ਮੈਗਡਾਲੇਨਾ ਐਂਡਰਸਨ ਬਣੀ ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ

TeamGlobalPunjab
1 Min Read

ਸਟਾਕਹੋਮ : ਸਵੀਡਨ ਦੀ ਸਿਆਸਤ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਜਾ ਰਿਹਾ ਹੈ। ਇੱਥੇ ਡੈਮੋਕਰੇਟਿਕ ਨੇਤਾ ਮੈਗਡਾਲੇਨਾ ਐਂਡਰਸਨ ਨੂੰ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ।

ਦਰਅਸਲ, ਇਸ ਸਬੰਧ ਵਿਚ ਸੰਸਦ ਵਿਚ ਵੋਟਿੰਗ ਹੋਈ ਸੀ, ਜਿਸ ਨੂੰ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ। ਐਂਡਰਸਨ ਕੋਲ ਇਸ ਸਮੇਂ ਸਵੀਡਨ ਦੇ ਵਿੱਤ ਮੰਤਰੀ ਦਾ ਅਹੁਦਾ ਹੈ।

 

 

ਸਵੀਡਿਸ਼ ਔਰਤਾਂ ਨੂੰ ਵੋਟ ਦਿੱਤੇ ਜਾਣ ਦੇ ਸੌ ਸਾਲ ਬਾਅਦ, 54 ਸਾਲਾ ਸੋਸ਼ਲ ਡੈਮੋਕਰੇਟ ਨੇਤਾ ਐਂਡਰਸਨ ਨੂੰ ਸੰਸਦ ਦੇ ਹਿੱਸਿਆਂ, ਜਾਂ ਰਿਕਸਡੈਗ ਦੁਆਰਾ ਖੜ੍ਹੇ ਹੋ ਕੇ ਸਵਾਗਤ ਕੀਤਾ ਗਿਆ।

- Advertisement -

 

 

ਵੋਟਿੰਗ ਪ੍ਰਕਿਰਿਆ ਤੋਂ ਬਾਅਦ ਹੁਣ ਮੈਗਡਾਲੇਨਾ ਐਂਡਰਸਨ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਦੀ ਜਗ੍ਹਾ ਅਹੁਦਾ ਸੰਭਾਲੇਗੀ।

ਖਾਸ ਗੱਲ ਇਹ ਕਿ ਐਂਡਰਸਨ ਦੇ ਹੱਕ ਵਿੱਚ 117 ਵੋਟਾਂ ਪਈਆਂ, ਜਦੋਂ ਕਿ ਵਿਰੋਧ ਵਿੱਚ 174 ਵੋਟਾਂ ਪਈਆਂ। ਇਸ ਦੌਰਾਨ 57 ਸੰਸਦ ਮੈਂਬਰਾਂ ਨੇ ਵੋਟ ਨਹੀਂ ਪਾਈ, ਜਦਕਿ ਸਦਨ ਦਾ ਇਕ ਮੈਂਬਰ ਗੈਰ-ਹਾਜ਼ਰ ਰਿਹਾ। ਸਵੀਡਨ ਦੀ ਪ੍ਰਣਾਲੀ ਅਨੁਸਾਰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਸੰਸਦ ਵਿੱਚ ਬਹੁਮਤ ਦੀ ਲੋੜ ਨਹੀਂ ਹੁੰਦੀ।

Share this Article
Leave a comment