ਅੰਮ੍ਰਿਤਸਰ ਜਾ ਰਹੀ ਫਲਾਈਟ ਪਾਕਿਸਤਾਨ ‘ਚ ਦਾਖਲ ਹੋਣ ਦਾ ਮਾਮਲਾ, DGCA ਨੇ ਸਖਤ ਕਾਰਵਾਈ ਕਰਦਿਆਂ ਜਾਂਚ ਕੀਤੀ ਸ਼ੁਰੂ

Global Team
2 Min Read

ਨਵੀਂ ਦਿੱਲੀ: 22 ਜੂਨ ਨੂੰ Air India ਦੀ ਫਲਾਈਟ AI-479 ਨਾਲ ਜੁੜੀ ਇੱਕ ਘਟਨਾ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਫਲਾਈਟ ਕੁਝ ਸਮੇਂ ਲਈ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਪਹੁੰਚ ਗਈ।

ਜਾਣਕਾਰੀ ਮੁਤਾਬਕ Air India ਦਾ Airbus A321 ਜਹਾਜ਼ ਦਿੱਲੀ ਤੋਂ ਉਡਾਣ ਭਰਨ ਤੋਂ ਬਾਅਦ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਇਸ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ ‘ਤੇ Bird Strike ਦੀ ਇੱਕ ਘਟਨਾ ਕਾਰਨ ਰਨਵੇ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਸਥਿਤੀ ਨੂੰ ਦੇਖਦੇ ਹੋਏ ਜਹਾਜ਼ ਨੂੰ ਲੈਂਡਿੰਗ ਤੋਂ ਪਹਿਲਾਂ ਕੁਝ ਸਮੇਂ ਲਈ ਹਵਾ ਵਿੱਚ ਹੀ ਹੋਲਡ ਕਰਨ ਦੇ ਨਿਰਦੇਸ਼ ਦਿੱਤੇ ਗਏ।

ਬਾਅਦ ਵਿੱਚ ATC ਵੱਲੋਂ ਰਡਾਰ ਦੀ ਮਦਦ ਨਾਲ ਜਹਾਜ਼ ਨੂੰ ਗਾਈਡ ਕੀਤਾ ਜਾ ਰਿਹਾ ਸੀ। ਇਸ ਪ੍ਰਕਿਰਿਆ ਦੌਰਾਨ ਜਹਾਜ਼ ਕੁਝ ਸਮੇਂ ਲਈ ਅਣਜਾਣੇ ਵਿੱਚ ਪਾਕਿਸਤਾਨ ਦੇ ਏਅਰਸਪੇਸ ਵਿੱਚ ਦਾਖਲ ਹੋ ਗਿਆ। ਸਥਿਤੀ ਨੂੰ ਕੰਟਰੋਲ ਕਰਨ ਲਈ ਪਾਕਿਸਤਾਨ ਦੇ ATC ਨਾਲ ਵੀ ਸੰਪਰਕ ਅਤੇ ਤਾਲਮੇਲ ਕੀਤਾ ਗਿਆ।

ਇਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਜਹਾਜ਼ ਨੂੰ ਅੰਮ੍ਰਿਤਸਰ ਉਤਾਰਨ ਦੀ ਥਾਂ ਵਾਪਸ ਦਿੱਲੀ ਭੇਜਿਆ ਜਾਵੇ। ਉੱਥੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ।

ਇਸ ਘਟਨਾ ਤੋਂ ਬਾਅਦ DGCA ਨੇ ਸਮੇਂ ਸਿਰ ਜਾਣਕਾਰੀ ਨਾ ਦੇਣ ਦੇ ਮਾਮਲੇ ਨੂੰ ਗੰਭੀਰ ਮੰਨਦੇ ਹੋਏ ਅੰਮ੍ਰਿਤਸਰ ਦੇ ਸੰਬੰਧਤ ਏਅਰ ਟ੍ਰੈਫਿਕ ਕੰਟਰੋਲਰ (ATC) ਅਤੇ ਫਲਾਈਟ ਦੇ ਓਪਰੇਟਿੰਗ ਕਰਿਊ ਖ਼ਿਲਾਫ਼ ਅੰਤਰਿਮ ਕਾਰਵਾਈ ਕੀਤੀ ਹੈ।

ਇਸ ਤੋਂ ਪਹਿਲਾਂ 12 ਜੂਨ ਨੂੰ ਵੀ ਪਾਕਿਸਤਾਨ ਦੀ ਇੱਕ ਯਾਤਰੀ ਫਲਾਈਟ ਖਰਾਬ ਮੌਸਮ ਕਾਰਨ ਕੁਝ ਸਮੇਂ ਲਈ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋ ਗਈ ਸੀ, ਜਿਸ ਨੂੰ ਬਾਅਦ ਵਿੱਚ ਵਾਪਸ ਮੋੜ ਲਿਆ ਗਿਆ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment