ਸਿੰਗਾਪੁਰ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ 7 ਮਹੀਨੇ ਦੀ ਹੋਈ ਕੈਦ, ਹਸਪਤਾਲ ‘ਚ ਸ਼ਰਾਬ ਪੀ ਕੇ ਕੀਤਾ ਸੀ ਹੰਗਾਮਾ

Rajneet Kaur
2 Min Read

ਸਿੰਗਾਪੁਰ: ਕੋਵਿਡ ਮਹਾਂਮਾਰੀ ਦੌਰਾਨ ‘ਕੋਰੋਨਾ, ਕੋਰੋਨਾ’ ਦਾ ਨਾਅਰਾ ਮਾਰਨ ਲਈ ਜੇਲ ਵਿੱਚ ਬੰਦ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਸਿੰਗਾਪੁਰ ਵਿੱਚ ਇੱਕ ਸਰਕਾਰੀ ਕਰਮਚਾਰੀ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਅਪਰਾਧਿਕ ਤਾਕਤ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਮੁੜ ਸੱਤ ਮਹੀਨਿਆਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਜਸਵਿੰਦਰ ਮੇਹਰ ਸਿੰਘ (54) ਨੇ ਬੁੱਧਵਾਰ ਨੂੰ ਇੱਕ ਸਰਕਾਰੀ ਕਰਮਚਾਰੀ ਨੂੰ ਪਰੇਸ਼ਾਨ ਕਰਨ ਦੇ ਦੋ ਮਾਮਲਿਆਂ ‘ਚ ਆਪਣਾ ਦੋਸ਼ ਸਵੀਕਾਰ ਕੀਤਾ ਹੈ।  ਰਿਪੋਰਟ ਮੁਤਾਬਿਕ ਜਸਵਿੰਦਰ ਮੇਹਰ ਸਿੰਘ  22 ਅਗਸਤ ਨੂੰ ਇਲਾਜ ਲਈ ਚਾਂਗੀ ਜਨਰਲ ਹਸਪਤਾਲ ਦੇ ਐਕਸੀਡੈਂਟ ਅਤੇ ਐਮਰਜੈਂਸੀ ਵਿਭਾਗ ਗਏ ਸਨ।

ਵ੍ਹੀਲਚੇਅਰ ‘ਤੇ ਬੈਠ ਕੇ, ਉਸਨੇ 25 ਸਾਲਾ ਸਹਾਇਕ ਪੁਲਿਸ ਕਰਮਚਾਰੀ ਦਾ ਗਲੇ ਵਿੱਚ ਪਾਇਆ ਸਟਾਫ ਪਾਸ ਖਿੱਚਲਿਆ ਸੀ।  ਗੁੱਸੇ ਵਿੱਚ ਆਏ ਸਿੰਘ ਨੇ ਅਸ਼ਲੀਲ ਗਾਲਾਂ ਕੱਢੀਆਂ ਅਤੇ  ਉਸਨੇ ਆਪਣਾ ਸਮਾਨ ਫਰਸ਼ ‘ਤੇ ਸੁੱਟ ਦਿਤਾ ।ਜਿਸਨੂੰ ਦੇਖ ਕੇ ਹਸਪਤਾਲ ਦੇ ਸਟਾਫ਼ ਅਤੇ ਹੋਰ ਮਰੀਜ਼ਾਂ ਨੇ ਨਰਾਜ਼ਗਰੀ ਪ੍ਰਗਟਾਈ ਹੈ।ਦੋਸ਼ੀ ਨੇ ਹਸਪਤਾਲ ‘ਚ ਬਹੁਤ ਹੰਗਾਮਾ ਕੀਤਾ।ਮੌਕੇ ‘ਤੇ ਆਕੇ ਪੁਲਿਸ ਨੇ ਦੇਖਿਆ ਕਿ ਸਿੰਘ ਦੇ ਮੂੰਹੋ ਸ਼ਰਾਬ ਦੀ ਬਦਬੂ ਆ ਰਹੀ ਸੀ।

ਰਿਪੋਰਟ ਦੇ ਅਨੁਸਾਰ, ਜਦੋਂ ਪੁਲਿਸ ਕਰਮਚਾਰੀ ਨੇ ਸਿੰਘ ਨੂੰ ਕਿਹਾ ਕਿ ਉਸ ‘ਤੇ ਇੱਕ ਜਨਤਕ ਸੇਵਕ ਨੂੰ ਅਪਰਾਧਿਕ ਸ਼ਕਤੀ ਦੀ ਵਰਤੋਂ ਕਰਨ ਸਮੇਤ ਅਪਰਾਧਾਂ ਦੇ ਦੋਸ਼ ਲਗਾਏ ਜਾਣਗੇ, ਤਾਂ ਸਿੰਘ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ 2020 ਵਿੱਚ, ਉਸਨੇ ‘ਕੋਰੋਨਾ ਕਰੋਨਾ’ ਦਾ ਨਾਹਰਾ ਮਾਰਿਆ, ਇੱਕ ਪਲੇਟ ਤੋੜ ਦਿੱਤੀ ਅਤੇ ਕਰਾਊਨ ਪਲਾਜ਼ਾ ਚਾਂਗੀ ਏਅਰਪੋਰਟ ਹੋਟਲ ਵਿੱਚ ਅਜ਼ੂਰ ਰੈਸਟੋਰੈਂਟ ਦੇ ਫਰਸ਼ ‘ਤੇ ਥੁੱਕਿਆ ਸੀ।

ਦਸਣਯੋਗ ਹੈ ਕਿ  ਜਨਤਕ ਪਰੇਸ਼ਾਨੀ ਪੈਦਾ ਕਰਨ ਤੋਂ ਬਾਅਦ ਉਸ ਨੂੰ ਦੋ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ 2020 ਵਿੱਚ ਛੋਟ ਦੇ ਹੁਕਮ ਦੀ ਉਲੰਘਣਾ ਕਰਨ ਵੇਲੇ ਵਾਧੂ 55 ਦਿਨ ਸਲਾਖਾਂ ਪਿੱਛੇ ਬਿਤਾਉਣ ਦਾ ਹੁਕਮ ਵੀ ਦਿੱਤਾ ਗਿਆ ਸੀ। ਉਸਨੇ ਅਗਸਤ 2021 ਵਿੱਚ ਇੱਕ ਵਿਅਕਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਜਨਤਕ ਤੌਰ ‘ਤੇ ਸ਼ਰਾਬ ਪੀਣ ਲਈ 13 ਹਫ਼ਤੇ ਅਤੇ 12 ਦਿਨ ਸਲਾਖਾਂ ਪਿੱਛੇ ਬਿਤਾਏ ਸਨ।

- Advertisement -

Share this Article
Leave a comment