ਪੰਜਾਬ ‘ਚ ਪਹਿਲੀ ਵਾਰ ਹੋ ਰਿਹਾ ਹੈ ਸਿੱਖ ਫੁਟਬਾਲ ਕੱਪ, ਹੁਣ ਸਿੱਖੀ ਸਰੂਪ ਵਾਲੇ ਖਿਡਾਰੀ ਲੈ ਸਕਣਗੇ ਭਾਗ

TeamGlobalPunjab
2 Min Read

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਦੁਨੀਆਂ ਦੇ ਹਰ ਕੋਨੇ ‘ਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤੇ ਇਸੇ ਤਰ੍ਹਾਂ ਹੀ ਸਿੱਖ ਖ਼ਾਲਸਾ ਫ਼ੁਟਬਾਲ ਕਲੱਬ ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਫੁਟਬਾਲ ਕੱਪ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਸਿੱਖ ਖਿਡਾਰੀਆਂ ਨੂੰ ਸੁਨਹਿਰੀ ਮੌਕਾ ਮਿਲਿਆ ਹੈ ਕਿ ਉਹ ਆਪਣੇ ਸਿੱਖੀ ਸਰੂਪ ਨਾਲ ਇਸ ਟੂਰਨਾਮੈਂਟ ‘ਚ ਭਾਗ ਲੈ ਸਕਣਗੇ।

ਇਸ ਸਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਖਾਲਸਾ ਕਾਲਜ ਮਾਹਿਲ ਪੁਰ ਦੇ ਗਰਾਉਂਡ ਵਿਚ ਟਰਾਇਲ ਕਰਵਾਏ ਗਏ ਹਨ। ਇਸ ਟੂਰਨਾਮੈਂਟ ਸਬੰਧੀ ਦੋਆਬਾ ਸਪੋਟਿੰਗ ਕਲੱਬ ਦੇ ਪ੍ਰਧਾਨ ਇਕਬਾਲ ਸਿੰਘ ਖੇੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਉਪਰਾਲਾ ਬਹੁਤ ਹੀ ਵਧੀਆ ਹੈ ਅਤੇ ਕਿਹਾ ਖਾਸ ਤੌਰ ਤੇ ਸਿੱਖੀ ਨੂੰ ਪ੍ਰਫੁਲਿਤ ਕਰਨ ਲਈ ਪਹਿਲੇ ਦਿਨ ਹੀ 50 ਤੋਂ ਵੱਧ ਬੱਚੇ ਆਏ ਨੇ ਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।

ਦੂਜੇ ਪਾਸੇ ਕੋਚ ਗੁਰਦੀਪ ਸਿੰਘ ਧਾਪਾ ਨੇ ਗੱਲ ਕਰਦੇ ਹੋਏ ਦੱਸਿਆ ਕੀ ਇਹ ਟੂਰਨਾਮੈਂਟ ਪਹਿਲੀ ਵਾਰ ਹੋ ਰਿਹਾ ਹੈ ਪਹਿਲਾ ਉਹ ਸਕੂਲ ਵਿਚੋਂ ਹੀ ਟੀਮ ਲੈ ਕੇ ਜਾਂਦੈ ਸਨ ਪਰ ਹੁਣ ਸਿੱਖ ਖਿਡਾਰੀ ਇਸ ਟੂਰਨਾਮੈਂਟ ਨਾਲ ਜੁੜ ਰਹੇ ਹਨ।

ਉੱਧਰ ਦੂਜੇ ਪਾਸੇ ਟਰਾਇਲ ‘ਚ ਭਾਗ ਲੈਣ ਆਏ ਸਿੱਖ ਖਿਡਾਰੀਆਂ ਨੇ ਖੁਸ਼ੀ ਪ੍ਰਗਟਾਈ ਹੈ ਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਸਿੱਖ ਖਿਡਾਰੀਆਂ ਨੂੰ ਸੇਧ ਮਿਲੇਗੀ।

- Advertisement -

ਪੰਜਾਬ ‘ਚ ਪਹਿਲੀ ਵਾਰ ਹੋ ਰਹੇ ਸਿੱਖ ਫੁੱਟਬਾਲ ਕੱਪ ਨੂੰ ਲੈ ਕੇ ਖਿਡਾਰੀਆਂ ‘ਚ ਵੀ ਭਾਰੀ ਉਤਸ਼ਾਹ ਹੈ। ਇਸ ਕੱਪ ‘ਚ ਜਿੱਤਣ ਵਾਲੀ ਟੀਮ ਨੂੰ 5 ਲੱਖ ਰੁਪਏ ਇਨਾਮ ਦੀ ਰਾਸ਼ੀ ਦਿੱਤੀ ਜਾਵੇਗੀ ਤੇ ਇਸ ਦਾ ਮਕਸਦ ਸਿੱਖੀ ਸਰੂਪ ਵਾਲੇ ਖਿਡਾਰੀਆਂ ਨੂੰ ਸਿੱਖੀ ਨਾਲ ਜੋੜਨਾ ਹੈ।

https://www.facebook.com/GlobalPunjabTV/videos/420632378648808/

Share this Article
Leave a comment