ਮਸ਼ਹੂਰ ਕ੍ਰਿਕਟ ਖਿਡਾਰੀ ਦਾ ਹੋਇਆ ਦੇਹਾਂਤ!

TeamGlobalPunjab
1 Min Read

ਸਾਬਕਾ ਕ੍ਰਿਕਟ ਖਿਡਾਰੀ ਮਾਧਵ ਆਪਟੇ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਦਾ ਦੇਹਾਂਤ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਹੋਇਆ ਹੈ। ਸਾਬਕਾ ਕ੍ਰਿਕਟਰ ਦੇ ਬੇਟੇ ਵਾਮਨ ਆਪਟੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਬਕਾ ਓਪਨਰ ਖਿਡਾਰੀ ਨੇ ਅੱਜ ਸਵੇਰੇ ਕਰੀਬ 6 ਵਜੇ ਆਪਣੀ ਆਖਰੀ ਸਾਂਹ ਲਿਆ। ਦੱਸਣਯੋਗ ਹੈ ਕਿ ਉਨ੍ਹਾਂ ਦੀ ਉਮਰ 86 ਸਾਲ ਦੀ ਸੀ। ਉਨ੍ਹਾਂ ਨੇ ਭਾਰਤੀ ਟੀਮ ਵਿੱਚ ਰਹਿੰਦਿਆਂ 7 ਟੈਸਟ ਮੈਚ ਖੇਡੇ। ਟੈਸਟਾਂ ਮੈਚਾਂ ਦਰਮਿਆਨ ਕ੍ਰਿਕਟ ‘ਚ ਉਨ੍ਹਾਂ ਦੇ ਨਾਮ ਇੱਕ ਬੜਾ ਹੀ ਅਨੋਖਾ ਰਿਕਾਰਡ ਹੈ।

ਜਾਣਕਾਰੀ ਮੁਤਾਬਿਕ ਮਾਧਵ ਆਪਟੇ ਟੈਸਟ ਮੈਚਾਂ ਦੀ ਲੜੀ ਵਿੱਚ 4 ਸੌ ਤੋਂ ਵਧੇਰੇ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਨੇ 1953 ‘ਚ ਵੈਸਟਇੰਡੀਜ਼ ਦੌਰੇ ‘ਚ 460 ਦੌੜਾਂ ਬਣਾਈਆਂ ਸਨ। ਉਸ ਸਮੇਂ ਉਨ੍ਹਾਂ ਨੇ 5 ਟੈਸਟ ਮੈਚਾਂ ਦੀਆਂ 10 ਪਾਰੀਆਂ ‘ਚ (64, 52, 64, 9, 0, ਨਾਬਾਦ 163 , 30, 30, 15, 33 ਦੌੜਾਂ) 51.11 ਦੀ ਔਸਤ ਨਾਲ 460 ਦੌੜਾਂ ਬਣਾਈਆਂ ਸਨ। ਜਿਸ ਵਿੱਚ ਇੱਕ ਵਾਰ ਉਨ੍ਹਾਂ ਨੇ ਸੌ ਦੌੜਾਂ ਬਣਾਈਆਂ ਅਤੇ 3 ਵਾਰ ਅਰਧ ਸੈਚਰੀ ਬਣਾਈ ਸੀ। ਇਸ ਮੌਕੇ ਸਮੂਹ ਕ੍ਰਿਕਟਰਾਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ।

 

Share this Article
Leave a comment