ਚਾਰ ਮੰਜਿ਼ਲਾ ਇਮਾਰਤ ਢਹਿ ਢੇਰੀ: 6 ਲੋਕਾਂ ਦੀ ਮੌਤ, ਮਲਬੇ ਹੇਠ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

Global Team
2 Min Read

ਮਹਾਰਾਸ਼ਟਰ: ਭਿਵੰਡੀ ਵਿੱਚ ਚਾਰ ਮੰਜਿ਼ਲਾ ਇਮਾਰਤ ਦਾ ਇੱਕ ਹਿੱਸਾ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਅਧਿਕਾਰੀਆਂ ਅਨੁਸਾਰ, ਇਸ ਦੁਰਘਟਨਾ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਸੱਤ ਤੋਂ ਅੱਠ ਲੋਕਾਂ ਦੇ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਹੈ।

ਦੱਸਿਆ ਜਾ ਰਿਹਾ ਹੈ ਕਿ ਪਾਵਰਲੂਮ ਸ਼ਹਿਰ ਦੇ ਬਾਲਾਜੀ ਨਗਰ ਇਲਾਕੇ ਵਿੱਚ ਕੋਹਿਨੂਰ ਬਿਲਡਿੰਗ ਦਾ ਇੱਕ ਹਿੱਸਾ ਵੀਰਵਾਰ ਰਾਤ ਲਗਭਗ 11:30 ਵਜੇ ਡਿੱਗ ਗਿਆ। ਚਾਰ ਮੰਜਿ਼ਲਾ ਪੁਰਾਣੀ ਇਮਾਰਤ ਦਾ ਵੱਡਾ ਹਿੱਸਾ ਢਹਿਣ ਨਾਲ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਇਮਾਰਤ ਵਿੱਚ ਕੰਮ ਕਰ ਰਹੇ ਕੁਝ ਮਜ਼ਦੂਰ ਅਤੇ ਇੱਕ ਪਰਿਵਾਰ ਦੇ ਲੋਕ ਮਲਬੇ ਹੇਠਾਂ ਫਸ ਗਏ। ਸ਼ੁਰੂਆਤੀ ਜਾਣਕਾਰੀ ਅਨੁਸਾਰ 6 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਮਲਬੇ ਹੇਠਾਂ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ ਦਫੜੀ ਮਚ ਗਈ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਅਤੇ ਐਨ.ਡੀ.ਆਰ.ਐਫ. (NDRF) ਦੀ ਟੀਮ ਨੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ। NDRF ਦੀ ਟੀਮ ਨੇ ਮਲਬੇ ਵਿੱਚੋਂ ਇੱਕ ਮਹਿਲਾ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਬਾਕੀ ਲੋਕਾਂ ਦੀ ਭਾਲ ਜਾਰੀ ਹੈ।

ਪ੍ਰਸ਼ਾਸਨ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾ ਦਿੱਤਾ ਹੈ ਅਤੇ ਲੋਕਾਂ ਨੂੰ ਅਫ਼ਵਾਹਾਂ ‘ਤੇ ਧਿਆਨ ਨਾ ਦੇਣ ਅਤੇ ਬਚਾਅ ਕਾਰਜ ਵਿੱਚ ਰੁਕਾਵਟ ਨਾ ਪਾਉਣ ਦੀ ਅਪੀਲ ਕੀਤੀ ਹੈ। BNCMC ਦੇ ਮੇਅਰ ਨਾਰਾਇਣ ਚੌਧਰੀ ਨੇ ਕਿਹਾ, “ਸਾਡੀ ਪੂਰੀ ਟੀਮ ਅਜੇ ਇੱਥੇ ਕੰਮ ਕਰ ਰਹੀ ਹੈ। ਇਮਾਰਤ ਤੋਂ ਬਚਾਏ ਗਏ ਲੋਕਾਂ ਨੂੰ ਗਾਇਤਰੀ ਮੋਹਨ-ਗੀਤਾ ਹਾਲ ਵਿੱਚ ਠਹਿਰਾਇਆ ਗਿਆ ਹੈ। ਸਾਨੂੰ ਜਾਣਕਾਰੀ ਮਿਲੀ ਹੈ ਕਿ ਅੰਦਰ ਲਗਭਗ ਛੇ ਜਾਂ ਸੱਤ ਕਰਮਚਾਰੀ ਸਨ। ਪੂਰੀ ਟੀਮ ਬਚਾਅ ਕਾਰਜ ਵਿੱਚ ਜੁਟੀ ਹੋਈ ਹੈ।”

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment