ਮਾਹਿਰਾ ‘ਤੇ ਲੱਗਿਆ ਦਾਦਾਸਾਹੇਬ ਫਾਲਕੇ ਦਾ ਫਰਜ਼ੀ ਸਰਟੀਫਿਕੇਟ ਬਣਾਉਣ ਦਾ ਦੋਸ਼

TeamGlobalPunjab
2 Min Read

ਮੁੰਬਈ: ਬਿੱਗ ਬਾਸ 13 ਦੀ ਕੰਟੈਸਟੈਂਟ ਮਾਹਿਰਾ ਸ਼ਰਮਾ ਨੇ ਸ਼ੋਅ ਤੋਂ ਕਾਫ਼ੀ ਲੋਕਪ੍ਰਿਅਤਾ ਹਾਸਲ ਕੀਤੀ ਹੈ। ਸ਼ੋਅ ‘ਚੋਂ ਬਾਹਰ ਆਉਣ ਤੋਂ ਬਾਅਦ ਮਾਹਿਰਾ ਵਿਵਾਦਾਂ ਵਿੱਚ ਫਸ ਗਈ ਹੈ। ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਇੱਕ ਫੋਟੋ ਸ਼ੇਅਰ ਕਰ ਲਿਖਿਆ ਸੀ ਕਿ ਉਨ੍ਹਾਂ ਨੂੰ ਦਾਦਾਸਾਹੇਬ ਫਾਲਕੇ ਅਵਾਰਡ ਮਿਲਿਆ ਹੈ। ਇਹ ਅਵਾਰਡ ਉਨ੍ਹਾਂ ਨੂੰ ਬਿੱਗ ਬਾਸ ਦੀ ਸਭ ਤੋਂ ਫੈਸ਼ਨੇਬਲ ਕੰਟੈਸਟੈਂਟ ਹੋਣ ‘ਤੇ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਸਰਟੀਫਿਕੇਟ ਨੂੰ ਫਰਜ਼ੀ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਦੇ ਦਾਅਵੇ ਨੂੰ ਦਾਦਾਸਾਹੇਬ ਫਾਲਕੇ ਦੀ ਟੀਮ ਨੇ ਝੂਠਾ ਦੱਸਿਆ ਜਿਸ ਤੋਂ ਬਾਅਦ ਮਾਹਿਰਾ ਸ਼ਰਮਾ ਲਗਾਤਾਰ ਸੁਰਖੀਆਂ ਵਿੱਚ ਹਨ। ਹੁਣ ਉਨ੍ਹਾਂ ਦੀ ਇਸ ਉੱਤੇ ਪ੍ਰਤੀਕਿਰਿਆ ਆਈ ਹੈ। ਮਾਹਿਰਾ ਸ਼ਰਮਾ ਨੇ ਕਿਹਾ, ਦਾਦਾਸਾਹੇਬ ਫਾਲਕੇ ਦੀ ਟੀਮ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਸੀ। ਮੈਂ ਮਾਹਿਰਾ ਸ਼ਰਮਾ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਖਿਲਾਫ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਅਤੇ ਝੂਠੇ ਹਨ।


ਮਾਹਿਰਾ ਦੇ ਇਸ ਦਾਅਵੇ ‘ਤੇ DPIFF ਦੀ ਅਧਿਕਾਰਿਤ ਟੀਮ ਨੇ ਕਿਹਾ ਸੀ ਕਿ ਕਿਸੇ ਵੀ ਟੀਮ ਮੈਂਬਰ ਨੇ ਮਾਹਿਰਾ ਨੂੰ ਇਹ ਸਰਟੀਫਿਕੇਟ ਨਹੀਂ ਦਿੱਤਾ ਹੈ। ਮਾਹਿਰਾ ਨੇ ਨਕਲੀ ਸਰਟੀਫਿਕੇਟ ਬਣਾਇਆ ਹੈ। ਮਾਹਿਰਾ ਦੀ ਇਸ ਹਰਕਤ ਨੂੰ ਗਲਤ ਦੱਸਦੇ ਹੋਏ ਟੀਮ ਨੇ ਉਨ੍ਹਾਂ ਦੇ ਖਿਲਾਫ ਇੱਕ ਇੰਟੀਮੇਸ਼ਨ ਲੈਟਰ ਜਾਰੀ ਕੀਤਾ ਹੈ।

ਟੀਮ ਨੇ ਇਸ ਤਰ੍ਹਾਂ ਦੀ ਗਲਤ ਪੀਆਰ ਐਕਟਿਵਿਟੀਜ਼ ਕਰਨ ਲਈ ਦੋ ਦਿਨਾਂ ਦੇ ਅੰਦਰ ਮਾਹਿਰਾ ਵੱਲੋਂ ਸਾਰਵਜਨਿਕ ਤੌਰ ‘ਤੇ ਮੁਆਫੀ ਮੰਗਣ ਨੂੰ ਕਿਹਾ ਹੈ। ਟੀਮ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਜਿਹਾ ਨਹੀਂ ਕਰਦੀ ਹੈ ਤਾਂ ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਹਾਲਾਂਕਿ ਹੁਣ ਇਸ ‘ਤੇ ਮਾਹਿਰਾ ਸ਼ਰਮਾ ਨੇ ਆਪਣੀ ਪ੍ਰਤੀਕਿਰਿਆ ਦੇ ਦਿੱਤੀ ਹੈ।

- Advertisement -

https://www.instagram.com/p/B86Z_jOjxyz/

ਮਾਹਿਰਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸ਼ੇਅਰ ਕਰ ਦੱਸਿਆ ਕਿ ਦਾਦਾਸਾਹੇਬ ਫਾਲਕੇ ਟੀਮ ਦੇ ਪ੍ਰਮਲ ਮਹਿਤਾ ਵੱਲੋਂ ਉਨ੍ਹਾਂ ਕੋਲ ਮੇਲ ਆਈ ਸੀ। ਇਸ ਮੇਲ ਦੇ ਜ਼ਰੀਏ ਉਨ੍ਹਾਂ ਨੇ ਮੈਨੂੰ ਬਿੱਗ ਬਾਸ ਦੀ ਮੋਸਟ ਫੈਸ਼ਨੇਬਲ ਦਾ ਕੰਟੈਸਟੈਂਟ ਦਾ ਅਵਾਰਡ ਦੇਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਮੇਰੇ ਮੈਨੇਜਰ ਨੇ ਇਹ ਅਵਾਰਡ ਰਿਸੀਵ ਕੀਤਾ। ਉਸ ਵੇਲੇ ਮੈਂ ਆਪਣੀ ਮੀਡੀਆ ਬਾਈਟ ਵੀ ਦਿੱਤੀ ਸੀ। ਫਿਰ ਮੈਂ ਇੰਸਟਾਗਰਾਮ ਸਟੋਰੀ ‘ਤੇ ਅਵਾਰਡ ਦੀ ਤਸਵੀਰ ਲਗਾਈ ਸੀ ਇਸ ਲਈ ਮੇਰੇ ‘ਤੇ ਲੱਗੇ ਇਲਜ਼ਾਮ ਝੂਠੇ ਹਨ।

https://www.instagram.com/p/B88vYiFF1eX/

Share this Article
Leave a comment