ਟਰੰਪ ਦੀ ਭਾਰਤ ਫੇਰੀ, ਅਮਰੀਕਾ ਨਾਲ ਭਾਰਤ ਵਧਾ ਸਕਦੈ ਵਪਾਰ

TeamGlobalPunjab
1 Min Read

ਨਿਊਜ਼ ਡੈਸਕ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ 24 ਅਤੇ 25 ਫਰਵਰੀ ਨੂੰ ਭਾਰਤ ਦੌਰੇ ਤੇ ਆ ਰਹੇ ਨੇ ਤੇ ਇਸ ਦੌਰਾਨ ਅਮਰੀਕਾ ਅਤੇ ਭਾਰਤ ਵਿਚਾਲੇ ਕਈ ਅਹਿਮ ਸਮਝੌਤੇ ਹੋਣ ਦੇ ਆਸਾਰ ਜਤਾਏ ਜਾ ਰਹੇ ਹਨ।

ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਵਪਾਰ ਸਮਝੌਤੇ ਦੇ ਤਹਿਤ ਭਾਰਤ ਅਮਰੀਕਾ ਦੇ ਲਈ ਆਪਣਾ ਪੋਲਟਰੀ ਡੇਅਰੀ ਬਾਜ਼ਾਰ ਖੋਲ੍ਹਣ ਦੀ ਮਨਜ਼ੂਰੀ ਦੇ ਸਕਦਾ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ ਅਤੇ ਭਾਰਤ ਨੇ ਹੁਣ ਤੱਕ ਹਰ ਤਰ੍ਹਾਂ ਦੇ ਡੇਅਰੀ ਉਤਪਾਦ ਨੂੰ ਐਕਸਪੋਰਟ ਕਰਨ ਤੇ ਰੋਕ ਲਗਾਈ ਹੋਈ ਹੈ।

ਅਮਰੀਕਾ ਚੀਨ ਤੋਂ ਬਾਅਦ ਭਾਰਤ ਦਾ ਦੂਸਰਾ ਸਭ ਤੋਂ ਵੱਡਾ ਵਪਾਰਿਕ ਦੋਸਤ ਹੈ। ਦੋਨਾਂ ਦੇਸ਼ਾਂ ਵਿਚਾਲੇ ਸਾਲ 2018 ‘ਚ ਵਪਾਰ 142.6 ਬਿਲੀਅਨ ਡਾਲਰ ਸੀ। ਸੂਤਰਾਂ ਮੁਤਾਬਕ ਮੋਦੀ ਸਰਕਾਰ ਨੇ ਅਮਰੀਕੀ ਡੇਅਰੀ ਉਤਪਾਦ ਨੂੰ ਵੀ ਅਨੁਮਤੀ ਦੇ ਦਿੱਤੀ ਹੈ ਪਰ ਇਸ ਦੇ ਲਈ ਪੰਜ ਫ਼ੀਸਦੀ ਟੈਰਿਫ ਅਤੇ ਕਾਰੋਬਾਰੀ ਸੀਮਾ ਲਾਗੂ ਕੀਤੀ ਗਈ ਹੈ। ਸਰਕਾਰ ਅਮਰੀਕੀ ਮੋਟਰਸਾਈਕਲ ਕੰਪਨੀ ਹਾਰਲੇ ਡੇਵਿਡਸਨ ‘ਤੇ ਪਹਿਲਾਂ ਵੀ ਪੰਜਾਹ ਫ਼ੀਸਦੀ ਟੈਰਿਫ ਘੱਟ ਕਰ ਚੁੱਕੀ ਹੈ।

ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਨਵੰਬਰ ਮਹੀਨੇ ਹੋਣ ਜਾ ਰਹੀਆਂ ਨੇ ਤੇ ਇਸ ਦੌਰਾਨ ਟਰੰਪ ਦੀ ਭਾਰਤ ਫੇਰੀ ਨੂੰ ਦੇਖਦੇ ਹੋਏ ਇਹ ਵੀ ਮੰਨਿਆ ਜਾ ਰਿਹਾ ਕਿ ਟਰੰਪ ਅਮਰੀਕਾ ‘ਚ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰੇਗਾ।

- Advertisement -

Share this Article
Leave a comment