ਸਮਾਰਟਫੋਨ ‘ਤੇ ਲੱਗੀ ਕੈਪਟਨ ਦੀ ਫੋਟੋ ‘ਤੇ ਭਖੇ ਮਜੀਠੀਆ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸਮਾਰਟਫੋਨਾਂ ‘ਤੇ ਅਕਾਲੀ ਦਲ ਨੇ ਸਵਾਲ ਚੁੱਕੇ ਹਨ। ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਮਾਰਟਫੋਨ ਦੀ ਪਹਿਲੀ ਝਲਕ ਜਾਰੀ ਕੀਤੀ ਗਈ ਸੀ ਜਿਸ ‘ਤੇ ਬਿਕਰਮ ਮਜੀਠੀਆ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਾਡੀ ਸਰਕਾਰ ਸਮੇਂ ਕਾਂਗਰਸੀ ਆਖਦੇ ਸੀ ਕਿ ਹਰ ਸਕੀਮ ਦੇ ਉੱਪਰ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਗਾਈ ਜਾ ਰਹੀ ਹੈ ਤੇ ਹੁਣ ਕੈਪਟਨ ਸਾਹਿਬ ਤਾਂ ਸਮਾਰਟਫੋਨ ਦੇ ਅੱਗੇ ਅਤੇ ਬੈਕਸਾਈਡ ਤੇ ਦੋਵਾਂ ਪਾਸੇ ਆਪਣੀ ਫੋਟੋ ਲਗਾਈ ਬੈਠੇ ਹਨ।

ਬਿਕਰਮ ਮਜੀਠੀਆ ਨੇ ਕਿਹਾ ਕਿ ਕੈਪਟਨ ਦੇ ਫੋਨ ਵੀ ਸਰਕਾਰ ਦੀ ਤਰ੍ਹਾਂ ਜ਼ਿਆਦਾ ਸਮਾਂ ਨਹੀਂ ਚੱਲਣ ਵਾਲੇ ਹਨ। ਇਸ ਤੋਂ ਇਲਾਵਾ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਹਰ ਨੌਜਵਾਨ ਨੂੰ ਸਮਾਰਟਫੋਨ ਮੁਹੱਈਆ ਕਰਵਾਇਆ ਜਾਵੇਗਾ ਪਰ ਵੋਟਾਂ ਲੈ ਲਈਆਂ ਫੋਨ ਅੱਧਿਆਂ ਨੂੰ ਹੀ ਦੇ ਰਹੇ ਹਨ ।

ਦੱਸ ਦਈਏ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਕਾਂਗਰਸ ਨੇ ਸਵਾਲ ਚੁੱਕੇ ਸਨ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਐਂਬੂਲੈਂਸ ਉੱਪਰ ਕਿਉਂ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਮਾਈ ਭਾਗੋ ਸਕੀਮ ਤਹਿਤ ਵੰਡੇ ਗਏ ਸਾਈਕਲਾਂ ਦੇ ਉੱਪਰ ਵੀ ਲਗਾਈ ਗਈ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਤੇ ਇਤਰਾਜ਼ ਜਤਾਇਆ ਸੀ ਤੇ ਹੁਣ ਅਕਾਲੀ ਦਲ ਵੀ ਫੋਟੋ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰ ਰਿਹਾ ਹੈ।

Share this Article
Leave a comment