜਹਾਜ਼ ਫਰਾਂਸਿਸ ਸਕੌਟ ਕੀ ਬ੍ਰਿਜ (Francis Scott Key Bridge) ਦੇ ਪਿੱਲਰ ਨਾਲ ਟਕਰਾ ਗਿਆ। ਇਸ ਘਟਨਾ ਸਬੰਧੀ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਪੁਲ ਪੂਰੀ ਤਰ੍ਹਾਂ ਪਾਣੀ ‘ਚ ਡੁੱਬਿਆ ਹੋਇਆ ਹੈ।

ਫਾਇਰ ਵਿਭਾਗ ਵੱਲੋਂ ਦੱਸਿਆ ਗਿਆ ਕਿ ਪੁਲ ਨਾਲ ਟਕਰਾਉਣ ਕਾਰਨ ਜਹਾਜ਼ ਦਾ ਬਹੁਤ ਸਾਰਾ ਡੀਜ਼ਲ ਦਰਿਆ ਦੇ ਪਾਣੀ ਵਿੱਚ ਵਹਿ ਗਿਆ ਹੈ। ਗੋਤਾਖੋਰ ਅਤੇ ਬਚਾਅ ਦਲ ਡੁੱਬੇ ਲੋਕਾਂ ਨੂੰ ਲੱਭਣ ਲਈ ਮੌਕੇ ‘ਤੇ ਪਹੁੰਚ ਗਏ ਹਨ। ਤਾਜ਼ਾ ਅਪਡੇਟ ਵਿੱਚ ਕਿਹਾ ਗਿਆ ਹੈ ਕਿ 20 ਲੋਕ ਨਦੀ ਵਿੱਚ ਡਿੱਗੇਿ ਹੋ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਫਰਾਂਸਿਸ ਸਕਾਟ ਦਾ ਇਹ ਪੁਲ 3 ਕਿਲੋਮੀਟਰ ਲੰਬਾ ਹੈ ਅਤੇ ਇੰਟਰਸਟੇਟ 1-95 ਦਾ ਹਿੱਸਾ ਹੈ।

 

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment