ਮਾਧੁਰੀ ਦੀਕਸ਼ਿਤ ਦੀ ਮਾਂ ਦਾ ਹੋਇਆ ਦੇਹਾਂਤ

Rajneet Kaur
2 Min Read

ਨਿਊਜ਼ ਡੈਸਕ: ਸਤੀਸ਼ ਕੌਸ਼ਿਕ ਦੀ ਮੌਤ ਤੋਂ ਬਾਅਦ ਬਾਲੀਵੁੱਡ ਤੋਂ ਇੱਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਹੈ। ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮਾਧੁਰੀ ਦੀ ਮਾਂ ਸਨੇਹਲਤਾ ਦੇਸ਼ਮੁਖ ਦਾ ਦੇਹਾਂਤ ਹੋ ਗਿਆ ਹੈ। ਮਾਂ ਦੀ ਮੌਤ ਤੋਂ ਬਾਅਦ ਮਾਧੁਰੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ।

ਅਦਾਕਾਰਾ ਦੀ ਮਾਂ ਸਨੇਹਲਤਾ 91 ਸਾਲ ਦੀ ਸੀ। ਮੌਤ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਚੱਲਿਆ ਹੈ। ਮਾਧੁਰੀ ਦੀਕਸ਼ਿਤ ਦੀ ਮਾਂ ਦਾ ਅੱਜ ਭਾਵ 12 ਮਾਰਚ 2023 ਨੂੰ ਸਵੇਰੇ 8.40 ਵਜੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮਾਤਾ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਕਰੀਬ 3 ਜਾਂ 4 ਵਜੇ ਮੁੰਬਈ ਦੇ ਵਰਲੀ ਵਿੱਚ ਕੀਤਾ ਜਾਵੇਗਾ। ਮਾਧੁਰੀ ਦੀਕਸ਼ਿਤ ਆਪਣੀ ਮਾਂ ਦੇ ਬਹੁਤ ਕਰੀਬ ਸੀ। ਅਜਿਹੇ ‘ਚ ਮਾਂ ਦੇ ਜਾਣ ਕਾਰਨ ਉਹ ਬਹੁਤ ਦੁਖੀ ਹੈ।  ਦੱਸ ਦਈਏ ਕਿ ਮਾਧੁਰੀ ਦੀਕਸ਼ਿਤ ਆਪਣੀ ਮਾਂ ਦੇ ਬਹੁਤ ਕਰੀਬ ਸੀ, ਇਸ ਲਈ ਮਾਧੁਰੀ ਉਨ੍ਹਾਂ ਦੇ ਦਿਹਾਂਤ ਦੀ ਖਬਰ ਤੋਂ ਬਹੁਤ ਦੁਖੀ ਅਤੇ ਸਦਮੇ ‘ਚ ਹੈ।

ਮਾਧੁਰੀ ਨੇ ਪਿਛਲੇ ਸਾਲ ਹੀ ਜੂਨ ‘ਚ ਆਪਣੀ ਮਾਂ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਆਪਣੀ ਮਾਂ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਜਨਮਦਿਨ ਮੁਬਾਰਕ!  ਮਾਧੁਰੀ ਦੀਕਸ਼ਿਤ ਦੇ ਕਰੀਅਰ ਦੇ ਸ਼ੁਰੂਆਤੀ ਦਿਨਾਂ ‘ਚ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਸੀ। ਫਿਲਮ ਦੀ ਸ਼ੂਟਿੰਗ ਹੋਵੇ ਜਾਂ ਕੋਈ ਵੀ ਇਵੈਂਟ, ਉਸ ਦੀ ਮਾਂ ਹਮੇਸ਼ਾ ਮਾਧੁਰੀ ਦੇ ਨਾਲ ਰਹਿੰਦੀ ਸੀ। ਅਭਿਨੇਤਰੀ ਨੇ ਕਈ ਵਾਰ ਕਿਹਾ ਹੈ ਕਿ ਇੱਕ ਸਟਾਰ ਹੋਣ ਦੇ ਬਾਵਜੂਦ, ਇੱਕ ਆਮ ਜ਼ਿੰਦਗੀ ਜੀਉਣ ਵਿੱਚ ਉਸਦੀ ਮਾਂ ਦਾ ਵੱਡਾ ਹੱਥ ਹੈ। ਉਸ ਦੀ ਮਾਂ ਨੇ ਹਮੇਸ਼ਾ ਉਸ ਨੂੰ ਜ਼ਮੀਨ ‘ਤੇ ਰਹਿਣਾ ਸਿਖਾਇਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment